3 ਸਾਲ ਦੀ ਉਮਰ 'ਚ ਸਰੋਜ ਖਾਨ ਨੇ ਕੀਤੀ ਸੀ ਫ਼ਿਲਮੀ ਸ਼ੁਰੂਆਤ, ਇੰਝ ਬਣੀ ਸੀ ਬਾਲੀਵੁੱਡ ਦੀ ਟੌਪ ਕੋਰੀਓਗ੍ਰਾਫ਼ਰ

07/03/2020 9:27:25 AM

ਮੁੰਬਈ (ਵੈੱਬ ਡੈਸਕ) — ਫ਼ਿਲਮ ਉਦਯੋਗ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਕੋਰੀਓਗ੍ਰਾਫ਼ਰ ਸਰੋਜ ਖਾਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਸਾਹ ਲੈਣ 'ਚ ਕਾਫ਼ੀ ਔਖ ਹੋ ਰਹੀ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਵੀਰਵਾਰ ਦੇਰ ਰਾਤ 1.52 ਦੇ ਕਰੀਬ ਉਨ੍ਹਾਂ ਨੇ ਆਖ਼ਰੀ ਸਾਹ ਲਿਆ ਸੀ। ਸਰੋਜ ਖਾਨ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੀ ਧੀ ਨੇ ਕੀਤੀ।

ਸਰੋਜ ਖਾਨ ਦਾ ਜਨਮ 22 ਨਵੰਬਰ 1948 'ਚ ਕਿਸ਼ਨਚੰਦ ਸੰਧੂ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਅਸਲੀ ਨਾਂ ਨਿਰਮਲਾ ਕਿਸ਼ਨਚੰਦਰ ਸੰਧੂ ਸਿੰਘ ਨਾਗਪਾਲ ਹੈ। ਪਾਰਟੀਸ਼ਨ ਤੋਂ ਬਾਅਦ ਸਰੋਜ ਖਾਨ ਦਾ ਪਰਿਵਾਰ ਪਾਕਿਸਤਾਨ ਤੋਂ ਭਾਰਤ ਆ ਗਿਆ ਸੀ। ਲਗਭਗ 3 ਸਾਲ ਦੀ ਉਮਰ 'ਚ ਬਤੌਰ ਚਾਈਲਡ ਆਰਟਿਸਟ ਸਰੋਜ ਖਾਨ ਨੇ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਨਜਰਾਨਾ' ਨਾਲ ਕੀਤੀ ਸੀ। ਕੋਰੀਓਗਰਾਫਰ ਸਰੋਜ ਨੇ 13 ਸਾਲ ਦੀ ਉਮਰ 'ਚ ਇਸਲਾਮ ਕਬੂਲ ਕਰਕੇ 43 ਸਾਲ ਦੇ ਡਾਂਸ ਮਾਸਟਰ ਬੀ ਸੋਹਨ ਲਾਲ ਨਾਲ ਵਿਆਹ ਕਰਵਾਇਆ ਸੀ। ਸਰੋਜ ਖਾਨ ਦੀ ਉਮਰ ਤੋਂ ਲਗਭਗ 30 ਸਾਲ ਵੱਡੀ ਉਮਰ ਦੇ ਸੋਹਨ ਲਾਲ ਨੇ ਦੂਜਾ ਵਿਆਹ ਕਰਵਾਇਆ ਸੀ। ਉਹ ਪਹਿਲਾਂ ਹੀ ਚਾਰ ਬੱਚਿਆਂ ਦੇ ਪਿਤਾ ਸਨ।

ਇੱਕ ਇੰਟਰਵਿਊ 'ਚ ਸਰੋਜ ਖਾਨ ਨੇ ਦੱਸਿਆ ਕਿ 13 ਸਾਲ ਦੀ ਉਮਰ 'ਚ ਵੀ ਉਹ ਸਕੂਲ ਜਾਂਦੀ ਸੀ ਅਤੇ ਵਿਆਹ ਦੇ ਰਿਸ਼ਤੇ ਬਾਰੇ ਉਹ ਕੁਝ ਨਹੀਂ ਜਾਣਦੀ ਸੀ। ਇੱਕ ਦਿਨ ਉਨ੍ਹਾਂ ਨੇ ਪਤੀ ਡਾਂਸ ਮਾਸਟਰ ਸੋਹਨ ਲਾਲ ਨੇ ਉਨ੍ਹਾਂ ਦੇ ਗਲ 'ਚ ਕਾਲਾ ਧਾਗਾ ਪਾ ਦਿੱਤਾ। ਇਸ ਤਰ੍ਹਾਂ ਕਰਨ ਤੋਂ ਬਾਅਦ ਸਰੋਜ ਨੂੰ ਲੱਗਿਆ ਕਿ ਉਸ ਦਾ ਵਿਆਹ ਹੋ ਗਿਆ। ਉਸ ਦੇ ਪਤੀ ਦੀ ਪਹਿਲੀ ਪਤਨੀ ਦੇ ਬੇਟੇ ਦਾ ਜਨਮ 1963 'ਚ ਹੋਇਆ ਅਤੇ 1965 'ਚ ਜਨਮ ਦੂਜੇ ਬੱਚੇ ਦਾ ਜਨਮ ਹੋਇਆ ਪਰ ਸਰੋਜ ਖਾਨ ਨੇ ਆਪਣੇ ਦੋਵਾਂ ਬੱਚਿਆਂ ਨੂੰ ਆਪਣਾ ਨਾਂ ਦੇਣ ਤੋਂ ਮਨਾ ਕਰ ਦਿੱਤਾ ਪਰ ਬਾਅਦ 'ਚ ਦੂਜੇ ਬੱਚੇ ਦੀ ਮੌਤ ਹੋ ਗਈ।

ਇਸ ਗੱਲ ਤੋਂ ਦੋਵੇ ਵੱਖ ਹੋ ਗਏ। ਕੁਝ ਸਮੇਂ ਬਾਅਦ ਸਰੋਜ ਦੇ ਪਤੀ ਨੂੰ ਹਾਰਟ ਅਟੈਕ ਆਇਆ। ਸਰੋਜ ਜਦੋਂ ਆਪਣੇ ਪਤੀ ਦਾ ਪਤਾ ਲੈਣ ਗਈ। ਇਸ ਦੌਰਾਨ ਸਰੋਜ ਪਤੀ ਦੇ ਕਰੀਬ ਆਈ। ਬਾਅਦ 'ਚ ਸਰੋਜ ਦੇ ਘਰ ਬੇਟੀ ਕੁਕੂ ਦਾ ਜਨਮ ਹੋਇਆ। ਬੇਟੀ ਦੇ ਜਨਮ ਤੋਂ ਬਾਅਦ ਸੋਹਨ ਲਾਲ ਸਰੋਜ ਦੀ ਜ਼ਿੰਦਗੀ 'ਚੋਂ ਗਾਇਬ ਹੋ ਗਏ ਅਤੇ ਸਰੋਜ ਨੇ ਦੋਵਾਂ ਬੱਚਿਆਂ ਦਾ ਪਾਲਣ ਪੋਸ਼ਣ ਇਕੱਲੇ ਹੀ ਕੀਤਾ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸਰੋਜ ਖਨ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜੋ ਕਿ ਨੇਗੈਟਿਵ ਆਇਆ ਸੀ। 24 ਜੂਨ ਨੂੰ ਸਰੋਜ ਖ਼ਾਨ ਦੇ ਪਰਿਵਾਰਕ ਸੂਤਰਾਂ ਨੇ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਸੂਚਨਾ ਦਿੱਤੀ ਕਿ ਉਹ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਜਲਦ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।

ਦੱਸਣਯੋਗ ਹੈ ਕਿ ਸਰੋਜ ਖਾਨ ਨੂੰ ਸਾਲ 2002 ਦੀ 'ਦੇਵਦਾਸ', 2006 ਦੀ 'ਸ਼੍ਰੀਗਾਰਮ' ਅਤੇ 2007 'ਚ ਆਈ 'ਜਬ ਵੀ ਮੈੱਟ' ਲਈ 'ਰਾਸ਼ਟਰੀ ਫ਼ਿਲਮ ਪੁਰਸਕਾਰ' ਮਿਲਿਆ ਹੈ। ਸਰੋਜ ਖਾਨ ਸਾਲ 2000 ਤੋਂ ਵੀ ਜ਼ਿਆਦਾ ਗੀਤਾਂ ਨੂੰ ਕੋਰੀਓਗ੍ਰਾਫ ਕਰ ਚੁੱਕੇ ਹਨ ਅਤੇ 3 ਸਾਲ ਦੀ ਉਮਰ 'ਚ ਉਨ੍ਹਾਂ ਨੇ ਬਤੌਰ ਚਾਈਲਡ ਆਰਟਿਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਤਿੰਨ ਦਹਾਕਿਆਂ ਦੇ ਆਪਣੇ ਕੋਰੀਓਗਰਾਫ਼ੀ ਦੇ ਸਫ਼ਰ ਦੌਰਾਨ ਉਨ੍ਹਾਂ ਨੇ 2000 ਤੋਂ ਵੱਧ ਗਾਣਿਆਂ 'ਚ ਡਾਂਸ ਡਾਇਰੈਕਸ਼ਨ ਦਿੱਤੀ। ਉਨ੍ਹਾਂ ਨੂੰ ਤਿੰਨ ਵਾਰ ਆਪਣੇ ਕੰਮ ਲਈ ਨੈਸ਼ਨਲ ਪੁਰਸਕਾਰ ਮਿਲਿਆ। ਉਨ੍ਹਾਂ ਦੀ ਆਖ਼ਰੀ ਫ਼ਿਲਮ ਕਰਨ ਜੌਹਰ ਵੱਲੋਂ ਬਣਾਈ ਗਈ ਫ਼ਿਲਮ 'ਕਲੰਕ' ਸੀ, ਜੋ ਕਿ ਸਾਲ 2019 'ਚ ਸਿਨੇਮਾ ਘਰਾਂ 'ਚ ਆਈ ਸੀ। ਇਸ ਫ਼ਿਲਮ 'ਚ ਉਨ੍ਹਾਂ ਨੇ ਮਾਧੁਰੀ ਦਿਕਸ਼ਿਤ ਨਾਲ ਕੰਮ ਕੀਤਾ ਸੀ।

sunita

This news is Content Editor sunita