ਬਿੱਗ ਬੌਸ ਦੇ ਘਰ ''ਚ ਸਿਧਾਰਥ ਸ਼ੁਕਲਾ ਤੇ ਗੌਹਰ ਖਾਨ ਦੀ ਹੋ ਸਕਦੀ ਹੈ ਜ਼ਬਰਦਸਤ ਲੜਾਈ

10/06/2020 3:01:03 PM

ਮੁੰਬਈ(ਬਿਊਰੋ) - 3 ਅਕਤੂਬਰ ਤੋਂ ਸ਼ੁਰੂ ਹੋਇਆ ਮਸ਼ਹੂਰ ਟੀ ਵੀ ਸ਼ੋਅ 'ਬਿੱਗ ਬੌਸ 14' ਸ਼ੁਰੂ ਹੁੰਦਿਆਂ ਹੀ ਚਰਚਾ 'ਚ ਆ ਗਿਆ ਹੈ।ਸ਼ੋੋਅ ਦੀ ਸ਼ੁਰੂਆਤ ਹੁੰਦਿਆਂ ਹੀ ਬਿੱਗ ਬੌਸ ਦੇ ਘਰ 'ਚ ਹੰਗਾਮੇ ਹੋਣੇ ਸ਼ੁਰੂ ਹੋ ਗਏ ਹਨ।ਇਹ ਹੰਗਾਮਾ ਸ਼ੋਅ ਦੇ ਨਵੇਂ ਕੰਟੈਸਟੇਂਟ 'ਚ ਨਹੀਂ ਬਲਕਿ ਸ਼ੋਅ ਦੇ ਸਾਬਕਾ ਜੇਤੂ ਸਿਧਾਰਥ ਸ਼ੁਕਲਾ ਤੇ ਗੌਹਰ ਖਾਨ ਵਿਚਾਲੇ ਹੋਣ ਵਾਲਾ ਹੈ।ਹਾਲ ਹੀ 'ਚ ਸਾਹਮਣੇ ਆਏ ਇਕ ਪ੍ਰੋਮੋ ਤੋਂ ਲਗ ਰਿਹਾ ਹੈ ਕਿ  ਸਿਧਾਰਥ ਸ਼ੁਕਲਾ ਅਤੇ ਗੌਹਰ ਖਾਨ ਜ਼ਬਰਦਸਤ ਲੜਾਈ ਕਰ ਸਕਦੇ ਹਨ ।

 

 
 
 
 
 
View this post on Instagram
 
 
 
 
 
 
 
 
 

Seniors @gauaharkhan aur @realsidharthshukla ki strategies hui clash! 💥 Dekhiye inke beech ka yeh explosion aaj raat 10:30 baje. Watch it before TV on @vootselect. @beingsalmankhan #BiggBoss #BiggBoss2020 #BiggBoss14 #BB14 @plaympl @daburdantrakshak @tresemmeindia @lotus_herbals

A post shared by Colors TV (@colorstv) on Oct 5, 2020 at 9:41pm PDT

ਪ੍ਰੋਮੋ 'ਚ ਸਾਫ ਦਿਖ ਰਿਹਾ ਹੈ ਕਿ ਸਿਧਾਰਥ ਕਿਸੀ ਕਾਰਨ ਗੌਹਰ ਖਾਨ ਤੇ ਭੜਕਦੇ ਨਜ਼ਰ ਆ ਰਹੇ ਹਨ।ਦਰਅਸਲ ਇਹ ਸਾਰੀ ਲੜਾਈ ਕਿਸੀ ਟਾਸਕ ਨੂੰ ਲੈ ਕੇ ਹੋ ਰਹੀ ਹੈ। ਪ੍ਰੋਮੋ 'ਚ ਸਿਧਾਰਥ ਟਾਸਕ ਨੂੰ ਵਧੀਆ ਢੰਗ ਨਾਲ ਕੀਤੇ ਜਾਣ 'ਤੇ ਜ਼ੋਰ ਦੇ ਰਹੇ ਹਨ।ਉਧਰ ਗੌਹਰ ਖਾਨ ਵੀ ਇਸ ਸਭ ਕੁਝ ਦੇ ਚਲਦਿਆਂ ਆਪਣਾ ਬਚਾਅ ਕੀਤਾ ਹੈ। ਦੱਸ ਦਈਏ ਕਿ ਬਿੱਗ ਬੌਸ 14 ਦਾ ਇਹ ਸ਼ੋਅ ਕਾਫੀ ਮਜ਼ੇਦਾਰ ਹੋਣ ਵਾਲਾ ਹੈ।ਇਸ ਐਪੀਸੋਡ 'ਚ ਸੀਨੀਅਰ ਕੰਟੈਸਟੇਂਟ ਦੀ ਨਵੇਂ ਕੰਟੈਸਟੇਂਟ ਨਾਲ ਜ਼ਬਰਦਸਤ ਕੈਮਿਸਟਰੀ ਵੀ ਦੇਖਣ ਨੂੰ ਮਿਲੇਗੀ।
 

Lakhan Pal

This news is Content Editor Lakhan Pal