ਫ਼ਿਲਮਾਂ ਛੱਡ ਹੁਣ ਨੌਕਰੀ ਦੀ ਭਾਲ ''ਚ ਅਦਾਕਾਰ ਬਿਨੂੰ ਢਿੱਲੋਂ, ਵੇਖੋ ਮਜ਼ੇਦਾਰ ਵੀਡੀਓ

07/05/2021 6:11:56 PM

ਚੰਡੀਗੜ੍ਹ (ਬਿਊਰੋ) : ਪਾਲੀਵੁੱਡ ਅਦਾਕਾਰ ਬਿਨੂੰ ਢਿੱਲੋਂ ਦੀ ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਫ਼ਿਲਮਾਂ ਛੱਡ ਨੌਕਰੀ ਦੀ ਤਲਾਸ਼ 'ਚ ਨਜ਼ਰ ਆ ਰਹੇ ਹਨ। ਜੀ ਹਾਂ, ਬਿਨੂੰ ਢਿੱਲੋਂ ਦੀ ਇਕ ਫਨੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਇੰਝ ਹੀ ਲੱਗ ਰਿਹਾ ਹੈ ਕਿਤੇ ਉਹ ਇੰਟਰਵਿਊ 'ਚ ਸਵਾਲਾਂ ਦੇ ਜਵਾਬ ਦੇ ਰਹੇ ਹਨ।
ਵੀਡੀਓ 'ਚ ਬਿਨੂੰ ਢਿੱਲੋਂ ਨੇ ਇੱਕ ਮਜ਼ੇਦਾਰ ਜਵਾਬ ਦਿੱਤਾ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। ਜਦੋਂ ਇੰਟਰਵਿਊ ਲੈਣ ਵਾਲੇ ਸ਼ਖਸ ਨੇ ਬਿਨੂੰ ਢਿੱਲੋਂ ਤੋਂ ਪੁੱਛਿਆ ਕਿ 'Yahoo' ਦੀ ਖੋਜ ਕਿਸ ਨੇ ਕੀਤੀ ਉਦੋ ਬਿਨੂੰ ਢਿੱਲੋਂ ਨੇ ਜਵਾਬ ਦਿੱਤਾ 'ਸ਼ਮੀ ਕਪੂਰ'। ਬਿਨੂੰ ਢਿੱਲੋਂ ਨੇ ਕਿਹਾ ਕਿ ਸ਼ਮੀ ਕਪੂਰ ਨੇ ਆਪਣੇ ਇੱਕ ਗਾਣੇ 'ਚ ਕਿਹਾ ਸੀ ,"ਯਾ ਹੂ"। ਬਿਨੂੰ ਢਿੱਲੋਂ ਦਾ ਇਹ ਵੀਡੀਓ ਤੁਹਾਡੇ ਢਿੱਡੀਂ ਪੀੜਾਂ ਪਾ ਦੇਵੇਗਾ।

 
 
 
 
 
 
 
 
 
 
 
 
 
 
 
 

A post shared by Binnu Dhillon (@binnudhillons)

ਬਿਨੂੰ ਢਿੱਲੋਂ ਫਿਲਹਾਲ ਆਪਣੀ ਆਉਣ ਵਾਲੀ ਫ਼ਿਲਮ 'ਫੁੱਫੜ ਜੀ' ਦਾ ਸ਼ੂਟ ਕਰ ਰਹੇ ਹਨ, ਜਿੱਥੇ ਸੈੱਟ ਤੋਂ ਉਹ ਆਏ ਦਿਨ ਮਜ਼ੇਦਾਰ ਵੀਡੀਓਜ਼ ਬਣਾ ਕੇ ਪੋਸਟ ਕਰਦੇ ਰਹਿੰਦੇ ਹਨ। ਬਿਨੂੰ ਢਿੱਲੋਂ ਦਾ ਇਹ ਨਵਾਂ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਦੱਸਣਯੋਗ ਹੈ ਕਿ ਪੰਜਾਬੀ ਫ਼ਿਲਮ 'ਫੁੱਫੜ ਜੀ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਪੰਕਜ ਬੱਤਰਾ ਡਾਇਰੈਕਟ ਕਰ ਰਹੇ ਹਨ। ਸਿੱਧਿਕਾ ਸ਼ਰਮਾ ਦੇ ਨਾਲ-ਨਾਲ ਇਸ ਫ਼ਿਲਮ 'ਚ ਪੰਜਾਬੀ ਗਾਇਕ ਗੁਰਨਾਮ ਭੁੱਲਰ ਤੇ ਕਮੇਡੀਅਨ ਅਦਾਕਾਰ ਬਿੰਨੂ ਢਿੱਲੋਂ ਵੀ ਸ਼ਾਮਲ ਹਨ। ਹੁਣ ਇੱਕ ਵੱਡਾ ਖ਼ੁਲਾਸਾ ਹੋਇਆ ਹੈ ਕਿ ਇਸ ਫ਼ਿਲਮ 'ਚ ਸਿੱਧਿਕਾ ਅਦਾਕਾਰ ਜੱਸੀ ਗਿੱਲ ਦੇ ਨਾਲ ਨਜ਼ਰ ਆਵੇਗੀ।

 
 
 
 
 
 
 
 
 
 
 
 
 
 
 
 

A post shared by Binnu Dhillon (@binnudhillons)


sunita

Content Editor

Related News