ਕੁਮਾਰ ਗੌਰਵ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ, ਅੱਜ ਗੁੰਮਨਾਮੀ ਦੇ ਹਨ੍ਹੇਰੇ ''ਚ ਇੰਝ ਗੁਜ਼ਾਰ ਰਹੇ ਨੇ ਦਿਨ

07/11/2020 1:28:28 PM

ਨਵੀਂ ਦਿੱਲੀ (ਵੈੱਬ ਡੈਸਕ) : ਬਾਲੀਵੁੱਡ 'ਚ ਆਪਣੀ ਪਹਿਲੀ ਹੀ ਫ਼ਿਲਮ ਨਾਲ ਕੁੜੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਦਾਕਾਰ ਕੁਮਾਰ ਗੌਰਵ ਦਾ ਅੱਜ ਜਨਮਦਿਨ ਹੈ। ਕੁਮਾਰ ਗੌਰਵ ਦਾ ਜਨਮ 11 ਜੁਲਾਈ, 1960 'ਚ ਲਖਨਊ 'ਚ ਹੋਇਆ ਸੀ।

80 ਦੇ ਦਸ਼ਕ 'ਚ ਫ਼ਿਲਮ ਉਦਯੋਗ 'ਚ ਆਪਣੀ ਖ਼ੂਬਸੁਰਤੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੇ ਗੌਰਵ ਕੁਮਾਰ ਨੇ ਬਹੁਤ ਜਲਦ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਸੀ। ਉਹ ਇੱਕ ਚਾਕਲੇਟੀ ਤੇ ਰੋਮਾਂਟਿਕ ਅਦਾਕਾਰ ਦੇ ਤੌਰ 'ਤੇ ਉਭਰੇ ਸਨ। ਕੁਮਾਰ ਅੱਜ ਆਪਣਾ 60ਵਾਂ ਜਨਮਦਿਨ ਆਪਣੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਸੈਲੀਬ੍ਰੇਟ ਕਰ ਰਹੇ ਹਨ। ਕੁਮਾਰ ਗੌਰਵ ਸੁਪਰਸਟਾਰ ਰਾਜੇਂਦਰ ਕੁਮਾਰ ਦੇ ਬੇਟੇ ਹਨ। ਕੀ ਤੁਸੀਂ ਜਾਣਦੇ ਹੋ ਕਿ ਕੁਮਾਰ ਗੌਰਵ ਦਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਖ਼ਾਸ ਰਿਸ਼ਤਾ ਹੈ।

ਕੁਮਾਰ ਗੌਰਵ ਨੇ ਸਾਲ 1981 ਆਈ ਫ਼ਿਲਮ 'ਲਵ ਸਟੋਰੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਨ੍ਹਾਂ ਦੀ ਇਹ ਫ਼ਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਹਿੱਟ ਹੋਈ ਸੀ। ਪਹਿਲੀ ਹੀ ਫ਼ਿਲਮ ਨਾਲ ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਇਸ ਫ਼ਿਲਮ ਨੂੰ ਉਨ੍ਹਾਂ ਦੇ ਪਿਤਾ ਰਾਜੇਂਦਰ ਕੁਮਾਰ ਨੇ ਪ੍ਰੋਡਿਊਸ ਕੀਤਾ ਸੀ। ਇਹੀ ਨਹੀਂ ਇਸ ਫ਼ਿਲਮ 'ਚ ਉਨ੍ਹਾਂ ਨੇ ਵੀ ਕੰਮ ਕੀਤਾ ਸੀ।

ਕੁਮਾਰ ਗੌਰਵ ਨੇ ਆਪਣੇ ਫ਼ਿਲਮੀ ਕਰੀਅਰ 'ਚ ਕਰੀਬ 50 ਫ਼ਿਲਮਾਂ ਵੀ ਨਹੀਂ ਕੀਤੀਆਂ ਅਤੇ ਉਨ੍ਹਾਂ ਨੇ ਫ਼ਿਲਮ ਉਦਯੋਗ ਨੂੰ ਬਹੁਤ ਜਲਦ ਅਲਿਵਦਾ ਆਖ ਦਿੱਤਾ ਸੀ। ਉਨ੍ਹਾਂ ਨੇ ਲਵ ਸਟੋਰੀ ਤੋਂ ਇਲਾਵਾ ਫਿਲਮ 'ਨਾਮ' ਨਾਲ ਕਾਫ਼ੀ ਸੁਰਖੀਆਂ ਬਟੋਰੀਆਂ ਸਨ। ਇਸ ਫ਼ਿਲਮ 'ਚ ਕੁਮਾਰ ਨਾਲ ਉਨ੍ਹਾਂ ਦੇ ਦੋਸਤ ਯਾਨੀ ਸੰਜੇ ਦੱਤ ਨੇ ਵੀ ਕੰਮ ਕੀਤਾ ਸੀ।

ਇਸ ਤੋਂ ਬਾਅਦ ਕੁਮਾਰ ਗੌਰਵ 'ਤੇਰੀ ਕਸਮ', 'ਲਵਰਜ਼', 'ਹਮ ਹੈਂ ਲਾਜਵਾਬ', 'ਅੱਜ', 'ਗੂੰਜ', 'ਫੁੱਲ', 'ਗੈਂਗ', 'ਕਾਂਟੇ', 'ਮਾਈ ਡੈਡੀ ਸਟ੍ਰਾਂਗੈਸਟ' ਵਰਗੀਆਂ ਕਈ ਫ਼ਿਲਮਾਂ ਕੀਤੀਆਂ ਪਰ ਇਹ ਫ਼ਿਲਮਾਂ ਆਪਣਾ ਕਮਾਲ ਨਹੀਂ ਦਿਖਾ ਸਕੀਆਂ। ਉਨ੍ਹਾਂ ਦਾ ਸਿੱਕਾ ਫ਼ਿਲਮ ਉਦਯੋਗ 'ਚ ਭਾਵੇਂ ਹੀ ਨਹੀਂ ਚਲਿਆ ਪਰ ਉਹ ਅੱਜ ਇੱਕ ਵੱਡੇ ਬਿਜਨੈੱਸਮੈਨ ਹਨ।

sunita

This news is Content Editor sunita