ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਈ ‘ਬਿਗ ਬੌਸ 14’ ਫੇਮ ਨਿੱਕੀ ਤੰਬੋਲੀ, ਦਾਨ ਕਰੇਗੀ ਪਲਾਜ਼ਮਾ

04/27/2021 12:47:19 PM

ਮੁੰਬਈ: ਕੋਰੋਨਾ ਵਾਇਰਸ ਨੇ ਦੇਸ਼ ਦੇ ਹਾਲਾਤ ਬਦਤਰ ਕਰ ਦਿੱਤੇ ਹਨ ਜਿਥੇ ਇਕ ਪਾਸੇ ਆਏ ਦਿਨ ਭਾਰੀ ਗਿਣਤੀ ’ਚ ਲੋਕ ਕੋਰੋਨਾ ਦੀ ਚਪੇਟ ’ਚ ਆ ਰਹੇ ਹਨ ਤਾਂ ਉੱਧਰ ਦੂਜੇ ਪਾਸੇ ਹਸਪਤਾਲਾਂ ’ਚ ਉਨ੍ਹਾਂ ਨੂੰ ਇਲਾਜ ਕਰਵਾਉਣ ’ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ’ਚ ਬਾਲੀਵੁੱਡ ਤੋਂ ਲੈ ਕੇ ਟੀ.ਵੀ. ਸਿਤਾਰੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਉੱਧਰ ਹੁਣ ਹਾਲ ਹੀ ’ਚ ਬਿਗ ਬੌਸ 14 ਦੀ ਮੁਕਾਬਲੇਬਾਜ਼ ਰਹੀ ਨਿੱਕੀ ਤੰਬੋਲੀ ਨੇ ਵੀ ਮਦਦ ਦਾ ਹੱਥ ਅੱਗੇ ਵਧਾਇਆ ਹੈ। 


ਹਾਲ ਹੀ ’ਚ ਨਿੱਕੀ ਨੇ ਲਾਈਵ ਆ ਕੇ ਪ੍ਰਸ਼ੰਸਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਸਰਕਾਰੀ ਹਸਪਤਾਲ ’ਚ ਕੋਰੋਨਾ ਅਤੇ ਜ਼ਰੂਰਤਮੰਦਾਂ ਦੇ ਲਈ ਪਲਾਜ਼ਮਾ ਦਾਨ ਕਰਨ ਵਾਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸੰਸ਼ਕਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ ਹੈ। 


ਉਨ੍ਹਾਂ ਕਿਹਾ ਕਿ ‘ਮੇਰਾ ਬਲੱਡ ਗਰੁੱਪ ਓ ਪਾਜ਼ੇਟਿਵ ਹੈ ਅਤੇ ਮੈਂ ਕੋਰੋਨਾ ਮਰੀਜ਼ਾਂ ਲਈ ਪਲਾਜ਼ਮਾ ਦਾਨ ਕਰਾਂਗੀ, ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਪਲਾਜ਼ਮਾ ਦਾਨ ਕਰਨ ਦੀ ਅਪੀਲ ਕਰਦੀ ਹਾਂ ਜੋ ਕੋਰੋਨਾ ਨਾਲ ਜੰਗ ਜਿੱਤ ਚੁੱਕੇ ਹਨ। ਇਸ ਦੌਰਾਨ ਨਿੱਕੀ ਨੇ ਇਹ ਵੀ ਦੱਸਿਆ ਕਿ ਮੈਂ ਇਸ ਸਮੇਂ ਬਹੁਤ ਪਰੇਸ਼ਾਨ ਹਾਂ। ਮੇਰਾ ਭਰਾ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਹਸਪਤਾਲ ’ਚ ਦਾਖ਼ਲ ਹੈ। 


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਿੱਕੀ ਤੰਬੋਲੀ ਵੀ ਮਾਰਚ ਮਹੀਨੇ ਕੋਰੋਨਾ ਦੀ ਚਪੇਟ ’ਚ ਆ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਏਕਾਂਤਵਾਸ ਕਰ ਲਿਆ ਸੀ ਅਤੇ ਡਾਕਟਰਾਂ ਦੇ ਨਿਰਦੇਸ਼ਾਂ ਦਾ ਪਾਲਨ ਕਰ ਰਹੀ ਸੀ। ਹਾਲਾਂਕਿ ਬਾਅਦ ’ਚ ਜਲਦ ਹੀ ਉਨ੍ਹਾਂ ਨੇ ਕੋਰੋਨਾ ਨੂੰ ਮਾਤ ਵੀ ਦੇ ਦਿੱਤੀ ਸੀ। 

Aarti dhillon

This news is Content Editor Aarti dhillon