‘ਬਿੱਗ ਬੌਸ 14’ ਦੀ ਮੁਕਾਬਲੇਬਾਜ਼ ਨਿੱਕੀ ਤੰਬੋਲੀ ਕੋਰੋਨਾ ਪਾਜ਼ੇਟਿਵ, ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ

03/19/2021 3:11:51 PM

ਮੁੰਬਈ (ਬਿਊਰੋ)– ‘ਬਿੱਗ ਬੌਸ 14’ ਦਾ ਹਿੱਸਾ ਰਹੀ ਨਿੱਕੀ ਤੰਬੋਲੀ ਸ਼ੁੱਕਰਵਾਰ ਸਵੇਰੇ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਬੀ. ਐੱਮ. ਸੀ. ਦੇ ਨਿਯਮਾਂ ਨੂੰ ਧਿਆਨ ’ਚ ਰੱਖਦਿਆਂ ਉਸ ਨੂੰ ਘਰ ’ਚ ਹੀ ਕੁਆਰਨਟੀਨ ਕੀਤਾ ਗਿਆ ਹੈ। ਨਿੱਕੀ ਨੇ ਟਵੀਟ ਕਰਕੇ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

ਨਿੱਕੀ ਨੇ ਲਿਖਿਆ, ‘ਮੈਨੂੰ ਅੱਜ ਸਵੇਰੇ ਕੋਵਿਡ ਪਾਜ਼ੇਟਿਵ ਪਾਇਆ ਗਿਆ ਹੈ। ਮੈਂ ਸੈਲਫ ਕੁਆਰਨਟੀਨ ਹਾਂ ਤੇ ਡਾਕਟਰਾਂ ਦੀ ਸਲਾਹ ’ਤੇ ਹੀ ਦਵਾਈਆਂ ਲੈ ਰਹੀ ਹਾਂ। ਬੀਤੇ ਕੁਝ ਦਿਨਾਂ ’ਚ ਜੋ ਵੀ ਲੋਕ ਮੇਰੇ ਸੰਪਰਕ ’ਚ ਰਹੇ ਹਨ, ਉਨ੍ਹਾਂ ਨੂੰ ਮੈਂ ਅਪੀਲ ਕਰਨਾ ਚਾਹੁੰਦੀ ਹਾਂ ਕਿ ਉਹ ਵੀ ਆਪਣਾ ਟੈਸਟ ਕਰਵਾ ਲੈਣ। ਮੈਂ ਹਮੇਸ਼ਾ ਤੁਹਾਡੇ ਪਿਆਰ ਤੇ ਸਮਰਥਨ ਦੀ ਸ਼ੁਕਰਗੁਜ਼ਾਰ ਰਹਾਂਗੀ। ਕਿਰਪਾ ਕਰਕੇ ਤੁਸੀਂ ਲੋਕ ਸੁਰੱਖਿਅਤ ਰਹੋ, ਹਮੇਸ਼ਾ ਆਪਣੇ ਮਾਸਕ ਪਹਿਨੋ, ਆਪਣੇ ਹੱਥਾਂ ਨੂੰ ਲਗਾਤਾਰ ਸੈਨੇਟਾਈਜ਼ ਕਰਦੇ ਰਹੋ ਤੇ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ। ਪਿਆਰ ਕਰੋ ਤੇ ਖੁਸ਼ ਰਹੋ।’

 
 
 
 
 
 
 
 
 
 
 
 
 
 
 
 

A post shared by Nikki Tamboli (@nikki_tamboli)

ਦੱਸਣਯੋਗ ਹੈ ਕਿ ਨਿੱਕੀ ਤੰਬੋਲੀ ‘ਬਿੱਗ ਬੌਸ 14’ ’ਚ ਆਪਣੀ ਪੇਸ਼ਕਾਰੀ ਲਈ ਕਾਫੀ ਚਰਚਾ ’ਚ ਰਹੀ ਸੀ। ਉਸ ਨੇ ਕਈ ਟਾਸਕ ਜ਼ਬਰਦਸਤ ਢੰਗ ਨਾਲ ਕੀਤੇ ਤੇ ਆਪਣੀ ਰਣਨੀਤੀ ਤੇ ਪੇਸ਼ਕਾਰੀ ਦੇ ਚਲਦਿਆਂ ਉਹ ਸ਼ੋਅ ਦੇ ਫਾਈਨਲ ਐਪੀਸੋਡ ਤਕ ਪਹੁੰਚਣ ’ਚ ਕਾਮਯਾਬ ਰਹੀ। ਸ਼ੋਅ ਦੇ ਫਾਈਨਲ ਐਪੀਸੋਡ ਤਕ ਪਹੁੰਚਣ ਦੇ ਬਾਵਜੂਦ ਨਿੱਕੀ ਇਹ ਸੀਜ਼ਨ ਨਹੀਂ ਜਿੱਤ ਸਕੀ ਤੇ ਰੁਬੀਨਾ ਦਿਲੈਕ ਇਸ ਸੀਜ਼ਨ ਦੀ ਜੇਤੂ ਬਣੀ।

ਨਿੱਕੀ ਤੰਬੋਲੀ ਛੇਤੀ ਹੀ ਮਿਊਜ਼ਿਕ ਵੀਡੀਓ ’ਚ ਨਜ਼ਰ ਆਵੇਗੀ। ਇਹ ਉਸ ਦਾ ਪਹਿਲਾ ਗੀਤ ਹੋਵੇਗਾ। ਇਸ ਤੋਂ ਇਲਾਵਾ ਨਿੱਕੀ ਦੇ ਕਈ ਪ੍ਰਾਜੈਕਟ ਅਜੇ ਪੈਂਡਿੰਗ ਹਨ। ਤਾਮਿਲ ਤੇ ਤੇਲਗੂ ਫ਼ਿਲਮਾਂ ’ਚ ਕੰਮ ਕਰਨ ਵਾਲੀ ਨਿੱਕੀ ਨੂੰ ‘ਬਿੱਗ ਬੌਸ’ ਤੋਂ ਬਾਅਦ ਕਾਫੀ ਪ੍ਰਸਿੱਧੀ ਮਿਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News