‘ਬਲੱਡੀ ਡੈਡੀ’ ਦਾ ਟਰੇਲਰ ਰਿਲੀਜ਼, ਐਕਸ਼ਨ ਕਰਦੇ ਨਜ਼ਰ ਆਏ ਸ਼ਾਹਿਦ ਕਪੂਰ (ਵੀਡੀਓ)

05/25/2023 2:55:13 PM

ਮੁੰਬਈ (ਬਿਊਰੋ)– ਸ਼ਾਹਿਦ ਕਪੂਰ ਦੀ ਆਉਣ ਵਾਲੀ ਫ਼ਿਲਮ ‘ਬਲੱਡੀ ਡੈਡੀ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ’ਚ ਅਦਾਕਾਰ ਸ਼ਾਹਿਦ ਕਪੂਰ ਦਾ ਜ਼ਬਰਦਸਤ ਲੁੱਕ ਦੇਖਣ ਨੂੰ ਮਿਲੇਗਾ। ਟਰੇਲਰ ’ਚ ਸ਼ਾਹਿਦ ਕੋਟ-ਪੈਂਟ ਪਹਿਨੇ ਹੱਥ ’ਚ ਚਾਕੂ ਲੈ ਕੇ ਲੋਕਾਂ ਦਾ ਖ਼ੂਨ ਵਹਾਉਂਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ਘਿਰੀ ‘ਦਿ ਕੇਰਲ ਸਟੋਰੀ’ ਦੀ ਅਦਾ ਸ਼ਰਮਾ, ਕਾਨਟੈਕਟ ਡਿਟੇਲ ਹੋਈ ਆਨਲਾਈਨ ਲੀਕ

ਇਸ ਦੇ ਨਾਲ ਹੀ ਇਸ ਫ਼ਿਲਮ ’ਚ ਸੰਜੇ ਕਪੂਰ ਵੀ ਨੈਗੇਟਿਵ ਰੋਲ ’ਚ ਨਜ਼ਰ ਆਉਣਗੇ। ਕੁੱਲ ਮਿਲਾ ਕੇ ਇਸ ਫ਼ਿਲਮ ’ਚ ਮਾਫੀਆ, ਡਰੱਗਜ਼, ਪੁਲਸ, ਪਰਿਵਾਰ ਤੇ ਖ਼ੂਨ-ਖਰਾਬਾ ਦੇਖਣ ਨੂੰ ਮਿਲੇਗਾ।

ਫ਼ਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਪ੍ਰਸ਼ੰਸਕ ਸ਼ਾਹਿਦ ਦੇ ਇਸ ਨਵੇਂ ਅੰਦਾਜ਼ ਦੀ ਤਾਰੀਫ਼ ਕਰ ਰਹੇ ਹਨ। ਵੀਡੀਓ ’ਤੇ ਕੁਮੈਂਟ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘‘ਜੌਨ ਵਿੱਕ ਲੱਗ ਰਹੇ ਹੋ। ਕਿੰਨਾ ਸ਼ਾਨਦਾਰ ਟਰੇਲਰ ਹੈ।’’

ਅਲੀ ਅੱਬਾਸ ਜ਼ਫਰ ਨਾਲ ਸ਼ਾਹਿਦ ਦੀ ਇਹ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ’ਚ ਸ਼ਾਹਿਦ ਤੋਂ ਇਲਾਵਾ ਰੋਨਿਤ ਰਾਏ, ਰਾਜੀਵ ਖੰਡੇਲਵਾਲ ਤੇ ਡਾਇਨਾ ਪੇਂਟੀ ਵੀ ਨਜ਼ਰ ਆਉਣਗੇ। ‘ਬਲੱਡੀ ਡੈਡੀ’ 9 ਜੂਨ ਨੂੰ OTT ਪਲੇਟਫਾਰਮ ਜੀਓ ਸਿਨੇਮਾ ’ਤੇ ਰਿਲੀਜ਼ ਹੋਵੇਗੀ। ਇਹ ਫ਼ਿਲਮ 2011 ਦੀ ਫ੍ਰੈਂਚ ਫ਼ਿਲਮ ਨੂਟ ਬਲੈਂਚੇ (ਸਲੀਪਲੈੱਸ ਨਾਈਟ) ਦੀ ਹਿੰਦੀ ਰੀਮੇਕ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh