ਜਾਣੋ ਪਰਵੀਨ ਬਾਬੀ, ਸੁਸ਼ਮਿਤਾ ਸੇਨ ਸਮੇਤ ਇਨ੍ਹਾਂ ਅਭਿਨੇਤਰੀਆਂ ਬਾਰੇ ਜਿਨ੍ਹਾਂ ਨੂੰ ਨਹੀਂ ਮਿਲੇ ਪਰਫੈਕਟ ਜੀਵਨਸਾਥੀ

02/12/2016 4:41:59 PM

ਮੁੰਬਈ : ਬਾਲੀਵੁੱਡ ਅਭਿਨੇਤਰੀਆਂ ਦੇ ਲੱਖਾਂ ਦੀ ਗਿਣਤੀ ''ਚ ਦੀਵਾਨੇ ਹਨ। ਕਰੋੜਾਂ ਦੀ ਗਿਣਤੀ ''ਚ ਲੋਕ ਇਨ੍ਹਾਂ ਅਭਿਨੇਤਰੀਆਂ ਨਾਲ ਵਿਆਹ ਕਰਨ ਦੀ ਚਾਹਤ ਰੱਖਦੇ ਹਨ ਪਰ ਬਾਲੀਵੁੱਡ ''ਚ ਕੁਝ ਅਜਿਹੀਆਂ ਵੀ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ। ਇਨ੍ਹਾਂ ਅਭਿਨੇਤਰੀਆਂ ਨੂੰ ਅਜੇ ਤੱਕ ਆਪਣੀ ਲਈ ਪਰਫੈਕਟ ਜੀਵਨਸਾਥੀ ਨਹੀਂ ਮਿਲਿਆ ਹੈ। ਅੱਜ ਅਸੀ ਤੁਹਾਨੂੰ ਇਨ੍ਹਾਂ ਅਭਿਨੇਤਰੀਆਂ ਤੋਂ ਹੀ ਜਾਣੂ ਕਰਵਾਉਣ ਜਾ ਰਹੇ ਹਾਂ। ਇਨ੍ਹਾਂ ਤੋਂ ਇਲਾਵਾ ਕੁਝ ਪੁਰਾਣੀਆਂ ਅਭਿਨੇਤਰੀਆਂ ਵੀ ਹਨ, ਜੋ ਸਾਰੀ ਉਮਰ ਕੁਆਰੀਆਂ ਰਹੀਆਂ ਹਨ।
ਸੁਸ਼ਮਿਤਾ ਸੇਨ : ਇਸ ਸੂਚੀ ''ਚ ਸਭ ਤੋਂ ਪਹਿਲਾਂ ਅਤੇ ਮਸ਼ਹੂਰ ਨਾਂ ਬਾਲੀਵੁੱਡ ਅਦਾਕਾਰਾ ਅਤੇ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਦਾ ਹੈ। ਸੁਸ਼ਮਿਤਾ ਦਾ ਨਾਂ ਵਿਕਰਮ ਭੱਟ ਅਤੇ ਰਣਦੀਪ ਹੁੱਡਾ ਸਮੇਤ ਕਈਆਂ ਨਾਲ ਜੁੜ ਚੁੱਕਿਆ ਹੈ। ਇਸ 40 ਸਾਲਾ ਅਭਿਨੇਤਰੀ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ। 
ਪ੍ਰਿਟੀ ਜ਼ਿੰਟਾ : ਇਸ ਸੂਚੀ ਦਾ ਦੂਜਾ ਨਾਂ ਬਾਲੀਵੁੱਡ ਅਭਿਨੇਤਰੀ ਪ੍ਰਿਟੀ ਜ਼ਿੰਟਾ ਦਾ ਹੈ 41 ਸਾਲਾ ਦੀ ਹੋ ਚੁੱਕੀ ਹੈ ਪਰ ਅਜੇ ਵੀ ਇਕ ਪਰਫੈਕਟ ਸਾਥੀ ਦੀ ਤਲਾਸ਼ ਕਰ ਰਹੀ ਹੈ। 
ਉਰਮਿਲਾ ਮਾਂਤੋੜਕਰ : ਬਾਲੀਵੁੱਡ ਅਭਿਨੇਤਰੀ ਉਰਮਿਲਾ ਮਾਂਤੋੜਕਰ ਆਪਣੀ ਸੈਕਸੀ ਇਮੇਜ਼ ਅਤੇ ਆਪਣੇ ਬਿਹਤਰੀਨ ਅਦਾਕਾਰੀ ਕਾਰਨ ਮਸ਼ਹੂਰ ਹੈ। ਜਾਣਕਾਰੀ ਅਨੁਸਾਰ ਉਰਮਿਲਾ ਬਾਲੀਵੁੱਡ ਨਿਰਦੇਸ਼ਕ ਰਾਮ ਗੋਪਾਲ ਵਰਮਾ ਨਾਲ ਸੰਬੰਧ ''ਚ ਰਹਿ ਚੁੱਕੀ ਹੈ। ਰਾਮ ਗੋਪਾਲ ਵਰਮਾ ਨੇ ਆਪਣੀਆਂ ਕਈ ਫਿਲਮਾਂ ''ਚ ਉਰਮਿਲਾ ਨੂੰ ਕਾਸਟ ਕੀਤਾ ਹੈ। ਬਾਅਦ ''ਚ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਉਰਮਿਲਾ 42 ਸਾਲਾ ਦੀ ਹੋ ਚੁੱਕੀ ਹੈ ਪਰ ਅਜੇ ਤੱਕ ਕੁਆਰੀ ਹੈ।
ਤੱਬੂ : ਬਾਲੀਵੁੱਡ ਦੀ 44 ਸਾਲਾ ਅਭਿਨੇਤਰੀ ਤੱਬੂ ਆਪਣੀ ਜ਼ਬਰਦਸਤ ਅਤੇ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਤੱਬੂ ਦੀ ਸਗਾਈ ਮਸ਼ਹੂਰ ਫਿਲਮਕਾਰ ਸਾਜਿਦ ਨਾਡਿਆਡਵਾਲਾ ਨਾਲ ਹੋਈ ਸੀ, ਜੋ ਬਾਅਦ ''ਚ ਟੁੱਟ ਗਈ ਸੀ। ਇਸ ਕਾਰਨ ਇਹ ਸੀ ਕਿ ਤੱਬੂ ਦੱਖਣੀ ਸੁਪਰਸਟਾਰ ਨਾਗਾਰਜੁਨ ਨੂੰ ਪਸੰਦ ਕਰਦੀ ਸੀ। ਤੱਬੂ ਵੀ ਅਜੇ ਤੱਕ ਕੁਆਰੀ ਹੈ।
ਨੇਹਾ ਧੂਪੀਆ : ਬਾਲੀਵੁੱਡ ਦੀ 35 ਸਾਲਾ ਅਭਿਨੇਤਰੀ ਨੇਹਾ ਧੂਪਿਆ ਨੂੰ ਵੀ ਵਿਆਹ ਲਈ ਪਰਫੈਕਟ ਜੀਵਨਸਾਥੀ ਦੀ ਤਲਾਸ਼ ਹੈ। 
ਸੁਰਈਆ : 40 ਤੋਂ 50ਵੀਂ ਦਹਾਕੇ ਦੀ ਅਭਿਨੇਤਰੀ-ਗਾਇਕਾ ਸੁਰਈਆ ਅਦਾਕਾਰ ਦੇਵ ਆਨੰਦ ਨੂੰ ਪਿਆਰ ਕਰਦੀ ਸੀ ਅਤੇ ਵਿਆਹ ਕਰਨਾ ਚਾਹੁੰਦੀ ਸੀ ਪਰ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਵਿਰੁੱਧ ਸੀ ਅਤੇ ਸੁਰਈਆ ਨੂੰ ਵਿਆਹ ਨਹੀਂ ਕਰਨ ਦਿੱਤਾ। ਇਸ ਕਾਰਨ ਸੁਰਈਆ ਨੇ ਆਪਣੇ ਪਰਿਵਾਰ ਨੂੰ ਕਦੀ ਵੀ ਮੁਆਫ ਨਹੀਂ ਕੀਤਾ। ਸੁਰਈਆ ਦੀ ਮਾਂ ਨੇ ਇਕ ਚੈਰਿਟੀ ਹਸਪਤਾਲ ''ਚ ਆਪਣਾ ਦਮ ਤੋੜ ਦਿੱਤਾ ਪਰ ਸੁਰਈਆ ਨੇ ਆਪਣੀ ਮਾਂ ਦੇ ਇਲਾਜ਼ ''ਤੇ ਇਕ ਵੀ ਪੈਸਾ ਨਾ ਖਰਚ ਕੀਤਾ ਅਤੇ ਸਾਰੀ ਉਮਰ ਕੁਆਰੀ ਰਹੀ।
ਆਸ਼ਾ ਪਾਰੇਖ : ਬਾਲੀਵੁੱਡ ਅਭਿਨੇਤਰੀ ਆਸ਼ਾ ਪਾਰੇਖ ਸਾਲ 1959 ਤੋਂ 1973 ਤੱਕ ਦੀਆਂ ਟਾਪ ਅਭਿਨੇਤਰੀਆਂ ਵਿਚੋਂ ਇਕ ਹੈ। ਆਸ਼ਾ ਦਾ ਸੰਬੰਧ ਵਿਆਹੇ ਨਿਰਦੇਸ਼ਕ ਨਸੀਰ ਹੁਸੈਨ ਨਾਲ ਸੀ ਪਰ ਇਨ੍ਹਾਂ ਦੀ ਗੱਲ ਸਿਰੇ ਨਾ ਚੜ੍ਹ ਸਕੀ। ਆਸ਼ਾ ਨੇ ਵੀ ਕਦੀ ਵਿਆਹ ਨਹੀਂ ਕੀਤਾ।
ਨੰਦਾ :  ਬਾਲੀਵੁੱਡ ਅਭਿਨੇਤਰੀ ਨੰਦਾ ਦਾ ਨਾਂ ਆਪਣੇ ਜ਼ਮਾਨੇ ਦੀਆਂ ਮਸ਼ਹੂਰ ਅਭਿਨੇਤਰੀਆਂ ''ਚ ਸ਼ਾਮਲ ਹੈ। ਸਾਲ 1965 ''ਚ ਆਈ ਫਿਲਮ ''ਜਬ ਜਬ ਫੂਲ ਖਿਲੇ'' ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਸ ਫਿਲਮ ਦੇ ਨਿਰਦੇਸ਼ਕ ਸੂਰਜ ਪ੍ਰਕਾਸ਼ ਨੇ ਕਿਹਾ ਕਿ ਇਕ ਮਹਾਰਾਸ਼ਟਰੀਅਨ ਲੈਫਟੀਨੈਂਟ ਕਰਨਲ ਉਨ੍ਹਾਂ ਨੂੰ ਬੇਹੱਦ ਪਸੰਦ ਕਰਦੇ ਸਨ ਪਰ ਉਨ੍ਹਾਂ ਦਾ ਰਿਸ਼ਤਾ ਨਾ ਹੋ ਸਕਿਆ। ਨੰਦਾ ਦਾ ਭਰਾ ਵੀ ਕਾਫੀ ਰਿਸ਼ਤੇ ਲੈ ਕੇ ਆਏ ਸਨ ਪਰ ਨੰਦਾ ਨੇ ਸਾਫ ਮਨਾ ਕਰ ਦਿੱਤਾ ਸੀ। ਸਾਲ 1992 ''ਚ ਨੰਦਾ ਦੀ ਸਗਾਈ ਨਿਰਦੇਸ਼ਕ ਮਨਮੋਹਨ ਦੇਸਾਈ ਨਾਲ ਹੋਈ ਪਰ ਬਦਕਿਸਮਤੀ ਕਾਰਨ ਇਕ ਦੁਰਘਟਨਾ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਅਤੇ ਨੰਦਾ ਪੂਰੀ ਉਮਰ ਵਿਆਹ ਨਹੀਂ ਕੀਤਾ।
ਪਰਵੀਨ ਬਾਬੀ : ਬਾਲੀਵੁੱਡ ਅਭਿਨੇਤਰੀ ਪਰਵੀਨ ਬਾਬੀ ਆਪਣੇ ਜ਼ਮਾਨੇ ਦੀ ਸੈਕਸੀ, ਹੌਟ ਅਤੇ ਸਾਨਦਾਰ ਅਭਿਨੇਤਰੀਆਂ ''ਚੋਂ ਇਕ ਸੀ। ਉਨਾਂ ਨੂੰ ਉਸ ਜ਼ਮਾਨੇ ਦੀਆਂ ਅਭਿਨੇਤਰੀਆਂ ''ਚੋਂ ਸਭ ਤੋਂ ਵੱਧ ਖੂਬਸੂਰਤ ਮੰਨਿਆਂ ਜਾਂਦਾ ਸੀ। ਪਰਵੀਨ ਬਾਬੀ ਨੇ ਕਦੀ ਵਿਆਹ ਨਹੀਂ ਕੀਤਾ ਪਰ ਉਨ੍ਹਾਂ ਦਾ ਸੰਬੰਧ ਵਿਆਹੇ ਅਭਿਨੇਤਾਵਾਂ ਨਾਲ ਮਸ਼ਹੂਰ ਸੀ।