ਅਦਾਕਾਰਾ ਪਾਇਲ ਘੋਸ਼ 'ਤੇ ਤੇਜ਼ਾਬੀ ਹਮਲੇ ਦੀ ਕੋਸ਼ਿਸ਼, ਹੋਈ ਜ਼ਖਮੀ  (ਵੀਡੀਓ)

09/21/2021 3:24:23 PM

ਨਵੀਂ ਦਿੱਲੀ : ਫ਼ਿਲਮ ਡਾਇਰੈਕਟਰ ਅਨੁਰਾਗ ਕਸ਼ਯਪ 'ਤੇ ਜਨਸੀ ਸੋਸ਼ਣ ਦਾ ਦੋਸ਼ ਲਗਾਉਣ ਵਾਲੀ ਅਦਾਕਾਰਾ ਪਾਇਲ ਘੋਸ਼ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਹਾਲ ਹੀ 'ਚ ਪਾਇਲ 'ਤੇ ਕੁਝ ਲੋਕਾਂ ਨੇ ਹਮਲਾ ਕੀਤਾ ਹੈ, ਜਿਸ ਤੋਂ ਬਾਅਦ ਉਸ ਨੂੰ ਸੱਟਾਂ ਵੀ ਲੱਗੀਆਂ ਹਨ। ਖ਼ੁਦ ਪਾਇਲ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਪੂਰੇ ਹਾਦਸੇ ਬਾਰੇ ਦੱਸਿਆ ਹੈ। ਪਾਇਲ ਨੇ ਆਪਣਾ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣੇ 'ਤੇ ਹੋਏ ਹਮਲੇ ਬਾਰੇ ਦੱਸ ਰਹੀ ਹੈ। ਇਸ ਹਾਦਸੇ ਤੋਂ ਪਾਇਲ ਕਿੰਨੀ ਡਰੀ ਹੋਈ ਹੈ ਇਹ ਉਨ੍ਹਾਂ ਦੀ ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Payal Ghosh official fanclub (@payalghoshfancl)

ਵੀਡੀਓ 'ਚ ਪਾਇਲ ਕਹਿੰਦੀ ਹੈ, ''ਹੈਲੋ ਮੈਂ ਪਾਇਲ ਘੋਸ਼ ... ਕੱਲ੍ਹ ਮੈਂ ਕੁਝ ਦਵਾਈਆਂ ਖਰੀਦਣ ਆਪਣੇ ਘਰ ਤੋਂ ਬਾਹਰ ਗਈ ਸੀ ਜਦੋਂ ਮੈਂ ਆਪਣੀ ਕਾਰ ਦੀ ਡਾਇਰਵਰ ਸੀਟ 'ਤੇ ਬੈਠ ਰਹੀ ਸੀ ਤਾਂ ਉਦੋਂ ਕੁਝ ਲੋਕ ਆਏ ਤੇ ਉਨ੍ਹਾਂ ਨੇ ਮੇਰੇ 'ਤੇ ਹਮਲਾ ਕਰ ਕੀਤਾ। ਉਨ੍ਹਾਂ ਦੇ ਹੱਥਾਂ 'ਚ ਇਕ ਬੋਤਲ ਸੀ, ਮੈਨੂੰ ਨਹੀਂ ਪਤਾ ਕਿ ਉਸ ਬੋਤਲ 'ਚ ਕੀ ਸੀ ਪਰ ਮੈਨੂੰ ਸ਼ੱਕ ਹੈ ਕਿ ਉਸ 'ਚ ਤੇਜ਼ਾਬ ਸੀ। ਉਨ੍ਹਾਂ ਨੇ ਮੈਨੂੰ ਰੌਡ ਨਾਲ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਮੈਂ ਉੱਥੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ, ਮੈਂ ਚੀਕ ਮਰੀ ਤਾਂ ਰੌਡ ਮੇਰੇ ਉਲਟੇ ਹੱਥ 'ਤੇ ਲੱਗ ਗਈ, ਜਿਸ ਨਾਲ ਮੇਰੇ ਹੱਥ 'ਤੇ ਸੱਟ ਲੱਗੀ। ਸ਼ਾਇਦ ਅੱਜ ਮੈਂ ਪੁਲਸ ਸਟੇਸ਼ਨ ਜਾਵਾਂ ਤੇ ਐੱਫ. ਆਈ. ਆਰ. ਦਰਜ ਕਰਵਾ।''

ਅੱਗੇ ਪਾਇਲ ਨੇ ਕਿਹਾ, ''ਮੈਨੂੰ ਨਹੀਂ ਪਤਾ... ਇਸ ਤਰ੍ਹਾਂ ਦਾ ਹਾਦਸਾ ਮੇਰੀ ਜ਼ਿੰਦਗੀ 'ਚ ਪਹਿਲਾਂ ਕਦੇ ਨਹੀਂ ਹੋਇਆ। ਮੁੰਬਈ 'ਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਮੈਂ ਅਜਿਹੀ ਚੀਜ਼ ਦਾ ਸਾਹਮਣਾ ਕੀਤਾ ਹੈ। ਮੈਨੂੰ ਨਹੀਂ ਪਤਾ ਕਿ ਇਹ ਕੀ ਸੀ।''
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਾਇਲ ਉਸ ਸਮੇਂ ਚਰਚਾ ਆਈ ਸੀ, ਜਦੋਂ ਉਸ ਨੇ ਅਨੁਰਾਗ ਕਸ਼ਅਪ 'ਤੇ ਦੋਸ਼ ਲਾਇਆ ਸੀ ਕਿ ਸਾਲ 2013 'ਚ ਅਨੁਰਾਗ ਨੇ ਉਸ ਨੂੰ ਆਪਣੇ ਘਰ ਬੁਲਾ ਕੇ ਉਸ ਦਾ ਯੌਨ ਸ਼ੋਸ਼ਣ ਕੀਤਾ। ਅਦਾਕਾਰਾ ਵਰਸੋਵਾ ਪੁਲਸ ਸਟੇਸ਼ਨ 'ਚ ਡਾਇਰੈਕਟਰ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾ ਚੁੱਕੀ ਹੈ। ਹਾਲਾਂਕਿ ਅਨੁਰਾਗ ਅਦਾਕਾਰਾ ਦੇ ਸਾਰੇ ਦੋਸਾਂ ਦਾ ਖੰਡਨ ਕਰ ਚੁੱਕੇ ਹਨ।

sunita

This news is Content Editor sunita