ਸੋਨੂੰ ਸੂਦ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਗ਼ੈਰਕਾਨੂੰਨੀ ਉਸਾਰੀ ''ਤੇ BMC ਹੀ ਕਰੇਗੀ ਫ਼ੈਸਲਾ

01/21/2021 12:35:31 PM

ਮੁੰਬਈ (ਬਿਊਰੋ) — ਗੈਰਕਨੂੰਨੀ ਉਸਾਰੀ ਮਾਮਲੇ ਵਿਚ ਬੰਬੇ ਹਾਈਕੋਰਟਦਾ ਦਰਵਾਜ਼ਾ ਖੜਕਾਉਣ ਵਾਲੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕਿਸੇ ਵੀ ਰਾਹਤ ਤੋਂ ਇਨਕਾਰ ਕਰ ਦਿੱਤਾ ਹੈ। ਸੋਨੂੰ ਸੂਦ ਦੀ ਅਪੀਲ ਖਾਰਜ ਕਰਦਿਆਂ ਜਸਟਿਸ ਪ੍ਰਿਥਵੀ ਰਾਜ ਚਵਾਨ ਨੇ ਕਿਹਾ, "ਗੇਂਦ ਹੁਣ ਬੀ. ਐਮ. ਸੀ. ਦੇ ਪਾਲੇ ਵਿਚ ਹੈ।" ਦੱਸ ਦੇਈਏ ਕਿ ਸੋਨੂੰ ਸੂਦ ਦੇ ਵਕੀਲ ਅਮੋਗ ਸਿੰਘ ਨੇ ਬੀ. ਐਮ. ਸੀ. ਦੇ ਆਦੇਸ਼ ਦੇ ਅਧਾਰ ਤੇ ਅਦਾਲਤ ਤੋਂ ਘੱਟੋ-ਘੱਟ 10 ਦਿਨਾਂ ਦਾ ਸਮਾਂ ਮੰਗਿਆ ਸੀ, ਜਿਸ ਬਾਰੇ ਜਸਟਿਸ ਚਵਾਨ ਨੇ ਕਿਹਾ, "ਤੁਸੀਂ ਬਹੁਤ ਲੇਟ ਹੋ ਚੁੱਕੇ ਹੋ। ਤੁਹਾਨੂੰ ਇਸ ਲਈ ਲੋੜੀਂਦਾ ਮੌਕਾ ਮਿਲਿਆ ਸੀ। ਕਾਨੂੰਨ ਉਸ ਦੀ ਮਦਦ ਕਰਦਾ ਹੈ, ਜੋ ਮਿਹਨਤ ਕਰਦਾ ਹੈ।"

ਦੱਸ ਦਈਏ ਕਿ ਸੋਨੂੰ ਸੂਦ ਦੀ ਇਮਾਰਤ ਸ਼ਕਤੀ ਸਾਗਰ BMC ਦੁਆਰਾ ਢਾਹੁਣ ਦੀ ਕਾਰਵਾਈ ਦਾ ਸਾਹਮਣਾ ਕਰ ਰਹੀ ਹੈ। ਸੋਨੂੰ ਤੇ ਉਸ ਦੀ ਪਤਨੀ ਸੋਨਾਲੀ ਨੇ ਇਸ ਮਾਮਲੇ ਵਿਚ ਬੰਬੇ ਹਾਈਕੋਰਟ ਤੱਕ ਪਹੁੰਚ ਕੀਤੀ ਸੀ, ਜਿਸ ਤੋਂ ਬਾਅਦ ਦਿਨਦੋਸ਼ੀ ਸਿਵਲ ਕੋਰਟ ਨੇ ਉਨ੍ਹਾਂ ਦੀ ਰਾਹਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਅਦਾਲਤ ਵੱਲੋਂ ਸੁਣਾਏ ਗਏ ਫ਼ੈਸਲੇ ਦੀ ਵਿਸਤ੍ਰਿਤ ਕਾਪੀ ਬਾਅਦ ਵਿਚ ਜਾਰੀ ਕੀਤੀ ਜਾਏਗੀ ਪਰ ਉਦੋਂ ਤਕ ਅਸੀਂ ਤੁਹਾਨੂੰ ਇੱਥੇ ਦੱਸ ਰਹੇ ਹਾਂ ਕਿ ਅਦਾਲਤ ਵਿਚ ਕੀ ਬਹਿਸ ਹੋਈ ਸੀ। ਸੁਣਵਾਈ ਦੌਰਾਨ ਸੋਨੂੰ ਸੂਦ ਦੇ ਵਕੀਲ ਅਮੋਘ ਸਿੰਘ ਨੇ ਦਲੀਲ ਦਿੱਤੀ ਕਿ ਬੀ. ਐਮ. ਸੀ. ਵੱਲੋਂ ਭੇਜੇ ਨੋਟਿਸ ਵਿਚ ਇਹ ਨਹੀਂ ਦੱਸਿਆ ਗਿਆ ਹੈ ਕਿ ਗੈਰ ਕਾਨੂੰਨੀ ਉਸਾਰੀ ਕਿਸ ਮੰਜ਼ਲ 'ਤੇ ਕੀਤੀ ਗਈ ਹੈ, ਕਿਸੇ ਪੱਖ ਦਾ ਜ਼ਿਕਰ ਨਹੀਂ ਕੀਤਾ ਗਿਆ। ਇਹ ਇਮਾਰਤ 1992 ਤੋਂ ਉੱਥੇ ਹੈ। ਉਹ ਸਾਰੀ ਇਮਾਰਤ ਨੂੰ ਢਾਹ ਨਹੀਂ ਸਕਦੇ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਸ ਵਿਚ ਕੀ ਹੈ, ਜੋ ਗੈਰਕਾਨੂੰਨੀ ਹੈ ਅਤੇ ਇਸੇ ਲਈ ਅਸੀਂ ਦਲੀਲ ਦਿੱਤੀ ਹੈ ਕਿ ਇਹ ਨੋਟਿਸ ਪ੍ਰਭਾਵਿਤ ਰੂਪ ਵਿਚ ਦਿੱਤਾ ਗਿਆ ਹੈ। ਸਾਡਾ ਕਹਿਣਾ ਹੈ ਕਿ ਨੋਟਿਸ ਬਹੁਤ ਸਪੈਸਫਿਕ ਹੋਣਾ ਚਾਹੀਦਾ ਹੈ। ਤਾਂ ਜੋ ਅਸੀਂ ਜਾਣ ਸਕੀਏ ਕਿ ਕਦਮ ਚੁੱਕਿਆ ਜਾਵੇ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।

sunita

This news is Content Editor sunita