ਸੱਸ ਸੇਲ ਗਰਲ ਤੇ ਸਹੁਰਾ ਬੱਸ ਕੰਡਕਟਰ, ਜਾਣੋ ਕਿਵੇਂ ਹੋਈ ਸ਼ਿਲਪਾ ਦੀ ਰਾਜ ਕੁੰਦਰਾ ਦੀ ਜ਼ਿੰਦਗੀ ''ਚ ਐਂਟਰੀ

07/31/2020 11:39:28 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਮਾਂ ਇੱਕ ਐਨਕਾਂ ਦੇ ਸ਼ੋਅਰੂਮ 'ਚ ਸੇਲ ਗਰਲ ਸੀ। ਉਨ੍ਹਾਂ ਦੇ ਪਿਤਾ ਬਾਲ ਕ੍ਰਿਸ਼ਨ ਕੁੰਦਰਾ ਉਸ ਸਮੇਂ ਇੱਕ ਬੱਸ ਕੰਡਕਟਰ ਸਨ ਪਰ ਰਾਜ ਕੁੰਦਰਾ ਨੂੰ 2004 'ਚ ਲੰਡਨ ਦਾ 198ਵੇਂ ਨੰਬਰ ਦਾ ਸਭ ਤੋਂ ਅਮੀਰ ਵਿਅਕਤੀ ਚੁਣਿਆ ਗਿਆ ਸੀ। ਬਾਅਦ 'ਚ ਰਾਜ ਨੇ ਸ਼ਿਲਪਾ ਸ਼ੈੱਟੀ ਨਾਲ ਵਿਆਹ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਜਦੋਂ ਕਿ ਰਾਜ ਦੀ ਪਹਿਲੀ ਪਤਨੀ ਕਵਿਤਾ ਕੁੰਦਰਾ ਕਿਸੇ ਹੀਰੋਇਨ ਤੋਂ ਘੱਟ ਨਹੀਂ ਸੀ ਤੇ ਇੱਕ ਵੱਡੇ ਕਾਰੋਬਾਰੀ ਦੀ ਬੇਟੀ ਸੀ। ਦੋਹਾਂ 'ਚੋਂ ਜਦੋਂ ਤਲਾਕ ਹੋਇਆ ਤਾਂ ਉਨ੍ਹਾਂ ਦੀ ਬੇਟੀ ਡੇਲਿਨਾ ਸਿਰਫ਼ 10 ਮਹੀਨਿਆਂ ਦੀ ਸੀ। ਕਵਿਤਾ ਨੂੰ ਜਾਨਣ ਵਾਲੇ ਲੋਕ ਕਹਿੰਦੇ ਹਨ ਕਿ ਉਹ ਸ਼ਿਲਪਾ ਤੋਂ ਜ਼ਿਆਦਾ ਖ਼ੂਬਸੂਰਤ ਹੈ। ਕਵਿਤਾ ਨੇ ਆਪਣਾ ਵਿਆਹ ਟੁੱਟਣ ਦੀ ਵਜ੍ਹਾ ਵੀ ਸ਼ਿਲਪਾ ਨੂੰ ਦੱਸਿਆ ਸੀ।

ਜਦੋਂ ਕਿ ਸ਼ਿਲਪਾ ਦਾ ਕਹਿਣਾ ਹੈ ਕਿ ਰਾਜ ਉਸ ਨੂੰ ਮਿਲਣ ਤੋਂ ਪਹਿਲਾਂ ਹੀ ਕਵਿਤਾ ਤੋਂ ਵੱਖ ਹੋ ਗਏ ਸਨ। ਰਾਜ ਕੁੰਦਰਾ ਦਾ ਕਹਿਣਾ ਹੈ ਕਿ ਕਵਿਤਾ ਤੋਂ ਵੱਖ ਹੋਣ ਤੋਂ ਬਾਅਦ ਉਸ ਸਿਰਫ਼ 30 ਦਿਨ ਹੀ ਆਪਣੀ ਧੀ ਨੂੰ ਦੇਖਿਆ। ਰਾਜ ਕੁੰਦਰਾ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਨੂੰ ਕਿਸੇ ਕਨਫਿਊਜ਼ਨ 'ਚ ਨਹੀਂ ਰੱਖਣਾ ਚਾਹੁੰਦੇ ਅਤੇ ਨਾ ਹੀ ਕਵਿਤਾ ਦੀ ਸ਼ਕਲ ਦੇਖਣਾ ਚਾਹੁੰਦੇ ਹਨ।

ਦੱਸਣਯੋਗ ਹੈ ਕਿ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਉਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਸੋਸ਼ਲ ਮੀਡੀਆ ਉਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।ਹਾਲ ਹੀ ਵਿਚ ਸ਼ਿਲਪਾ ਸ਼ੈੱਟੀ ਸੇਰੋਗੈਸੀ ਦੇ ਜਰੀਏ ਇੱਕ ਵਾਰ ਫ਼ਿਰ ਮਾਂ ਬਣੀ ਹੈ। ਉਸ ਦੇ ਘਰ ਇੱਕ ਕਿਊਟ ਬੇਟੀ ਆਈ ਹੈ,  ਜਿਸ ਦੀਆਂ ਤਸਵੀਰਂ ਉਹ ਸਾਂਝੀਆਂ ਕਰਦੇ ਰਹਿੰਦੇ ਹਨ।

sunita

This news is Content Editor sunita