ਓਪਨਿੰਗ ਵੀਕੈਂਡ ''ਚ ''ਬਾਜੀਰਾਵ ਮਸਤਾਨੀ'' ਨੇ ਕੀਤੀ ਸ਼ਾਨਦਾਰ ਕਮਾਈ

12/21/2015 5:21:18 PM

ਮੁੰਬਈ : ਬਾਕਸ ਆਫਿਸ ''ਤੇ ਬੀਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਅਤੇ ਪ੍ਰਿਯੰਕਾ ਚੋਪੜਾ ਸਟਾਰਰ ਫਿਲਮ ''ਬਾਜੀਰਾਵ ਮਸਤਾਨੀ'' ਨੇ ਹਫਤੇ ਦੇ ਅੰਤ ਤੱਕ ਸ਼ਾਨਦਾਰ ਕਮਾਈ ਕਰ ਲਈ ਹੈ। ਸ਼ਾਹਰੁਖ ਦੀ ਫਿਲਮ ''ਦਿਲਵਾਲੇ'' ਵੀ ਇਸ ਦੇ ਨਾਲ ਹੀ ਰਿਲੀਜ਼ ਹੋਈ ਸੀ ਅਤੇ ਇਸ ਫਿਲਮ ਨੇ ''ਦਿਲਵਾਲੇ'' ਨੂੰ ਜ਼ਬਰਦਸਤ ਟੱਕਰ ਦਿੱਤੀ ਹੈ। 
ਇਸ ਫਿਲਮ ਨੇ ਸ਼ੁੱਕਰਵਾਰ ਤੋਂ ਬਾਅਦ ਐਤਵਾਰ ਨੂੰ ਵੀ ਜ਼ਬਰਦਸਤ ਕਾਰੋਬਾਰ ਕੀਤਾ ਹੈ। ''ਬਾਜੀਰਾਵ ਮਸਤਾਨੀ'' ਨੇ ਰਿਲੀਜ਼ ਦੇ ਪਹਿਲੇ ਦਿਨ 12.80 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ ਅਤੇ ਦੂਜੇ ਦਿਨ ਇਸ ਫਿਲਮ ਦੀ ਕਮਾਈ ਨੇ ਰਫ਼ਤਾਰ ਫੜਦਿਆਂ 15.52 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਇਸ ਤਰ੍ਹਾਂ ਐਤਵਾਰ ਨੂੰ ਇਸ ਫਿਲਮ ਨੇ 18.45 ਕਰੋੜ ਰੁਪਏ ਕਮਾਏ ਹਨ। ਕੁਲ ਮਿਲਾ ਕੇ ਇਸ ਫਿਲਮ ਨੇ ਹੁਣ ਤੱਕ 46.77 ਕਰੋੜ ਰੁਪਏ ਕਮਾਏ ਹਨ।
ਫਿਲਮ ਨੂੰ ਮਿਅੰਕ ਸ਼ੇਖਰ ਤੋਂ ਲੈ ਕੇ ਸਾਰੇ ਆਲੋਚਕਾਂ ਨੇ ਸ਼ਾਨਦਾਰ ਰੇਟਿੰਗ ਦਿੱਤੀ ਅਤੇ ਦਰਸ਼ਕਾਂ ਨੇ ਵੀ ਇਸ ਨੂੰ ਬਹੁਤ ਸਰਾਹਿਆ ਹੈ।  ਇਹ ਫਿਲਮ ਦੇਸ਼ ਦੇ 3050 ਸਿਨੇਮਾਘਰਾਂ ''ਚ ਦਿਖਾਈ ਜਾ ਰਹੀ ਹੈ। ਇਸ ਦਾ ਬਜਟ 100 ਕਰੋੜ ਰੁਪਏ ਤੋਂ ਉੱਪਰ ਸੀ। ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਸ਼ਾਨਦਾਰ ਕਮਾਈ ਜਾਰੀ ਰਹੇਗੀ ਕਿਉਂਕਿ ਕ੍ਰਿਸਮਿਸ ਅਤੇ 1 ਜਨਵਰੀ ਤੱਕ ਕੋਈ ਹੋਰ ਵੱਡੀ ਫਿਲਮ ਨਹੀਂ ਹੈ।