ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਨੂੰ ਵੱਡੀ ਰਾਹਤ, ਅਗਲੀ ਸੁਣਵਾਈ ਤੱਕ ਗ੍ਰਿਫ਼ਤਾਰੀ ’ਤੇ ਪਾਬੰਦੀ

10/22/2022 4:54:54 PM

ਬਾਲੀਵੁੱਡ ਡੈਸਕ- ਅਦਾਕਾਰਾ ਜੈਕਲੀਨ ਫਰਨਾਂਡੀਜ਼ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਅਕਸਰ ਸੁਰਖੀਆਂ ’ਚ ਬਣੀ ਰਹਿੰਦੀ ਹੈ। ਹਾਲ ਹੀ ’ਚ ਜੈਕਲੀਨ ਇਸ ਮਾਮਲੇ ’ਚ ਪਟਿਆਲਾ ਹਾਊਸ ਕੋਰਟ ’ਚ ਪੇਸ਼ ਹੋਈ ਸੀ। ਅਦਾਕਾਰਾ ਨੂੰ ਰਾਹਤ ਦਿੰਦਿਆਂ ਅਦਾਲਤ ਨੇ ਅਗਲੀ ਸੁਣਵਾਈ ਤੱਕ ਗ੍ਰਿਫਤਾਰੀ ’ਤੇ ਰੋਕ ਲਗਾ ਦਿੱਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 10 ਨਵੰਬਰ ਨੂੰ ਹੋਵੇਗੀ।

ਇਹ ਵੀ ਪੜ੍ਹੋ : ਸ਼ਵੇਤਾ ਤਿਵਾੜੀ ਨੇ ਬਲੂ ਡਰੈੱਸ ’ਚ ਦਿਖਾਇਆ ਹੌਟ ਅੰਦਾਜ਼, ਤਸਵੀਰਾਂ ’ਚ ਦੇ ਰਹੀ ਕਿਲਰ ਪੋਜ਼

ਇਹ ਫ਼ੈਸਲਾ ਪਟਿਆਲਾ ਹਾਊਸ ਕੋਰਟ ਨੇ 22 ਨਵੰਬਰ ਨੂੰ ਜੈਕਲੀਨ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੁਣਾਇਆ। ਇਸ ਮਾਮਲੇ ’ਚ ਈ.ਡੀ ਨੇ 17 ਅਗਸਤ ਨੂੰ ਚਾਰਜਸ਼ੀਟ ਦਾਇਰ ਕਰਕੇ ਜੈਕਲੀਨ ਨੂੰ ਮੁਲਜ਼ਮ ਬਣਾਇਆ ਸੀ।

ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਸੰਮਨ ਜਾਰੀ ਕੀਤਾ ਸੀ। ਮਨੀ ਮਨੀ ਲਾਂਡਰਿੰਗ ਮਾਮਲੇ ’ਚ ਦੋਸ਼ੀ ਬਣਾਏ ਜਾਣ ਤੋਂ ਬਾਅਦ ਜੈਕਲੀਨ ਦੇ ਵਕੀਲ ਨੇ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ ਉਸ ਦੌਰਾਨ ਅਦਾਕਾਰਾ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ।


ਇਹ ਵੀ ਪੜ੍ਹੋ : ਸਰੀਰ 'ਤੇ ਤੌਲੀਆ ਲਪੇਟ ਕੇ ਨੀਆ ਨੇ ਇੰਟਰਨੈੱਟ ਦਾ ਵਧਾਇਆ ਤਾਪਮਾਨ, ਗੁਲਦਸਤਾ ਫੜ ਦਿਖਾਇਆ ਮਨਮੋਹਕ ਅੰਦਾਜ਼

ਤੁਹਾਨੂੰ ਦੱਸ ਦੇਈਏ ਕਿ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਧੋਖਾਧੜੀ ਦੇ ਮਾਮਲੇ ’ਚ ਈ.ਡੀ ਨੇ ਜੈਕਲੀਨ ਤੋਂ ਕਈ ਵਾਰ ਪੁੱਛਗਿੱਛ ਕੀਤੀ ਹੈ। ਜਾਂਚ ਦੌਰਾਨ ਜੈਕਲੀਨ ਨੇ ਈ.ਡੀ ਨੂੰ ਦੱਸਿਆ ਸੀ ਕਿ ਉਹ ਸੁਕੇਸ਼ ਨੂੰ ਆਪਣਾ ਜੀਵਨ ਸਾਥੀ ਮੰਨਦੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਚੰਦਰਸ਼ੇਖਰ ਦੇ ਮਾਮਲਿਆਂ ’ਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਨਹੀਂ ਹੈ।


 

Shivani Bassan

This news is Content Editor Shivani Bassan