ਬਾਲੀਵੁੱਡ ਤੇ ਪਾਲੀਵੁੱਡ ਫਿਲਮਾਂ ਦਾ ਹਿੱਸਾ ਰਹੇ ਚੁੱਕੇ ਮਹਾਬੀਰ ਭੁੱਲਰ ਦੀ ਜ਼ਿੰਦਗੀ ਦੇ ਜਾਣੋ ਦਿਲਚਸਪ ਕਿੱਸੇ (ਵੀਡੀਓ)

10/20/2020 1:06:35 PM

ਜਲੰਧਰ(ਵੈੱਬ ਡੈਸਕ) - ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਦਾ ਅਹਿਮ ਹਿੱਸਾ ਰਹੇ ਚੁੱਕੇ ਮਹਾਬੀਰ ਭੁੱਲਰ ਨੇ ਆਪਣੀ ਜ਼ਿੰਦਗੀ ਦੇ 26 ਸਾਲ ਸਿਨੇਮਾ ਜਗਤ ਨੂੰ ਸਮਰਪਿਤ ਕੀਤੇ ਹਨ। ਮਹਾਬੀਰ ਭੁੱਲਰ ਨੇ ਸਾਲ 1987 'ਚ ਬਾਲੀਵੁੱਡ ਫਿਲਮ 'ਮਿਰਚ ਮਸਾਲਾ' ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਬਾਲੀਵੁੱਡ ਦੇ ਕਈ ਦਿੱਗਜ਼ ਕਲਾਕਾਰਾਂ ਤੇ ਨਿਰਦੇਸ਼ਕਾਂ ਨਾਲ ਕੰਮ ਕਰ ਚੁੱਕੇ ਮਹਾਬੀਰ ਭੁੱਲਰ ਪੰਜਾਬੀ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿੱਖਾ ਚੁੱਕੇ ਹਨ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਮਹਾਬੀਰ ਭੁੱਲਰ ਨੇ ਆਪਣੇ ਕਰੀਅਰ ਦੀ ਵੱਡੀਆਂ ਪ੍ਰਾਪਤੀਆਂ ਦੱਸਿਆ।


'ਘਾਇਲ, 'ਵਿਸ਼ਨੂੰ ਦੇਵਾ', 'ਆਈ ਮਿਲਨ ਕੀ ਰਾਤ','ਸ਼ੌਲਾ ਔਰ ਸ਼ਬਨਮ', 'ਬਰਸਾਤ', 'ਦੁਸ਼ਮਨੀ' 'ਬੌਰਡਰ' ਸਮੇਤ ਕਈ ਬਾਲੀਵੁੱਡ ਫਿਲਮਾਂ ਦਾ ਹਿੱਸਾ ਰਹੇ ਚੁੱਕੇ ਮਹਾਬੀਰ ਭੁੱਲਰ ਕਈ ਪੰਜਾਬੀ ਫਿਲਮਾਂ 'ਚ ਜਿਵੇਂ 'ਕਪਤਾਨ', 'ਸਾਕਾ' 'ਰੌਕੀ ਮੈਂਟਲ', 'ਦਾਨਾ ਪਾਣੀ', 'ਸੱਜਣ ਸਿੰਘ ਰੰਗਰੂਟ' ਸਮੇਤ ਕਈ ਪੰਜਾਬੀ ਫਿਲਮਾਂ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿੱਭਾ ਚੁੱਕੇ ਹਨ। 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਮਹਾਬੀਰ ਭੁੱਲਰ ਨੇ ਆਪਣੀ ਜ਼ਿੰਦਗੀ ਦੇ ਕਈ ਦਿਲਚਸਪ ਕਿੱਸੇ ਵੀ ਸਾਂਝੇ ਕੀਤੇ ਤੇ ਪੰਜਾਬੀ 'ਚ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਬਾਰੇ ਵੀ ਆਪਣੀ ਰਾਏ ਰੱਖੀ।ਦੱਸਣਯੋਗ ਹੈ ਕਿ ਮਹਾਬੀਰ ਭੁੱਲਰ ਤਰਨਤਾਰਨ ਦੇ ਨੇੜਲੇ ਪਿੰਡ 'ਭੁੱਲਰ' 'ਚ ਰਹਿੰਦੇ ਹਨ ਤੇ ਫਿਲਮਾਂ ਦੇ ਨਾਲ ਖੇਤੀਬਾੜੀ ਦਾ ਕੰਮ ਵੀ ਕਰਦੇ ਹਨ।

Lakhan Pal

This news is Content Editor Lakhan Pal