ਅਦਾਕਾਰ ਸੁਨੀਲ ਸ਼ੈੱਟੀ ਨੇ ਖਰੀਦੀ ਲਗਜ਼ਰੀ ਕਾਰ, ਕੀਮਤ ਤੇ ਫੀਚਰ ਕਰਦੇ ਨੇ ਹੈਰਾਨ

11/15/2022 12:11:36 PM

ਮੁੰਬਈ (ਬਿਊਰੋ) : ਅਦਾਕਾਰ ਸੁਨੀਲ ਸ਼ੈੱਟੀ ਅਕਸਰ ਵੱਡੀਆਂ ਅਤੇ ਲਗਜ਼ਰੀ ਗੱਡੀਆਂ 'ਚ ਘੁੰਮਦੇ ਨਜ਼ਰ ਆਉਂਦੇ ਹਨ। ਉਨ੍ਹਾਂ ਕੋਲ ਕਈ ਲਗਜ਼ਰੀ ਗੱਡੀਆਂ ਹਨ। ਹੁਣ ਸੁਨੀਲ ਸ਼ੈੱਟੀ ਨੇ ਇੱਕ ਨਵੀਂ, ਲੈਂਡ ਰੋਵਰ ਡਿਫੈਂਡਰ 110 (Land Rover Defender 110) ਨੂੰ ਆਪਣੀਆਂ ਕਾਰਾਂ 'ਚ ਸ਼ਾਮਲ ਕਰ ਲਿਆ ਹੈ। ਇਹ ਇੱਕ ਬਹੁਤ ਸ਼ਕਤੀਸ਼ਾਲੀ ਆਫ-ਰੋਡ SUV ਹੈ, ਜਿਸਦੀ ਐਕਸ-ਸ਼ੋਰੂਮ ਕੀਮਤ 1.5 ਕਰੋੜ ਰੁਪਏ ਤੋਂ ਵੱਧ ਹੈ। ਇਹ ਦੇਸ਼ ਦੇ ਕੁਝ ਪ੍ਰਸਿੱਧ ਲੋਕਾਂ ਕੋਲ ਹੀ ਹੈ, ਜਿਸ 'ਚ ਅਦਾਕਾਰ ਸੰਨੀ ਦਿਓਲ, ਅਰਜੁਨ ਕਪੂਰ, ਮਾਮੂਟੀ, ਪ੍ਰਿਥਵੀਰਾਜ, ਰਵੀ ਤੇਜਾ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਧਾਨ ਰਾਜ ਠਾਕਰੇ ਵਰਗੇ ਕਈ ਨੇਤਾ ਸ਼ਾਮਲ ਹਨ।

ਸੁਨੀਲ ਸ਼ੈੱਟੀ ਕੋਲ ਮੌਜ਼ੂਦ ਨੇ ਇਹ ਲਗਜ਼ਰੀ ਕਾਰਾਂ
ਸੁਨੀਲ ਸ਼ੈੱਟੀ ਵਾਹਨਾਂ ਦੇ ਬਹੁਤ ਸ਼ੌਕੀਨ ਹਨ। ਉਨ੍ਹਾਂ ਕੋਲ  Hummer H2, Jeep Wrangler, Mercedes-Benz GLS 350, Mercedes-Benz G350D ਅਤੇ BMWX5 ਵਰਗੀਆਂ ਕਾਰਾਂ ਸ਼ਾਮਿਲ ਹਨ ਅਤੇ ਹੁਣ ਲੈਂਡ ਰੋਵਰ ਡਿਫੈਂਡਰ 110 ਵੀ ਇੱਕ SUV ਬਣ ਗਈ ਹੈ।

ਕੀ ਹੈ ਕਾਰ ਦੀ ਵਿਸ਼ੇਸ਼ਤਾ?
ਸੁਨੀਲ ਸ਼ੈੱਟੀ ਦੀ ਲੈਂਡ ਰੋਵਰ ਡਿਫੈਂਡਰ 110 SUV ਇੱਕ ਲੰਬੀ ਵ੍ਹੀਲਬੇਸ (LWB) ਵੇਰੀਐਂਟ ਹੈ, ਜਿਸ 'ਚ 5 ਦਰਵਾਜ਼ੇ ਹਨ। ਇਹ ਕਾਰ ਡਿਫੈਂਡਰ 90 ਵਾਇਰ ਤੋਂ ਵੀ ਵੱਡੀ ਹੈ। ਸੁਨੀਲ ਦੀ ਕਾਰ ਫੂਜੀ ਸਫੇਦ ਰੰਗ ਦੀ ਹੈ, ਜੋ ਕਿ ਬਹੁਤ ਚਮਕਦਾਰ ਅਤੇ ਸਟਾਈਲਿਸ਼ ਦਿਖਾਈ ਦਿੰਦੀ ਹੈ। ਇਹ ਕਾਰ ਕੁੱਲ 12 ਰੰਗਾਂ 'ਚ ਬਾਜ਼ਾਰ 'ਚ ਉਪਲਬਧ ਹੈ। ਇਸ SUV 'ਚ ਤਿੰਨ ਇੰਜਣਾਂ ਦਾ ਆਪਸ਼ਨ ਹੈ, ਜਿਸ 'ਚ ਦੋ ਪੈਟਰੋਲ ਅਤੇ ਇਕ ਡੀਜ਼ਲ ਮਾਡਲ ਉਪਲੱਬਧ ਹੈ।

ਇਨ੍ਹਾਂ 'ਚੋਂ ਇੱਕ 2.0-ਲੀਟਰ, 4-ਸਿਲੰਡਰ ਯੂਨਿਟ ਹੈ, ਜੋ 300 bhp ਪਾਵਰ ਅਤੇ 400 Nm ਟਾਰਕ ਪੈਦਾ ਕਰਦਾ ਹੈ। ਦੂਜਾ ਇੰਜਣ 3.0-ਲੀਟਰ, 6-ਸਿਲੰਡਰ ਯੂਨਿਟ ਹੈ, ਜੋ 400 bhp ਦੀ ਪਾਵਰ ਅਤੇ 550 Nm ਦਾ ਟਾਰਕ ਜਨਰੇਟ ਕਰਦਾ ਹੈ। ਦੂਜੇ ਪਾਸੇ ਤੀਜਾ ਇੰਜਣ 3.0-ਲੀਟਰ ਇਨਲਾਈਨ 6 ਟਰਬੋ ਡੀਜ਼ਲ ਹੈ, ਜੋ 300 bhp ਦਾ ਉਤਪਾਦਨ ਕਰਦਾ ਹੈ ਅਤੇ 8-ਸਪੀਡ ਟਾਰਕ ਕਨਵਰਟਰ ਗਿਅਰਬਾਕਸ ਨਾਲ ਮੇਲ ਖਾਂਦਾ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita