ਕੰਧ ਟੱਪ ਕੇ ਸ਼ਾਹਰੁੱਖ ਖ਼ਾਨ ਦੇ ਬੰਗਲੇ 'ਮੰਨਤ' 'ਚ ਜਾ ਵੜੇ 2 ਨੌਜਵਾਨ, ਫੜੇ ਜਾਣ 'ਤੇ ਦੱਸੀ ਇਹ ਵਜ੍ਹਾ

03/03/2023 1:42:04 AM

ਮੁੰਬਈ (ਭਾਸ਼ਾ): ਬਾਲੀਵੁੱਡ ਦੇ 'ਕਿੰਗ ਖ਼ਾਨ' ਸ਼ਾਹਰੁੱਖ ਖ਼ਾਨ ਦੇ ਬੰਗਲੇ 'ਮੰਨਤ' ਦੇ ਬਾਹਰ ਚਾਹੁਣ ਵਾਲਿਆਂ ਦੀ ਆਵਾਜਾਈ ਲੱਗੀ ਰਹਿਣਾ ਤਾਂ ਆਮ ਗੱਲ ਹੈ ਪਰ ਬੀਤੇ ਦਿਨੀਂ 2 ਨੌਜਵਾਨ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਗਏ।

ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ 'ਚ ਲੁਕੇ 13 ਅੱਤਵਾਦੀਆਂ ਖ਼ਿਲਾਫ਼ ਵਰੰਟ ਜਾਰੀ, ਹਿਜ਼ਬੁਲ ਮੁਜ਼ਾਹਿਦੀਨ ਤੇ ਲਸ਼ਕਰ-ਏ-ਤਾਇਬਾ ਨਾਲ ਨੇ ਸਬੰਧ

ਮੁੰਬਈ ਪੁਲਸ ਨੇ ਅਦਾਕਾਰ ਸ਼ਾਹਰੁੱਖ ਖ਼ਾਨ ਦੇ ਬੰਗਲੇ ਦੀ ਕੰਧ ਟੱਪ ਕੇ ਅੰਦਰ ਵੜਣ ਦੇ ਦੋਸ਼ ਹੇਠ ਵੀਰਵਾਰ ਨੂੰ 2 ਨੌਜਵਾਨਾਂ ਨੂੰ ਹਿਰਾਸਤ 'ਚ ਲਿਆ। ਬਾਂਦਰਾ ਪੁਲਸ ਦੇ ਇਕ ਅਧਿਕਾਰੀ ਮੁਤਾਬਕ 19-20 ਸਾਲ ਦੇ ਦੋਹਾਂ ਨੌਜਵਾਨਾਂ ਨੂੰ ਬੰਗਲੇ 'ਚ ਵੜਣ 'ਤੇ ਉੱਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਫੜ ਲਿਆ।

ਇਹ ਖ਼ਬਰ ਵੀ ਪੜ੍ਹੋ - ਅਜਬ-ਗਜ਼ਬ: ਭਾਬੀ ਨਾਲ ਨਾਜਾਇਜ਼ ਸਬੰਧਾਂ ਦਾ ਸੀ ਸ਼ੱਕ, ਬੇਗੁਨਾਹੀ ਸਾਬਤ ਕਰਨ ਲਈ ਦਿੱਤੀ 'ਅਗਨੀ-ਪ੍ਰੀਖਿਆ'

ਪੁੱਛਗਿੱਛ ਦੌਰਾਨ ਦੋਵਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਗੁਜਰਾਤ ਤੋਂ ਆਏ ਹਨ ਤੇ ਸ਼ਾਹਰੁੱਖ ਖ਼ਾਨ ਨੂੰ ਮਿਲਣਾ ਚਾਹੁੰਦੇ ਸਨ। ਅਧਿਕਾਰੀ ਨੇ ਦੱਸਿਆ ਕਿ ਬਿਨਾ ਇਜਾਜ਼ਤ ਅੰਦਰ ਦਾਖ਼ਲ ਹੋਣ ਸਮੇਤ ਆਈ.ਪੀ.ਸੀ. ਦੀਆਂ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra