ਲਾਲ ਰੰਗ ਦੀ ਸਾੜੀ ''ਚ ਨੇਹਾ ਕੱਕੜ ਨੇ ਦਿੱਤੇ ਬੋਲਡ ਪੋਜ਼, ਪ੍ਰਸ਼ੰਸਕ ਹੋਏ ਦੀਵਾਨੇ (ਤਸਵੀਰਾਂ)

03/01/2022 10:20:11 AM

ਮੁੰਬਈ- ਮਸ਼ਹੂਰ ਗਾਇਕਾ ਨੇਹਾ ਕੱਕੜ ਆਪਣੇ ਗਾਣਿਆਂ ਦੇ ਨਾਲ-ਨਾਲ ਆਪਣੇ ਫੈਸ਼ਨ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਉਹ ਆਏ ਦਿਨ ਆਪਣੀਆਂ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਨੇਹਾ ਨੇ ਇੰਸਟਾ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਨੇਹਾ ਨੇ ਇਸ ਵਾਰ ਪ੍ਰਸ਼ੰਸਕਾਂ ਨੂੰ ਆਪਣੀ ਟ੍ਰੇਡੀਸ਼ਨਲ ਲੁੱਕ ਦਿਖਾਈ ਹੈ ਜੋ ਇਸ ਸਮੇਂ ਚਰਚਾ 'ਚ ਹੈ।


ਲੁੱਕ ਦੀ ਗੱਲ ਕਰੀਏ ਤਾਂ ਨੇਹਾ ਰੈੱਡ ਸਾੜੀ 'ਚ ਬੇਹੱਦ ਸੁੰਦਰ ਲੱਗ ਰਹੀ ਹੈ। ਸਾੜੀ ਦੇ ਨਾਲ ਉਨ੍ਹਾਂ ਨੇ ਡੀਪਨੈੱਕ ਫੁੱਲਸਲੀਵ ਬਲਾਊਜ਼ ਕੈਰੀ ਕੀਤਾ ਹੋਇਆ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਨੂੰ ਨਵੀਂ ਨਵੇਲੀ ਲਾੜੀ ਕਹਿਣ ਲੱਗੇਗਾ।


ਮਿਨੀਮਲ ਮੇਕਅਪ, ਚੋਕਰ, ਵਾਲਾਂ 'ਚ ਲੱਗਿਆ ਗੁਲਾਬ ਦਾ ਫੁੱਲ ਉਨ੍ਹਾਂ ਦੀ ਲੁੱਕ ਨੂੰ ਚਾਰ ਚੰਦ ਲਗਾ ਰਿਹਾ ਹੈ। ਨੇਹਾ ਦੀ ਸਾਦਗੀ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ। ਨੇਹਾ ਦੀਆਂ ਤਸਵੀਰਾਂ ਦੇਖ ਕੇ ਰੋਹਨਪ੍ਰੀਤ ਵੀ ਆਪਣੀਆਂ ਨਜ਼ਰ ਨਹੀਂ ਹਟਾ ਪਾਉਣਗੇ। ਪ੍ਰਸ਼ੰਸਕ ਨੇਹਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।


ਦੱਸ ਦੇਈਏ ਕਿ ਨੇਹਾ ਦਾ ਨਵਾਂ ਗਾਣਾ ਆਉਣ ਵਾਲਾ ਹੈ। ਉਨ੍ਹਾਂ ਦੀ ਲੁੱਕ ਉਨ੍ਹਾਂ ਦੇ ਗਾਣੇ 'ਚ ਨਜ਼ਰ ਆਵੇਗੀ। ਨੇਹਾ ਦੇ ਇਸ ਗਾਣੇ ਦਾ ਨਾਂ 'ਨਾਰਾਜ਼ਗੀ' ਹੈ ਜੋ ਕਿ ਅੱਜ ਭਾਵ 1 ਮਾਰਚ ਨੂੰ ਯੂ-ਟਿਊਬ 'ਤੇ ਰਿਲੀਜ਼ ਹੋਣ ਜਾ ਰਿਹਾ ਹੈ।

Aarti dhillon

This news is Content Editor Aarti dhillon