ਮਾਤਾ ਵੈਸ਼ਨੋ ਦੇਵੀ ਜੀ ਦੇ ਦਰਬਾਰ ਪਹੁੰਚਿਆ ਐਲਵਿਸ਼ ਯਾਦਵ, ਵੀਡੀਓ 'ਚ ਦਿਖਾਇਆ ਕੁਦਰਤ ਦਾ ਮਨਮੋਹਕ ਨਜ਼ਾਰਾ

12/23/2023 1:28:29 PM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਓਟੀਟੀ ਵਿਜੇਤਾ ਅਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਮਾਤਾ ਵੈਸ਼ਨੋ ਜੀ ਦੇ ਦਰਸ਼ਨ ਕਰ ਪਹੁੰਚਿਆ ਹੈ। ਇਸ ਦੌਰਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਐਲਵਿਸ਼ ਯਾਦਵ ਛੋਟੇ ਪਰਦੇ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਮ ਰਹਿੰਦਾ ਹੈ। 

ਮਾਤਾ ਵੈਸ਼ਨੋ ਦੇਵੀ ਜੀ ਦੇ ਦਰਬਾਰ ਪਹੁੰਚੇ ਐਲਵਿਸ਼
ਦੱਸ ਦਈਏ ਕਿ ਹਾਲ ਹੀ 'ਚ ਐਲਵਿਸ਼ ਯਾਦਵ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਕਰਨ ਕਟਰਾ ਪਹੁੰਚਿਆ, ਜਿਥੋਂ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਉਸ ਨੇ ਸਾਂਝੀਆਂ ਕੀਤੀਆਂ ਹਨ। ਐਲਵਿਸ਼ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਧਾਰਮਿਕ ਯਾਤਰਾ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਖਿਆ ਹੈ, 'ਉਹ ਲੋਕ ਖੁਸ਼ਕਿਸਮਤ ਹੁੰਦੇ ਹਨ, ਜਿਨ੍ਹਾਂ ਨੂੰ ਮਾਂ ਆਪਣੇ ਘਰ ਬੁਲਾਉਂਦੀ ਹੈ।' ਵੀਡੀਓ 'ਚ ਐਲਵਿਸ਼ ਮਾਤਾ ਦੇ ਦਰਬਾਰ 'ਚ ਮੱਥਾ ਟੇਕਦਾ ਨਜ਼ਰ ਆ ਰਿਹਾ ਹੈ। ਉਸ ਦੇ ਗਲੇ 'ਚ ਮਾਤਾ ਰਾਣੀ ਦੀ ਲਾਲ ਚੁੰਨੀ ਲਈ ਹੋਈ ਹੈ। ਨਾਲ ਪਹਾੜਾਂ ਤੇ ਕੁਦਰਤ ਦਾ ਮਨਮੋਹਕ ਨਜ਼ਾਰਾ ਵੀ ਵਿਖਾਈ ਦੇ ਰਿਹਾ ਹੈ। 

ਵਾਈਲਡ ਕਾਰਡ ਰਾਹੀਂ 'ਬਿੱਗ ਬੌਸ OTT 2' 'ਚ ਕੀਤੀ ਸੀ ਐਂਟਰੀ
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਇੰਨਫਿਊਲੈਂਸਰ ਐਲਵੀਸ਼ ਯਾਦਵ ਨੇ 'ਬਿੱਗ ਬੌਸ OTT 2' 'ਚ ਵਾਈਲਡ ਕਾਰਡ ਰਾਹੀਂ ਐਂਟਰੀ ਕੀਤੀ ਸੀ ਅਤੇ ਸ਼ੋਅ ਦੇ ਵਿਨਰ ਰਿਹਾ। 'ਬਿੱਗ ਬੌਸ' ਦੇ ਇਤਿਹਾਸ 'ਚ ਇਹ ਪਹਿਲੀ ਵਾਰ ਸੀ ਕਿ ਕੋਈ ਵਾਈਲਡ ਕਾਰਡ ਐਂਟਰੀ ਕਰਨ ਵਾਲੇ ਵਿਅਕਤੀ ਨੇ ਸ਼ੋਅ ਦੇ ਵਿਨਰ ਦੀ ਟ੍ਰਾਫੀ ਹਾਸਲ ਕੀਤੀ ਹੋਵੇ। 


ਰਾਹੁਲ ਸਾਹਮਣੇ ਐਲਵਿਸ਼ ਤੋਂ ਹੋਣੀ ਸੀ ਪੁੱਛਗਿੱਛ 
ਦੱਸ ਦੇਈਏ ਕਿ ਨੋਇਡਾ ਪੁਲਸ ਨੇ ਐਲਵਿਸ਼ ਯਾਦਵ ਨੂੰ ਨੋਟਿਸ ਜਾਰੀ ਕੀਤਾ ਸੀ। ਪੁਲਸ ਵਲੋਂ ਐਲਵਿਸ਼ ਤੋਂ ਦੁਬਾਰਾ ਪੁੱਛਗਿੱਛ ਕੀਤੀ ਜਾਣੀ ਸੀ। ਇਸ ਦੌਰਾਨ ਫੜੇ ਗਏ ਮੁਲਜ਼ਮ ਰਾਹੁਲ ਨੂੰ ਐਲਵਿਸ਼ ਦੇ ਸਾਹਮਣੇ ਲਿਆਂਦਾ ਜਾਵੇਗਾ ਤੇ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁਲਸ ਪੁੱਛਗਿੱਛ ਕਰੇਗੀ ਪਰ ਅਚਾਨਕ ਐਲਵਿਸ਼ ਦੀ ਸਿਹਤ ਵਿਗੜ ਗਈ। ਦੱਸਿਆ ਜਾ ਰਿਹਾ ਹੈ ਕਿ ਐਲਵਿਸ਼ ਇਸ ਸਮੇਂ ਗੁਰੂਗ੍ਰਾਮ ਦੇ ਇਕ ਹਸਪਤਾਲ ’ਚ ਦਾਖ਼ਲ ਹੈ।

ਹਾਲੇ ਤੱਕ ਕੋਈ ਨਹੀਂ ਮਿਲਿਆ ਸਬੂਤ
ਪੁਲਸ ਇਸ ਤੋਂ ਪਹਿਲਾਂ ਵੀ ਐਲਵਿਸ਼ ਤੋਂ ਇਕ ਵਾਰ ਪੁੱਛਗਿੱਛ ਕਰ ਚੁੱਕੀ ਹੈ ਪਰ ਇਸ ਦੌਰਾਨ ਪੁਲਸ ਨੂੰ ਕੋਈ ਸਬੂਤ ਨਹੀਂ ਮਿਲਿਆ ਹੈ। ਹੁਣ ਪੁਲਸ ਫੜੇ ਗਏ ਪੰਜਾਂ ਸਪੇਰਿਆਂ ਦਾ ਰਿਮਾਂਡ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਨੇ ਗ੍ਰਿਫ਼ਤਾਰ ਕੀਤੇ ਪੰਜ ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਮੰਗਿਆ ਹੈ।

ਕੀ ਸੀ ਮਾਮਲਾ
ਦਰਅਸਲ ਪੁਲਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਰੇਵ ਪਾਰਟੀਆਂ ’ਚ ਸੱਪਾਂ ਦਾ ਜ਼ਹਿਰ ਸਪਲਾਈ ਕਰਦਾ ਸੀ। ਜਾਣਕਾਰੀ ਅਨੁਸਾਰ ਗਿਰੋਹ ਦੇ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਹੈ ਕਿ ਉਹ ਐਲਵਿਸ਼ ਯਾਦਵ ਦੀਆਂ ਰੇਵ ਪਾਰਟੀਆਂ ’ਚ ਸੱਪਾਂ ਦਾ ਜ਼ਹਿਰ ਵੀ ਸਪਲਾਈ ਕਰਦੇ ਹਨ। ਦੱਸ ਦੇਈਏ ਕਿ ਇਸ ਤੋਂ ਬਾਅਦ ਪੁਲਸ ਨੇ ਐਲਵਿਸ਼ ਯਾਦਵ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ।

ਕੀ ਸੀ ਇਲਜ਼ਾਮ?
ਦੱਸ ਦਈਏ ਕਿ ਨੋਇਡਾ ਪੁਲਿਸ ਨੇ 3 ਨਵੰਬਰ ਨੂੰ ਰੇਵ ਵਿੱਚ ਕਥਿਤ ਤੌਰ 'ਤੇ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਓਟੀਟੀ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਜੇਤੂ ਐਲਵਿਸ਼ ਯਾਦਵ ਸਮੇਤ ਛੇ ਲੋਕਾਂ ਦੇ ਖਿਲਾਫ ਵਾਈਲਡਲਾਈਫ ਐਕਟ ਅਤੇ ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਤਹਿਤ ਐਫ.ਆਈ.ਆਰ. ਪੁਲਿਸ ਅਨੁਸਾਰ ਪਾਰਟੀ ਵਾਲੀ ਥਾਂ 'ਬੈਂਕੁਏਟ ਹਾਲ' ਤੋਂ ਪੰਜ ਕੋਬਰਾ ਸਮੇਤ 9 ਸੱਪ ਬਰਾਮਦ ਕੀਤੇ ਗਏ ਹਨ ਜਦਕਿ 20 ਮਿਲੀਲੀਟਰ ਸ਼ੱਕੀ ਸੱਪਾਂ ਦਾ ਜ਼ਹਿਰ ਵੀ ਜ਼ਬਤ ਕੀਤਾ ਗਿਆ ਹੈ।

sunita

This news is Content Editor sunita