ਅਦਾਕਾਰ ਬਣਨ ਲਈ 140 ਕਿੱਲੋ ਦੇ ਅਰਜੁਨ ਕਪੂਰ ਨੇ ਇਝ ਘਟਾਇਆ ਆਪਣਾ ਭਾਰ, ਤਸਵੀਰਾਂ ਕਰਦੀਆਂ ਨੇ ਹੈਰਾਨ

06/26/2020 6:39:04 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅੱਜ ਯਾਨੀ 26 ਜੂਨ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਅਰਜੁਨ ਨੇ ਫ਼ਿਲਮੀ ਕਰੀਅਰ 'ਚ ਕਈ ਫ਼ਿਲਮਾਂ 'ਚ ਕੰਮ ਕੀਤਾ ਅਤੇ ਆਪਣੀ ਸ਼ਾਨਦਾਰ ਐਕਟਿੰਗ ਨੂੰ ਵੀ ਸਾਬਿਤ ਕੀਤਾ। ਅਰਜੁਨ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਅੱਜ ਹੌਟ, ਡੈਸ਼ਿੰਗ ਅਤੇ ਫਿੱਟ ਦਿਸਣ ਵਾਲੇ ਅਰਜੁਨ ਕਪੂਰ ਅਦਾਕਾਰ ਬਣਨ ਤੋਂ ਪਹਿਲਾਂ ਕਾਫ਼ੀ ਮੋਟੇ ਹੁੰਦ ਸਨ। ਜੀ ਹਾਂ, ਉਨ੍ਹਾਂ ਦੀ ਲੁਕ ਦੇਖ ਕੇ ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਉਹ ਇੰਨੇ ਮੋਟੇ ਹੋ ਸਕਦੇ ਹਨ। ਉਨ੍ਹਾਂ ਅਦਾਕਾਰ ਬਣਨ ਲਈ ਕੜੀ ਮਿਹਨਤ ਕੀਤੀ।ਜ਼ਿਕਰਯੋਗ ਹੈ ਕਿ ਉਹਨਾਂ ਦਾ ਭਾਰ 140 ਕਿੱਲੋ ਸੀ ਜਿਸਨੂੰ ਅਰਜੁਨ ਨੇ ਤੇਜੀ ਨਾਲ ਘਟਾਇਆ।ਅਰਜੁਨ ਪ੍ਰੋਫੈਸ਼ਨਲ ਲਾਈਫ ਦੇ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫ਼ੀ ਚਰਚਾ 'ਚ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਅਰਜੁਨ ਕਪੂਰ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ।

ਅਰਜੁਨ ਕਪੂਰ ਦਾ ਜਨਮ 26 ਜੂਨ 1985 ਨੂੰ ਮੁੰਬਈ 'ਚ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਫੇਮਸ ਨਿਰਮਾਤਾ ਬੋਨੀ ਕਪੂਰ ਅਤੇ ਮਾਂ ਮਰਹੂਮ ਮੋਨਾ ਕਪੂਰ ਹਨ। ਅਰਜੁਨ ਦੇ ਪਿਤਾ ਬੋਨੀ ਕਪੂਰ ਨੇ ਮਰਹੂਮ ਅਦਾਕਾਰ ਸ਼੍ਰੀਦੇਵੀ ਨਾਲ ਦੂਜਾ ਵਿਆਹ ਕਰਵਾਇਆ ਸੀ। ਅਰਜੁਨ ਦੀ ਇੱਕ ਭੈਣ ਹੈ, ਜਿਸ ਦਾ ਨਾਂ ਅੰਸ਼ੁਲਾ ਕਪੂਰ ਹੈ। ਉੱਥੇ ਹੀ ਅਨਿਲ ਕਪੂਰ ਅਤੇ ਸੰਜੇ ਕਪੂਰ ਉਨ੍ਹਾਂ ਦੇ ਚਾਚਾ ਹਨ। ਉੱਥੇ ਹੀ ਜਾਨਹਵੀ ਕਪੂਰ ਤੇ ਖੁਸ਼ੀ ਕਪੂਰ ਅਰਜੁਨ ਦੀਆਂ ਮਤਰੇਈਆਂ ਭੈਣਾਂ ਹਨ। ਅਰਜੁਨ ਕਪੂਰ ਨੇ ਸਭ ਤੋਂ ਪਹਿਲਾਂ ਬਤੌਰ ਅਸਿਸਟੈਂਟ ਡਾਇਰੈਕਟਰ ਨਿਖਿਲ ਅਡਵਾਨੀ ਨਾਲ ਫ਼ਿਲਮ 'ਕਲ ਹੋ ਨਾ ਹੋ' 'ਚ ਕੰਮ ਕੀਤਾ।

ਇਸ ਤੋਂ ਬਾਅਦ ਉਹ ਫ਼ਿਲਮ 'ਸਲਾਮ-ਏ-ਇਸ਼ਕ' 'ਚ ਇੱਕ ਅਸਿਸਟੈਂਟ ਡਾਇਰੈਕਟਰ ਸਨ। ਉੱਥੇ ਹੀ ਅਰਜੁਨ ਕਪੂਰ ਨੇ 'ਵਾਂਟੇਡ' ਤੇ 'ਨੋ ਐਂਟਰੀ' ਵਰਗੀਆਂ ਫ਼ਿਲਮਾਂ 'ਚ ਵੀ ਇੱਕ ਐਸੋਸੀਏਟ ਪ੍ਰੋਡਿਊਸਰ ਦੇ ਤੌਰ 'ਤੇ ਕੰਮ ਕੀਤਾ। ਇਨ੍ਹਾਂ ਦੋਵਾਂ ਫਿਲਮਾਂ ਦਾ ਨਿਰਮਾਣ ਬੋਨੀ ਕਪੂਰ ਨੇ ਕੀਤਾ ਸੀ। ਉੱਥੇ ਹੀ ਐਕਟਿੰਗ ਕਰੀਅਰ ਦੀ ਸ਼ੁਰੂਆਤ ਅਰਜੁਨ ਕਪੂਰ ਨੇ ਫ਼ਿਲਮ 'ਇਸ਼ਕਜ਼ਾਦੇ' ਤੋਂ ਕੀਤੀ ਸੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਪਰਿਣਿਤੀ ਚੋਪੜਾ ਲੀਡ ਰੋਲ 'ਚ ਨਜ਼ਰ ਆਈ ਸੀ। ਇਸ ਫ਼ਿਲਮ 'ਚ ਦੋਵਾਂ ਦੀ ਕਾਫੀ ਸ਼ਲਾਘਾ ਹੋਈ ਸੀ।

ਦੱਸ ਦੇਈਏ ਕਿ ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਅਰਜੁਨ ਦਾ ਭਾਰ 140 ਕਿੱਲੋ ਸੀ ਅਤੇ ਉਨ੍ਹਾਂ ਕਦੇ ਵੀ ਹੀਰੋ ਬਣਨ ਬਾਰੇ ਨਹੀਂ ਸੋਚਿਆ ਸੀ, ਜਿਸ ਦੀ ਵਜ੍ਹਾ ਉਨ੍ਹਾਂ ਦਾ ਭਾਰ ਸੀ। ਖ਼ੁਦ ਨੂੰ ਫਿੱਟ ਕਰਨ ਲਈ ਅਰਜੁਨ ਨੇ ਦਿਨ-ਰਾਤ ਜਿਮ 'ਚ ਪਸੀਨਾ ਵਹਾਇਆ। ਆਪਣੀ ਡਾਈਟ 'ਤੇ ਕੰਟਰੋਲ ਕੀਤਾ ਅਤੇ ਫਿੱਟ ਹੋਣ ਲਈ ਬੈਲੇਂਸਡ ਡਾਈਟ ਫਾਲੋ ਕਰਕੇ ਖ਼ੁਦ ਨੂੰ ਫਿੱਟ ਬਣਾਇਆ। ਅਰਜੁਨ ਅੱਜ ਆਪਣੀ ਫਿੱਟਨੈੱਸ ਦਾ ਪੂਰਾ ਧਿਆਨ ਰੱਖਦੇ ਹਨ।

ਦੱਸਣਯੋਗ ਹੈ ਕਿ ਯਸ਼ਰਾਜ ਬੈਨਰ ਦੀ ਫ਼ਿਲਮ 'ਇਸ਼ਕਜ਼ਾਦੇ' ਤੋਂ ਬਾਅਦ ਉਹ 'ਗੁੰਡੇ', '2 ਸਟੇਟਸ', 'ਤੇਵਰ', 'ਕੀ ਐਂਡ ਕਾ', 'ਹਾਫ ਗਰਲਫਰੈਂਡ' ਅਤੇ 'ਪਾਨੀਪਤ' 'ਚ ਨਜ਼ਰ ਆਏ।

sunita

This news is Content Editor sunita