ਰਾਜ ਕੁੰਦਰਾ ਦਾ ਕਹਿਣਾ- ਭਾਰਤ 'ਚ ਸਿਰਫ਼ 2 ਚੀਜ਼ਾਂ ਵਿਕਦੀਆਂ ਹਨ, ਸ਼ਾਹਰੁਖ ਤੇ ਸੈਕਸ

10/19/2023 10:17:29 AM

ਮੁੰਬਈ (ਬਿਊਰੋ) - ਕਾਰੋਬਾਰੀ ਅਤੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਆਉਣ ਵਾਲੀ ਫ਼ਿਲਮ ‘ਯੂਟੀ 69’ ਦਾ ਟਰੇਲਰ ਲਾਂਚ ਕੀਤਾ ਅਤੇ ਜੇਲ ਵਿਚ ਬਿਤਾਏ ਆਪਣੇ ਪਲਾਂ ਬਾਰੇ ਗੱਲ ਕੀਤੀ।  ਇੰਨਾ ਹੀ ਨਹੀਂ ਮਾਸਕ ਉਤਾਰਨ ਤੋਂ ਬਾਅਦ ਰਾਜ ਨੇ ਫੁੱਟ-ਫੁੱਟ ਕੇ ਰੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਤੁਸੀਂ ਬੋਲੋ ਜੋ ਬੋਲਣਾ ਹੈ। ਮੇਰੀ ਪਤਨੀ, ਮੇਰੇ ਬੱਚਿਆਂ ਅਤੇ ਮੇਰੇ ਪਰਿਵਾਰ ਦੇ ਪਿੱਛੇ ਨਾ ਜਾਓ ਯਾਰ, ਕੀ ਵਿਗਾੜਿਆ ਹੈ ਉਨ੍ਹਾਂ ਨੇ ਤੁਹਾਡਾ।

ਇਹ ਖ਼ਬਰ ਵੀ ਪੜ੍ਹੋ : ਗਾਇਕ ਸਿੱਪੀ ਗਿੱਲ ’ਤੇ ਮੋਹਾਲੀ ’ਚ ਦਰਜ ਹੋਈ ਐੱਫ. ਆਈ. ਆਰ., ਜਾਣੋ ਪੂਰਾ ਮਾਮਲਾ

ਉਥੇ ਹੀ ਰਾਜ ਕੁੰਦਰਾ ਨੇ ਇਕ ਸਵਾਲ ਦੇ ਜਵਾਬ ’ਚ ਸ਼ਾਹਰੁਖ ਖ਼ਾਨ ਦਾ ਜ਼ਿਕਰ ਕੀਤਾ। ਰਾਜ ਨੇ ਕਿਹਾ ਕਿ ਭਾਰਤ ਅਤੇ ਬਾਲੀਵੁੱਡ ’ਚ ਸਿਰਫ ਦੋ ਚੀਜ਼ਾਂ ਵਿਕਦੀਆਂ ਹਨ, ਸ਼ਾਹਰੁਖ ਖਾਨ ਤੇ ਸੈਕਸ।

ਇਹ ਖ਼ਬਰ ਵੀ ਪੜ੍ਹੋ : ਪਿਤਾ ਰਿਸ਼ੀ ਕਪੂਰ ਨਾਲ ਹੋਣ ਲੱਗੀ ਰਣਬੀਰ ਕਪੂਰ ਦੀ ਤੁਲਨਾ! ਆਖਿਰ ਨੈਸ਼ਨਲ ਐਵਾਰਡ ’ਚ ਅਜਿਹਾ ਕੀ ਕਰ ਦਿੱਤਾ?

ਇਸ ਦੌਰਾਨ ਰਾਜ ਕੁੰਦਰਾ ਨੇ ਆਪਣੀ ਫ਼ਿਲਮ ਦੇ ਨਾਂ ਦਾ ਮਤਲਬ ਦੱਸਿਆ। ਉਨ੍ਹਾਂ ਕਿਹਾ ਕਿ ਯੂ. ਟੀ. 69… ਯੂ. ਟੀ. ਦਾ ਮਤਲਬ ਅੰਡਰ ਟ੍ਰਾਇਲ ਅਤੇ ਜਦੋਂ ਮੈਂ ਅੰਡਰ ਟ੍ਰਾਇਲ ਸੀ ਓਦੋਂ ਮੈਨੂੰ 69 ਨੰਬਰ ਦਿੱਤਾ ਗਿਆ ਸੀ। ਇਸ ਫ਼ਿਲਮ 'ਚ ਰਾਜ ਕੁੰਦਰਾ ਵਲੋਂ ਪੋਰਨੋਗ੍ਰਾਫੀ ਕੇਸ ਦੌਰਾਨ ਝੱਲੀਆਂ ਗਈਆਂ ਪ੍ਰੇਸ਼ਾਨੀਆਂ ਨੂੰ ਦਰਸ਼ਾਇਆ ਜਾਏਗਾ। ਕਿਹਾ ਜਾ ਰਿਹਾ ਹੈ ਕਿ ਇਸ ਫ਼ਿਲਮ ਰਾਹੀਂ ਰਾਜ ਕੁੰਦਰਾ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਦਾ ਜਵਾਬ ਦੇਣਗੇ। ਇੰਨਾ ਹੀ ਨਹੀਂ ਉਹ ਆਪਣੇ ਅਕਸ ਨੂੰ ਵੀ ਸਾਫ ਕਰਨ ਦੀ ਕੋਸ਼ਿਸ਼ ਕਰਨਗੇ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita