ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਘਰ ਚੋਰੀ ਦੇ ਮਾਮਲੇ ’ਚ 2 ਗ੍ਰਿਫ਼ਤਾਰ

06/16/2023 11:27:07 AM

ਮੁੰਬਈ (ਭਾਸ਼ਾ) – ਸਥਾਨਕ ਪੁਲਸ ਨੇ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਘਰ ਵਿਚ ਹੋਈ ਚੋਰੀ ਦੇ ਮਾਮਲੇ ਵਿਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਹਫ਼ਤੇ ਅਭਿਨੇਤਰੀ ਦੇ ਜੁਹੂ ’ਚ ਸਥਿਤ ਘਰ ’ਚੋਂ ਕੁਝ ਕੀਮਤੀ ਸਾਮਾਨ ਕਥਿਤ ਤੌਰ ’ਤੇ ਚੋਰੀ ਹੋ ਗਿਆ ਸੀ। ਸ਼ਿਕਾਇਤ ਦੇ ਆਧਾਰ ’ਤੇ ਜੁਹੂ ਥਾਣੇ ਵਿਚ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕੀਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ

ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤ ਦੇ ਅਧਾਰ 'ਤੇ ਆਈ. ਪੀ. ਸੀ. ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ, "ਪੁਲਸ ਨੇ ਸ਼ੈੱਟੀ ਦੇ ਬੰਗਲੇ ਤੇ ਆਲੇ ਦੁਆਲੇ ਲੱਗੇ 70 ਤੋਂ ਵੱਧ CCTV ਕੈਮਰਿਆਂ ਨੂੰ ਖੰਗਾਲਿਆ ਤੇ ਫਿਰ ਉਸ ਦੀ ਨਜ਼ਰ ਸ਼ੱਕੀਆਂ 'ਤੇ ਟਿਕੀ। ਮੌਜੂਦ ਸਬੂਤਾਂ ਦੇ ਅਧਾਰ 'ਤੇ 2 ਵਿਅਕਤੀ ਵਿਲੇ ਪਾਰਲੇ ਤੋਂ ਫੜੇ ਗਏ ਹਨ।" ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਰਜੁਨ ਸੁਰੇਸ਼ ਬਾਬੂ ਦੇਵੇਂਦਰਾ ਤੇ ਅਜੇ ਦੇਵੇਂਦਰਾ ਵਜੋਂ ਦੱਸੀ ਜਾ ਰਹੀ ਹੈ। ਅਧਿਕਾਰੀ ਮੁਤਾਬਕ ਪੁਲਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

sunita

This news is Content Editor sunita