17 ਸਾਲਾਂ ’ਚ ਪਹਿਲੀ ਵਾਰ ਟੁੱਟੇਗਾ ‘ਬਿੱਗ ਬੌਸ’ ਦਾ ਇਹ ਵੱਡਾ ਨਿਯਮ, ਕੱਲ ਤੋਂ ਹੋ ਰਿਹਾ ਸ਼ੁਰੂ

10/14/2023 11:22:00 AM

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦਾ ਸਭ ਤੋਂ ਮਸ਼ਹੂਰ ਸ਼ੋਅ ‘ਬਿੱਗ ਬੌਸ 17’ ਸ਼ੁਰੂ ਹੋਣ ’ਚ ਹੁਣ ਥੋੜ੍ਹਾ ਹੀ ਸਮਾਂ ਬਚਿਆ ਹੈ। ਅਜਿਹੇ ’ਚ ਪ੍ਰਸ਼ੰਸਕ ਵੀ ਸ਼ੋਅ ਦੇ ਨਵੇਂ ਅਪਡੇਟਸ ਨੂੰ ਜਾਣਨ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼ੋਅ ਨਾਲ ਜੁੜੀ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨਾਲ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਜੀ ਹਾਂ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਵਾਰ ਸ਼ੋਅ ’ਚ ਇਕ ਬਹੁਤ ਵੱਡਾ ਤੇ ਮਹੱਤਵਪੂਰਨ ਨਿਯਮ ਤੋੜਿਆ ਜਾ ਰਿਹਾ ਹੈ।

ਕੀ ਬਿੱਗ ਬੌਸ ਦੇ ਘਰ ’ਚ ਮੁਕਾਬਲੇਬਾਜ਼ਾਂ ਨੂੰ ਮਿਲੇਗੀ ਫ਼ੋਨ ਦੀ ਸਹੂਲਤ?
ਇਸ ਵਾਰ ਸਲਮਾਨ ਖ਼ਾਨ ਦੇ ਸ਼ੋਅ ‘ਬਿੱਗ ਬੌਸ 17’ ’ਚ ਇਕ ਵੱਡਾ ਬਦਲਾਅ ਹੋਣ ਵਾਲਾ ਹੈ। ਜੋ ਪਿਛਲੇ 17 ਸਾਲਾਂ ’ਚ ਕਦੇ ਨਹੀਂ ਹੋਇਆ। ਖ਼ਬਰਾਂ ਦੀ ਮੰਨੀਏ ਤਾਂ ਇਸ ਵਾਰ ਘਰ ’ਚ ਦਾਖ਼ਲ ਹੋਣ ਵਾਲੇ ਪ੍ਰਤੀਯੋਗੀਆਂ ਨੂੰ ਫੋਨ ਕਾਲ ਕਰਨ ਦੀ ਖ਼ਾਸ ਸਹੂਲਤ ਦਿੱਤੀ ਜਾਵੇਗੀ। ਦਰਅਸਲ ਘਰ ’ਚ ਇਕ ਵਿਸ਼ੇਸ਼ ਸਕ੍ਰੀਨ ਲਗਾਈ ਜਾਵੇਗੀ। ਜਿਸ ਰਾਹੀਂ ਪ੍ਰਤੀਯੋਗੀ ਆਪਣੇ ਪਰਿਵਾਰ ਵਾਲਿਆਂ ਨਾਲ ਗੱਲ ਕਰ ਸਕਣਗੇ। ਅਜਿਹੇ ’ਚ ਇਹ ਸੀਜ਼ਨ ਦਿਲਚਸਪ ਹੋਣਾ ਯਕੀਨੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਨਵੇਂ ਫੀਚਰਸ ਘਰ ’ਚ ਕੀ ਹੰਗਾਮਾ ਮਚਾ ਦਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮ 'ਜਵਾਨ' ਦੀ ਅਦਾਕਾਰਾ ਨਾਲ ਥਾਈਲੈਂਡ 'ਚ ਵੱਡਾ ਹਾਦਸਾ, ਸ਼ੂਟਰਾਂ ਤੋਂ ਜਾਨ ਬਚਾ ਕੇ ਇੰਝ ਭੱਜੀ

ਸਲਮਾਨ ਖ਼ਾਨ ਦਾ ਇਹ ਸ਼ੋਅ 15 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ
ਤੁਹਾਨੂੰ ਦੱਸ ਦੇਈਏ ਕਿ ‘ਬਿੱਗ ਬੌਸ 17’ ਇਸ ਐਤਵਾਰ ਯਾਨੀ 15 ਅਕਤੂਬਰ ਤੋਂ ਟੀ. ਵੀ. ’ਤੇ ਦਸਤਕ ਦੇਣ ਜਾ ਰਿਹਾ ਹੈ, ਜਿਸ ਬਾਰੇ ਸਲਮਾਨ ਖ਼ਾਨ ਨੇ ਪ੍ਰੋਮੋ ’ਚ ਕਿਹਾ ਹੈ ਕਿ ਇਸ ਵਾਰ ਪ੍ਰਤੀਯੋਗੀਆਂ ਨੂੰ ਦਿਲ, ਦਿਮਾਗ ਤੇ ਤਾਕਤ ਦੇ ਆਧਾਰ ’ਤੇ ਤਿੰਨ ਸ਼੍ਰੇਣੀਆਂ ’ਚ ਵੰਡਿਆ ਜਾਵੇਗਾ। ਸ਼ੋਅ ਦੇ ਪ੍ਰੋਮੋ ਤੇ ਆਉਣ ਵਾਲੇ ਪ੍ਰਤੀਯੋਗੀਆਂ ਦੀ ਸੂਚੀ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵਧ ਗਿਆ ਹੈ।

ਕੀ ਬਿੱਗ ਬੌਸ ਦੇ ਘਰ ’ਚ ਨਜ਼ਰ ਆਉਣਗੇ ਇਹ ਮੁਕਾਬਲੇਬਾਜ਼?
ਖ਼ਬਰਾਂ ਮੁਤਾਬਕ ਇਸ ਵਾਰ ਅੰਕਿਤਾ ਲੋਖੰਡੇ ਤੇ ਉਨ੍ਹਾਂ ਦੇ ਪਤੀ ਵਿੱਕੀ ਜੈਨ ‘ਬਿੱਗ ਬੌਸ 17’ ਦੇ ਘਰ ’ਚ ਐਂਟਰੀ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਵੀ ਆਪਣੀ ਪਤਨੀ ਪਾਇਲ ਮਲਿਕ ਨਾਲ ਇਸ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਇਸ ਤੋਂ ਇਲਾਵਾ ‘ਬਿੱਗ ਬੌਸ OTT 2’ ਦੇ ਜੇਤੂ ਐਲਵਿਸ਼ ਦੀ ਸਾਬਕਾ ਪ੍ਰੇਮਿਕਾ ਕੀਰਤੀ ਮਹਿਰਾ, ਐਸ਼ਵਰਿਆ ਸ਼ਰਮਾ, ਮੁਨੱਵਰ ਫਾਰੂਕੀ ਤੇ ਮਮਤਾ ਕੁਲਕਰਨੀ ਦੇ ਨਾਂ ਮੁਕਾਬਲੇਬਾਜ਼ਾਂ ਦੀ ਸੂਚੀ ’ਚ ਸ਼ਾਮਲ ਹਨ। ਹਾਲਾਂਕਿ ਅਜੇ ਤੱਕ ਇਨ੍ਹਾਂ ਨਾਵਾਂ ਨੂੰ ਲੈ ਕੇ ਨਿਰਮਾਤਾਵਾਂ ਵਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh