Year Ender 2020 : ਕਨਿਕਾ ਕਪੂਰ ਤੋਂ ਅਮਿਤਾਭ ਤੱਕ, ਇਨ੍ਹਾਂ ਸਿਤਾਰਿਆਂ ਨੇ ਦਿੱਤੀ 'ਕੋਰੋਨਾ' ਨੂੰ ਮਾਤ

12/30/2020 11:59:04 AM

ਮੁੰਬਈ (ਬਿਊਰੋ) : ਕੋਰੋਨਾ ਵਾਇਰਸ ਲਾਗ ਦੇ ਚੱਲਦਿਆਂ ਸਾਲ 2020 ਭਵਿੱਖ 'ਚ ਹਮੇਸ਼ਾ ਯਾਦ ਕੀਤਾ ਜਾਵੇਗਾ। ਇਸ ਵਾਇਰਸ ਨਾਲ ਲੋਕਾਂ ਦੀ ਜੀਵਨਸ਼ੈਲੀ 'ਤੇ ਵਿਆਪਕ ਅਸਰ ਪਿਆ ਹੈ। ਇਸ ਨਾਲ ਲੋਕਾਂ ਦਾ ਰਹਿਣ-ਸਹਿਣ ਬਿਲਕੁਲ ਬਦਲ ਗਿਆ ਹੈ। ਕੋਵਿਡ-19 ਦਾ ਪ੍ਰਭਾਵ ਹਾਲੇ ਵੀ ਘੱਟ ਨਹੀਂ ਹੋਇਆ ਹੈ। ਇਸ ਲਈ ਜਦੋਂ ਤਕ ਦਵਾਈ ਨਹੀਂ ਆਉਂਦੀ ਉਦੋਂ ਤਕ ਹਰ ਸਾਵਧਾਨੀ ਵਰਤੀ ਜਾਵੇਗੀ। ਜ਼ਰੂਰੀ ਸਾਵਧਾਨੀਆਂ ਵਰਤਣ ਦੇ ਬਾਵਜੂਦ ਕਈ ਸੈਲੀਬ੍ਰਿਟੀਜ਼ ਕੋਰੋਨਾ ਦੇ ਸ਼ਿਕਾਰ ਹੋਏ ਹਨ। ਇਨ੍ਹਾਂ 'ਚ ਵੱਡੀਆਂ-ਵੱਡੀਆਂ ਹਸਤੀਆਂ ਦਾ ਨਾਂ ਵੀ ਸ਼ਾਮਲ ਹੈ। ਬਾਲੀਵੁੱਡ 'ਚ ਸਭ ਤੋਂ ਪਹਿਲਾਂ ਗਾਇਕਾ ਕਨਿਕਾ ਕਪੂਰ ਨੂੰ ਕੋਰੋਨਾ ਹੋਇਆ ਸੀ। ਇਸ ਤੋਂ ਬਾਅਦ ਕਈ ਹੋਰ ਸਟਾਰਸ ਵੀ ਪੀੜਤ ਹੋਏ ਪਰ ਸਾਰਿਆਂ ਨੇ ਕੋਰੋਨਾ ਨੂੰ ਮਾਤ ਦਿੱਤੀ।

ਕਨਿਕਾ ਕਪੂਰ
'ਬੇਬੀ ਡਾਲ ਮੈਂ ਸੋਨੇ ਦੀ' ਅਤੇ 'ਚਿਟਿਆਂ ਕਲਾਈਆਂ' ਵਰਗੇ ਸੁਪਰਹਿੱਟ ਗਾਣੇ ਗਾਉਣ ਵਾਲੀ ਕਨਿਕਾ ਕਪੂਰ ਦੇ ਕੋਰੋਨਾ ਵਾਇਰਸ ਦੀ ਚਪੇਟ 'ਚ ਆਈ ਸੀ। ਹਾਲਾਂਕਿ ਹੁਣ ਉਹ ਬਿਲਕੁਲ ਠੀਕ ਹੈ। ਕਨਿਕਾ ਭਾਰਤ ਦੀ ਪਹਿਲੀ ਸੈਲੀਬ੍ਰਿਟੀ ਸੀ, ਜੋ ਇਸ ਵਾਇਰਸ ਦੀ ਚਪੇਟ 'ਚ ਸਭ ਤੋਂ ਪਹਿਲਾਂ ਆਈ ਸੀ। ਜਾਣਕਾਰੀ ਅਨੁਸਾਰ ਕਨਿਕਾ ਕਪੂਰ 15 ਮਾਰਚ ਨੂੰ ਲੰਡਨ ਤੋਂ ਲਖਨਊ ਆਈ ਅਤੇ ਇਕ ਹਾਈਪ੍ਰੋਫਾਇਲ ਪਾਰਟੀ 'ਚ ਸ਼ਾਮਲ ਹੋਈ ਸੀ। ਇਸ ਪਾਰਟੀ 'ਚ ਕਈ ਵੱਡੇ ਨੇਤਾ ਅਤੇ ਜੱਜ ਸਮੇਤ ਕਰੀਬ 300 ਲੋਕ ਸ਼ਾਮਲ ਹੋਏ ਸਨ। 

ਅਮਿਤਾਭ ਬਚਨ
ਜੁਲਾਈ ਤੇ ਅਗਸਤ ਮਹੀਨਾ ਬੱਚਨ ਪਰਿਵਾਰ ਲਈ ਸਿਹਤ ਦੀ ਨਜ਼ਰ ਤੋਂ ਸਹੀ ਨਹੀਂ ਰਿਹਾ। ਜੁਲਾਈ ਮਹੀਨੇ ਦੇ ਮੱਧ 'ਚ ਬਿੱਗ ਬੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਆਈਸੋਲੇਟ ਹੋਣਾ ਪਿਆ। ਇਸ ਦੌਰਾਨ ਉਨ੍ਹਾਂ ਨੇ ਰੋਜ਼ਾਨਾ ਸੋਸ਼ਲ ਮੀਡੀਆ ਰਾਹੀਂ ਆਪਣੀ ਸਿਹਤ ਦੀ ਜਾਣਕਾਰੀ ਦਿੱਤੀ। ਹਾਲਾਂਕਿ ਹੁਣ ਅਮਿਤਾਭ ਬੱਚਨ ਪੂਰੀ ਤਰ੍ਹਾਂ ਠੀਕ ਹਨ।

ਐਸ਼ਵਰਿਆ ਤੇ ਅਭਿਸ਼ੇਕ ਬੱਚਨ
ਬੱਚਨ ਪਰਿਵਾਰ ਦੀ ਨੂੰਹ ਤੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ, ਧੀ ਅਰਾਧਿਆ ਬੱਚਨ ਤੇ ਪਤੀ ਅਭਿਸ਼ੇਕ ਬੱਚਨ ਵੀ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਏ ਸਨ। ਹਾਲਾਂਕਿ ਇਨ੍ਹਾਂ 'ਚ ਕੋਰੋਨਾ ਦੇ ਮਾਮੂਲੀ ਲੱਛਣ ਸਨ। 

ਅਰਜੁਨ ਕਪੂਰ
ਬਾਲੀਵੁੱਡ ਕਲਾਕਾਰ ਅਰਜੁਨ ਕਪੂਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਹ ਜਾਣਕਾਰੀ ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਦਿੱਤੀ। ਇਸ ਤੋਂ ਬਾਅਦ ਅਰਜੁਨ ਕਪੂਰ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਸੀ। 

ਮਲਾਇਕਾ ਅਰੋੜਾ ਖ਼ਾਨ
ਕੁਝ ਮਹੀਨੇ ਪਹਿਲਾਂ ਬਾਲੀਵੁੱਡ ਕਲਾਕਾਰ ਅਰਜੁਨ ਕਪੂਰ ਦੀ ਗਰਲਫਰੈਂਡ ਮਲਾਇਕਾ ਅਰੋੜਾ ਖ਼ਾਨ ਵੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਈ ਗਈ ਸੀ। ਇਸ ਲਈ ਮਲਾਇਕਾ ਨਿਰਧਾਰਿਤ ਸਮੇਂ 14 ਦਿਨਾਂ ਲਈ ਇਕਾਂਤਵਾਸ ਰਹੀ ਸੀ।

ਵਰੁਣ ਧਵਨ
ਵਰੁਣ ਧਵਨ ਤੇ ਨੀਤੂ ਕਪੂਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਸ ਤੋਂ ਬਾਅਦ ਵਰੁਣ ਨੇ ਖ਼ੁਦ ਨੂੰ ਕੁਆਰੰਟਾਈਨ ਕਰ ਲਿਆ ਸੀ। ਇਸ ਬਾਰੇ 'ਚ ਵਰੁਣ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਬਚਣ ਲਈ ਉਨ੍ਹਾਂ ਨੇ ਜ਼ਰੂਰੀ ਸਾਵਧਾਨੀਆਂ ਵਰਤੀਆਂ ਸਨ। ਇਸ ਦੇ ਬਾਵਜੂਦ ਉਨ੍ਹਾਂ 'ਚ ਕੋਰੋਨਾ ਦੇ ਲੱਛਣ ਪਾਏ ਗਏ ਸਨ।

ਨੀਤੂ ਕਪੂਰ
ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਨੀਤੂ ਕਪੂਰ 'ਚ ਕੋਰੋਨਾ ਦੇ ਲੱਛਣ ਪਾਏ ਗਏ ਸਨ। ਇਸ ਤੋਂ ਬਾਅਦ ਨੀਤੂ ਕਪੂਰ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਸੀ। ਹਾਲਾਂਕਿ ਹੁਣ ਉਹ ਪੂਰੀ ਤਰ੍ਹਾਂ ਠੀਕ ਹੈ।

ਜੈਨੇਲਿਆ ਦੇਸ਼ਮੁਖ
ਬਾਲੀਵੁੱਡ ਕਲਾਕਾਰ ਰਿਤੇਸ਼ ਦੇਸ਼ਮੁਖ ਦੀ ਪਤਨੀ ਜੈਨੇਲੀਆ ਦੇਸ਼ਮੁਖ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਇਸ ਸੰਕ੍ਰਮਣ ਤੋਂ ਮੁਕਤ ਹੋਣ ਲਈ ਜੈਨੇਲੀਆ ਨੂੰ 21 ਦਿਨਾਂ ਤਕ ਆਪਣੇ ਪਰਿਵਾਰ ਨਾਲ ਵੱਖ ਤੋਂ ਰਹਿਣਾ ਪਿਆ ਸੀ।

ਸੰਨੀ ਦਿਓਲ
ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਨੇ ਖ਼ੁਦ ਆਪਣੇ ਫੇਸਬੁੱਕ ਅਕਾਉਂਟ ਤੋਂ ਕੀਤੀ। ਉਨ੍ਹਾਂ ਇਹ ਜਾਣਕਾਰੀ 2 ਦਸੰਬਰ ਨੂੰ 7.57 ਦੇ ਕਰੀਬ ਦਿੱਤੀ ਸੀ। ਉਨ੍ਹਾਂ ਨੇ ਲਿਖਿਆ ਸੀ 'ਮੈਂ ਕੋਰੋਨਾ ਟੈਸਟ ਕਰਵਾ ਲਿਆ ਅਤੇ ਰਿਪੋਰਟ ਪਾਜ਼ੇਟਿਵ ਆਈ। ਮੈਂ ਇਕਾਂਤਵਾਸ 'ਚ ਹਾਂ ਅਤੇ ਮੇਰੀ ਸਿਹਤ ਠੀਕ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਜੋ ਪਿਛਲੇ ਦਿਨਾਂ 'ਚ ਮੇਰੇ ਸੰਪਰਕ 'ਚ ਆਏ ਹੋ, ਕਿਰਪਾ ਕਰਕੇ ਆਪਣੇ ਆਪ ਨੂੰ ਇਕਾਂਤਵਾਸ ਕਰੋ ਅਤੇ ਆਪਣੀ ਜਾਂਚ ਕਰਵਾਓ।' ਇਸ ਤੋਂ ਬਾਅਦ ਸੰਨੀ ਦਿਓਲ ਵਲੋਂ ਕੋਈ ਜਾਣਕਾਰੀ ਨਹੀਂ ਮਿਲੀ ਕਿ ਉਹ ਕੋਰੋਨਾ ਮੁਕਤ ਹੋ ਗਏ ਹਨ ਜਾਂ ਨਹੀਂ।

ਅਨੁਪਮ ਖੇਰ ਦਾ ਪੂਰਾ ਪਰਿਵਾਰ
ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਵੀ ਆਪਣੇ ਪਰਿਵਾਰਕ ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਦਿੱਤੀ ਸੀ। ਅਨੁਮਪ ਖੇਰ ਦੇ ਮਾਂ-ਦੁਲਾਰੀ ਖੇਰ , ਭਰਾ ਰਾਜੂ ਖੇਰ, ਪਤਨੀ ਅਤੇ ਬੇਟੀ ਵਰਿੰਦਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਹਾਲਾਂਕਿ ਹੁਣ ਸਾਰੇ ਕੋਰੋਨਾ ਮੁਕਤ ਹੋ ਚੁੱਕੇ ਹਨ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।

sunita

This news is Content Editor sunita