ਆਪਣੀ ਮਹਿੰਦੀ ਦੀ ਰਸਮ ''ਤੇ ਪੁੰਹਚੀ ਬਿਪਾਸ਼ਾ ਦੇਖੋ ਤਸਵੀਰਾਂ

04/29/2016 2:14:51 PM

ਮੁੰਬਈ— ਬਾਲੀਵੁੱਡ ਦੇ ਅਦਾਕਾਰ ਬਿਪਾਸ਼ਾ ਅਤੇ ਕਰਨ ਦੀ ਅੱਜ ਮਹਿੰਦੀ ਦੀ ਰਸਮ ਸ਼ੁਰੂ ਹੋ ਗਈ ਹੈ। ਆਪਣੀ ਮਹਿੰਦੀ ਦੀ ਰਸਮ ''ਚ ਬਿਪਾਸ਼ਾ ਨੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੈ ਅਤੇ ਕਰਨ ਚਿੱਟੇ ਕੁੜਤੇ ਪਜਾਮੇ ''ਚ ਨਜ਼ਰ ਆ ਰਹੇ ਹਨ। ਬਿਪਾਸ਼ਾ ਆਪਣੀ ਮਹਿੰਦੀ ਦੀ ਰਸਮ ''ਤੇ ਪੂਰੀ ਤਰ੍ਹਾਂ ਸਜੀ ਹੋਈ ਨਜ਼ਰ ਆ ਰਹੀ ਹੈ। ਬਿਪਾਸ਼ਾ ਨੇ ਇੱਕ ਤਸਵੀਰ ''ਚ ਆਪਣੀ ਖੁਸ਼ੀ ਨੂੰ ਜਾਹਰ ਕੀਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵਿਆਹ ਦੀਆਂ ਰਸਮਾ ਸ਼ੁਰੂ ਹੋ ਗਈਆ ਹਨ। ਵੀਰਵਾਰ ਨੂੰ ਹੋਈ ਪੂਜੀ ''ਚ ਬਿਪਾਸ਼ਾ ਬੰਗਾਲੀ ਸਟਾਈਲ ''ਚ ਤਿਆਰ ਹੋਈ ਸੀ। ਇਸ ਦੌਰਾਨ ਬਿਪਾਸ਼ਾ ਅਤੇ ਕਰਨ ਦੋਵੇ ਬੇੱਹਦ ਖੁਸ਼ ਨਜ਼ਰ ਆ ਰਹੇ ਹਨ। ਬਿਪਾਸ਼ਾ-ਕਰਨ ਦੋਵੇ ਇਸ ਪੂਜਾ ''ਚ ਇਕੱਠੇ ਬੈਠੇ ਸਨ। ਇਸ ਪੂਜਾ ''ਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਅਤੇ ਰਿਸ਼ਤੇਦਾਰ ਵੀ ਸ਼ਾਮਲ ਹੋਏ। ਪੂਜਾ ''ਚ ਬਿਪਾਸ਼ਾ ਦੇ ਦੋਸਤ ਵੀ ਸ਼ਾਮਲ ਹੋਏ। ਪਰਿਵਾਰ ਦੇ ਮੈਂਬਰਾ ਦੇ ਨਾਲ ਵੀ ਕਰਨ ਮਸਤੀ ਕਰਦੇ ਹੋਏ ਨਜ਼ਰ ਆਏ।

ਜ਼ਿਕਰਯੋਗ ਹੈ ਕਿ 30 ਅਪ੍ਰੈਲ ਨੂੰ ਇਨ੍ਹਾਂ ਦਾ ਵਿਆਹ ਹੈ। ਇਹ ਬਿਪਾਸ਼ਾ ਦਾ ਪਹਿਲਾਂ ਵਿਆਹ ਹੈ ਜਦਕਿ ਕਰਨ ਤੀਜੀ ਵਾਰ ਵਿਆਹ ਕਰਨ ਜਾ ਰਹੇ ਹਨ।