ਫਿਲਮ ''ਗੁਪਤ'' ਨੂੰ ਪੂਰੇ ਹੋਏ 25 ਸਾਲ, ਲੰਬੇ ਸਮੇਂ ਬਾਅਦ ਇਕੱਠੀ ਦਿਖੀ ਬੌਬੀ ਦਿਓਲ ਅਤੇ ਕਾਜੋਲ ਦੀ ਜੋੜੀ

07/10/2022 4:19:48 PM

ਮੁੰਬਈ-ਬਾਲੀਵੁੱਡ ਅਦਾਕਾਰ ਬੌਬੀ ਦਿਓਲ ਅਤੇ ਅਦਾਕਾਰਾ ਕਾਜੋਲ ਦੀ ਫਿਲਮ 'ਗੁਪਤ' ਨੂੰ 25 ਸਾਲ ਪੂਰੇ ਹੋ ਗਏ ਹਨ। ਇਸ ਫਿਲਮ 'ਚ ਮਨੀਸ਼ਾ ਕੋਈਰਾਲਾ ਵੀ ਅਹਿਮ ਭੂਮਿਕਾ 'ਚ ਨਜ਼ਰ ਆਈ ਸੀ। ਉਧਰ ਫਿਲਮ ਦੇ 25 ਸਾਲ ਪੂਰੇ ਹੋਣ 'ਤੇ ਬੌਬੀ ਅਤੇ ਕਾਜੋਲ ਨੇ ਜਸ਼ਨ ਮਨਾਇਆ ਹੈ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।  

PunjabKesari
ਤਸਵੀਰਾਂ ਅਤੇ ਵੀਡੀਓਜ਼ 'ਚ ਕਾਜ਼ੋਲ ਪ੍ਰਿੰਟੇਡ ਟਾਪ ਅਤੇ ਬਲੈਕ ਪੈਂਟ 'ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਗਾਰਜ਼ੀਅਸ ਲੱਗ ਰਹੀ ਹੈ। 

PunjabKesari
ਉਧਰ ਬੌਬੀ ਦਿਓਲ ਵ੍ਹਾਈਟ ਟੀ ਸ਼ਰਟ ਅਤੇ ਬਲੈਂਕ ਪੈਂਟ 'ਚ ਦਿਖਾਈ ਦੇ ਰਹੇ ਹਨ। ਦੋਵੇਂ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਬੌਬੀ ਅਤੇ ਕਾਜੋਲ ਨੇ ਹੱਥ 'ਚ ਖੰਜਰ ਫੜਿਆ ਹੋਇਆ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਫਿਲਮ 'ਗੁਪਤ' 'ਚ ਕਾਜੋਲ ਨੇ ਨੈਗੇਟਿਵ ਕਿਰਦਾਰ ਨਿਭਾਇਆ ਸੀ, ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਕੰਮ ਦੀ ਗੱਲ ਕਰੀਏ ਤਾਂ ਬੌਬੀ ਹਾਲ ਹੀ 'ਚ ਵੈੱਬ ਸੀਰੀਜ਼ 'ਆਸ਼ਰਮ-3' 'ਚ ਨਜ਼ਰ ਆਏ ਸਨ। ਲੋਕਾਂ ਨੇ ਇਸ ਸੀਰੀਜ਼ ਨੂੰ ਖੂਬ ਪਿਆਰ ਦਿੱਤਾ ਹੈ।

ਵੈੱਬ ਸੀਰੀਜ਼ 'ਆਸ਼ਰਮ-4' ਦਾ ਵੀ ਐਲਾਨ ਹੋ ਚੁੱਕਾ ਹੈ। ਉਧਰ ਕਾਜੋਲ ਬਹੁਤ ਜਲਦ ਹੀ ਓ.ਟੀ.ਟੀ. ਪਲੇਟਫਾਰਮ 'ਤੇ ਡੈਬਿਊ ਕਰਨ ਜਾ ਰਹੀ ਹੈ। 

PunjabKesari


Aarti dhillon

Content Editor

Related News