ਕਰੋੜਾਂ ਦਾ ਮਾਲਕ ਹੈ ''ਬਿੱਗ ਬੌਸ 16'' ਦਾ ਜੇਤੂ MC ਸਟੈਨ, ਇਨ੍ਹਾਂ ਚੀਜ਼ਾਂ ਨਾਲ ਲੋਕਾਂ ਨੂੰ ਕੀਤਾ ਆਕਰਸ਼ਿਤ

02/13/2023 1:06:32 PM

ਮੁੰਬਈ (ਬਿਊਰੋ) :  ਰਿਐਲਿਟੀ ਟੀ. ਵੀ. ਸ਼ੋਅ 'ਬਿਗ ਬੌਸ 16'  ਦਾ ਜੇਤੂ ਐੱਮ. ਸੀ. ਸਟੈਨ ਰਿਹਾ ਹੈ। ਵੱਡੀ ਵੋਟਾਂ ਦੀ ਗਿਣਤੀ ਨਾਲ ਸਟੈਨ ਨੇ ਪ੍ਰਿਅੰਕਾ ਚਾਹਰ ਚੌਧਰੀ ਅਤੇ ਪਿਆਰੇ ਦੋਸਤ ਸ਼ਿਵ ਠਾਕਰੇ ਨੂੰ ਵੀ ਹਰਾ ਦਿੱਤਾ। ਸਟੈਨ ਦਾ 'ਬਿੱਗ ਬੌਸ' ਦਾ ਸਫ਼ਰ ਰੋਲਰ ਕੋਸਟਰ ਵਾਂਗ ਰਿਹਾ ਹੈ। ਉਹ ਰੋਇਆ, ਹੱਸਿਆ ਅਤੇ ਉਦਾਸ ਹੋਇਆ, ਸ਼ੋਅ ਦੌਰਾਨ ਉਸ ਨੇ ਆਪਣੀ ਮਰਜ਼ੀ ਨਾਲ ਬਾਹਰ ਨਿਕਲਣ ਦਾ ਵੀ ਫ਼ੈਸਲਾ ਕੀਤਾ ਪਰ ਪਿਛਲੇ ਕੁਝ ਹਫ਼ਤਿਆਂ 'ਚ ਉਸ ਦੀ ਸ਼ਖਸੀਅਤ ਨੇ ਸਾਰੀ ਖੇਡ ਨੂੰ ਬਦਲ ਦਿੱਤਾ ਸੀ।

ਡਿਪ੍ਰੈਸ਼ਨ ਕਾਰਨ 'ਬਿੱਗ ਬੌਸ' ਦਾ ਘਰ ਛੱਡਣ ਲਈ ਹੋਏ ਸਨ ਮਜ਼ਬੂਰ
ਕਿਸੇ ਨੇ ਨਹੀਂ ਸੋਚਿਆ ਸੀ ਕਿ ਐੱਮ. ਸੀ. ਸਟੈਨ 'ਬਿੱਗ ਬੌਸ 16' ਦਾ ਜੇਤੂ ਬਣੇਗਾ ਕਿਉਂਕਿ ਸ਼ੋਅ 'ਚ ਸਟੈਨ ਦੀ ਸ਼ਮੂਲੀਅਤ ਬਾਕੀ ਮੁਕਾਬਲੇਬਾਜ਼ਾਂ ਤੋਂ ਬਹੁਤ ਘੱਟ ਸੀ। ਸ਼ੁਰੂਆਤ 'ਚ ਉਹ ਰਿਐਲਿਟੀ ਸ਼ੋਅ 'ਚ ਰਹਿਣ 'ਚ ਅਸਮਰੱਥ ਸੀ ਅਤੇ ਆਪਣੇ ਬਾਹਰ ਨਿਕਲਣ ਦਾ ਇੰਤਜ਼ਾਰ ਕਰ ਰਿਹਾ ਸੀ। ਕਈ ਵਾਰ 'ਬਿੱਗ ਬੌਸ' ਨੇ ਉਸ ਨੂੰ ਜਗਾਇਆ। ਇੱਕ ਵਾਰ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਗਿਆ ਸੀ ਅਤੇ ਫਿਰ ਉਸ ਨੇ ਆਪਣੀ ਮਰਜ਼ੀ ਨਾਲ ਘਰ ਛੱਡਣ ਦਾ ਫ਼ੈਸਲਾ ਕੀਤਾ ਸੀ। 'ਬਿੱਗ ਬੌਸ' 'ਚ ਉਸ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ।

ਸੁਰਖੀਆਂ 'ਚ ਬਣੇ ਰਹੇ ਸਟੈਨ
ਵਿਵਾਦਾਂ 'ਚ ਘਿਰੇ ਐੱਮ. ਸੀ. ਸਟੇਨ ਨੇ ਆਪਣੇ ਮਸ਼ਹੂਰ ਰੈਪਾਂ, ਭਾਸ਼ਾ ਅਤੇ ਲੜਾਈਆਂ ਨਾਲ 'ਬਿੱਗ ਬੌਸ' ਦੀ ਟੀ. ਆਰ. ਪੀ. ਵਧਾ ਦਿੱਤੀ ਸੀ। ਉਹ ਭਾਵੇਂ ਘਰ ਦੀਆਂ ਗਤੀਵਿਧੀਆਂ 'ਚ ਘੱਟ ਸ਼ਾਮਲ ਹੋਇਆ ਹੋਵੇ ਪਰ ਜਦੋਂ ਵੀ ਉਹ ਸਰਗਰਮ ਹੋਇਆ ਉਸ ਨੇ ਬਹੁਤ ਸੁਰਖੀਆਂ ਬਟੋਰੀਆਂ। ਉਸ ਨੂੰ ਕਈ ਵਾਰ ਨੋਮੀਨੇਟ ਕੀਤਾ ਗਿਆ ਅਤੇ ਉਸ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਭਾਰੀ ਵੋਟਾਂ ਨਾਲ ਬਚਾਇਆ। 23 ਸਾਲ ਦੀ ਉਮਰ 'ਚ ਸਟੇਨ ਦੇਸ਼ ਦਾ ਚਹੇਤਾ ਬਣ ਗਿਆ ਹੈ।

ਐੱਮ. ਸੀ. ਸਟੈਨ ਦੀ ਕੁੱਲ ਜਾਇਦਾਦ
ਆਪਣੀਆਂ ਲੜਾਈਆਂ ਤੋਂ ਵੱਧ ਸਟੈਨ ਨੇ ਆਪਣੇ ਮਹਿੰਗੀਆਂ ਚੀਜ਼ਾਂ ਨਾਲ ਵੀ ਲੋਕਾਂ ਦਾ ਧਿਆਨ ਖਿੱਚਿਆ। ਉਹ ਸ਼ੋਅ 'ਚ ਕਦੇ ਆਪਣੀ 1.5 ਕਰੋੜ ਦੀ ਚੇਨ ਅਤੇ ਕਦੇ 80 ਹਜ਼ਾਰ ਰੁਪਏ ਦੇ ਜੁੱਤੇ ਫਲਾਂਟ ਕਰਦਾ ਨਜ਼ਰ ਆਇਆ। ਉਹ ਅਕਸਰ ਮਹਿੰਗੇ ਤੇ ਬਰਾਂਡਿਡ ਕੱਪੜਿਆਂ 'ਚ ਹੀ ਨਜ਼ਰ ਆਉਂਦਾ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਸਟੈਨ ਦੀ ਕੁੱਲ ਜਾਇਦਾਦ ਕਰੀਬ 16 ਕਰੋੜ ਰੁਪਏ ਹੈ। ਉਹ ਸੰਗੀਤ ਸਮਾਰੋਹਾਂ ਰਾਹੀਂ ਮੋਟੀ ਕਮਾਈ ਕਰਦਾ ਹੈ।

ਅਲਤਾਫ ਸ਼ੇਖ ਤੋਂ ਬਣੇ ਐੱਮ. ਸੀ. ਸਟੈਨ
ਐੱਮ. ਸੀ. ਸਟੈਨ ਦਾ ਅਸਲੀ ਨਾਂ ਅਲਤਾਫ ਸ਼ੇਖ ਹੈ ਅਤੇ ਉਹ ਪੁਣੇ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਛੋਟੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ, ਇੰਨਾ ਹੀ ਨਹੀਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਨੇ ਮਸ਼ਹੂਰ ਰੈਪਰ ਰਫਤਾਰ ਨਾਲ ਵੀ ਗਾਇਆ ਹੈ। MC ਸਟੈਨ ਨੂੰ ਆਪਣੇ ਗੀਤ 'ਵਾਤਾ' ਲਈ ਸਭ ਤੋਂ ਵੱਧ ਨਾਂ ਮਿਲਿਆ। ਇਹ ਗੀਤ ਇੰਨਾ ਮਕਬੂਲ ਹੋਇਆ ਕਿ ਨੌਜਵਾਨ ਪੀੜ੍ਹੀ 'ਚ ਹਰਮਨ ਪਿਆਰਾ ਹੋ ਗਿਆ। ਇਸ ਗੀਤ ਨੂੰ ਯੂਟਿਊਬ 'ਤੇ ਕਰੀਬ 21 ਮਿਲੀਅਨ ਵਿਊਜ਼ ਮਿਲੇ ਹਨ।

ਕਮਾਉਂਦੈ ਕਰੋੜਾਂ ਰੁਪਏ 
ਐੱਮ. ਸੀ. ਸਟੈਨ ਦੀ ਉਮਰ ਸਿਰਫ਼ 23 ਸਾਲ ਹੈ ਅਤੇ ਇੰਨੀ ਛੋਟੀ ਉਮਰ 'ਚ ਉਨ੍ਹਾਂ ਨੇ ਕਰੋੜਾਂ ਦੀ ਕਮਾਈ ਕਰ ਲਈ ਹੈ। ਸੰਪਤੀ ਦੀ ਗੱਲ ਕਰੀਏ ਤਾਂ ਉਹ 1.5 ਕਰੋੜ ਦੀ ਜਾਇਦਾਦ ਦਾ ਮਾਲਕ ਹੈ। ਉਹ ਆਪਣੇ ਗੀਤਾਂ ਅਤੇ ਯੂ-ਟਿਊਬ ਅਤੇ ਕੰਸਰਟ ਤੋਂ ਹਰ ਮਹੀਨੇ ਲੱਖਾਂ ਰੁਪਏ ਕਮਾ ਲੈਂਦਾ ਹੈ। ਇੱਕ ਗਰੀਬ ਪਰਿਵਾਰ 'ਚ ਪੈਦਾ ਹੋਏ, ਐੱਮ. ਸੀ. ਨੂੰ ਅਕਸਰ ਉਸ ਦੇ ਪਰਿਵਾਰਕ ਮੈਂਬਰਾਂ ਦੁਆਰਾ ਤਾਅਨੇ ਮਾਰਿਆ ਜਾਂਦਾ ਸੀ ਕਿਉਂਕਿ ਉਸ ਨੇ ਗਾਣਿਆਂ ਅਤੇ ਰੈਪ ਵੱਲ ਵਧੇਰੇ ਧਿਆਨ ਦਿੱਤਾ ਸੀ। ਸਟੈਨ ਨੇ ਅੱਜ ਜੋ ਮੁਕਾਮ ਹਾਸਲ ਕੀਤਾ ਹੈ, ਉਸ ਲਈ ਉਸ ਨੇ ਸਖ਼ਤ ਮਿਹਨਤ ਕੀਤੀ ਅਤੇ ਉਸ ਨੇ ਗੀਤਾਂ ਰਾਹੀਂ ਆਪਣੇ ਸੰਘਰਸ਼ ਨੂੰ ਬਿਆਨ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਫ਼ਲਤਾ ਨੇ ਵੀ ਉਸ ਦੇ ਪੈਰ ਚੁੰਮਣੇ ਸ਼ੁਰੂ ਕਰ ਦਿੱਤੇ। 

sunita

This news is Content Editor sunita