ਅਮਿਤਾਭ ਨੂੰ 'ਲੰਬੂ ਜੀ' ਕਹਿ ਕੇ ਬੁਲਾਉਂਦੀ ਸੀ ਪਤਨੀ ਜਯਾ ! Bigg B ਨੇ ਸੁਣਾਇਆ ਮਜ਼ੇਦਾਰ ਕਿੱਸਾ
Wednesday, Nov 04, 2026 - 02:04 PM (IST)
ਮੁੰਬਈ (ਏਜੰਸੀ) - ਮੈਗਾਸਟਾਰ ਅਮਿਤਾਭ ਬੱਚਨ ਨੇ ਆਪਣੀ ਵਿਆਹੁਤਾ ਜ਼ਿੰਦਗੀ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਸਾਂਝਾ ਕੀਤਾ ਹੈ, ਜੋ ਉਨ੍ਹਾਂ ਦੇ ਜਯਾ ਬੱਚਨ ਨਾਲ ਵਿਆਹ ਦੇ ਸ਼ੁਰੂਆਤੀ ਦਿਨਾਂ ਦਾ ਹੈ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਜਯਾ ਬੱਚਨ ਉਨ੍ਹਾਂ ਨੂੰ 'ਲੰਬੂ ਜੀ' ਕਹਿ ਕੇ ਬੁਲਾਉਂਦੀ ਸੀ ਪਰ ਉਨ੍ਹਾਂ ਦੇ ਮਰਹੂਮ ਪਿਤਾ, ਕਵੀ ਹਰੀਵੰਸ਼ ਰਾਏ ਬੱਚਨ ਨੇ ਜਯਾ ਨੂੰ ਇਸ ਗੱਲ 'ਤੇ ਟੋਕਿਆ ਸੀ ਕਿ ਉਹ ਉਨ੍ਹਾਂ ਨੂੰ ਇਸ ਤਰ੍ਹਾਂ ਨਾ ਬੁਲਾਉਣ। ਇਹ ਮਜ਼ੇਦਾਰ ਕਿੱਸਾ ਉਨ੍ਹਾਂ ਨੇ ਮਸ਼ਹੂਰ ਕੁਇਜ਼ ਰਿਐਲਿਟੀ ਸ਼ੋਅ 'ਕੌਣ ਬਣੇਗਾ ਕਰੋੜਪਤੀ' (KBC) ਦੌਰਾਨ ਅਦਾਕਾਰ ਰਣਬੀਰ ਕਪੂਰ ਨਾਲ ਗੱਲਬਾਤ ਕਰਦੇ ਹੋਏ ਸਾਂਝਾ ਕੀਤਾ।
ਅਮਿਤਾਭ ਨੇ ਯਾਦ ਕਰਦਿਆਂ ਦੱਸਿਆ, "ਕਈ ਸਾਲਾਂ ਤੱਕ ਉਹ ਮੈਨੂੰ 'ਲੰਬੂ ਜੀ' ਕਹਿ ਕੇ ਬੁਲਾਉਂਦੀ ਸੀ... ਫਿਰ ਬਾਅਦ ਵਿੱਚ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ। ਪਿਤਾ ਜੀ ਨੇ ਜਯਾ ਨੂੰ ਕਿਹਾ, 'ਦੇਖੋ, ਇਸ ਤਰ੍ਹਾਂ ਨਾ ਬੁਲਾਓ; ਜਾਂ ਤਾਂ ਨਾਮ ਲਵੋ ਜਾਂ ਕੁਝ ਹੋਰ ਕਹੋ।' ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਨਾਮ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ। ਇਹ ਗੱਲਬਾਤ ਬੱਚਨ ਪਰਿਵਾਰ ਦੇ ਮੈਂਬਰਾਂ ਅਤੇ ਰਣਬੀਰ ਕਪੂਰ ਦੇ ਪਰਿਵਾਰ ਦੇ ਮੈਂਬਰਾਂ ਵਿਚਕਾਰ ਕੱਦ (height) ਦੇ ਅੰਤਰ ਬਾਰੇ ਚੱਲ ਰਹੀ ਇੱਕ ਹਲਕੀ-ਫੁਲਕੀ ਚਰਚਾ ਦੌਰਾਨ ਸਾਹਮਣੇ ਆਈ।
ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ; 35 ਸਾਲ ਦੀ ਉਮਰ 'ਚ ਅਮਰੀਕਾ 'ਚ ਲਏ ਆਖਰੀ ਸਾਹ
ਰਣਬੀਰ ਨੇ ਵੀ ਦੱਸਿਆ ਕਿ ਉਨ੍ਹਾਂ ਨੇ ਆਪਣੇ, ਅਮਿਤਾਭ, ਆਲੀਆ ਭੱਟ ਅਤੇ ਜਯਾ ਬੱਚਨ ਦੇ ਕੱਦ ਦੇ ਅੰਤਰ ਬਾਰੇ ਕੀ ਕਲਪਨਾ ਕੀਤੀ ਸੀ। ਆਪਣੇ ਮਜ਼ੇਦਾਰ ਵਿਚਾਰਾਂ ਨੂੰ ਸਾਂਝਾ ਕਰਦੇ ਹੋਏ, ਰਣਬੀਰ ਕਪੂਰ ਨੇ ਟਿੱਪਣੀ ਕੀਤੀ, "ਮੇਰੇ ਦਿਮਾਗ ਵਿੱਚ ਹਮੇਸ਼ਾ ਇਹ ਤਸਵੀਰ ਆਉਂਦੀ ਸੀ, ਕਿ ਮੈਂ ਵੀ ਅਮਿਤ ਜੀ ਵਾਂਗ ਥੋੜ੍ਹਾ ਲੰਬਾ ਹਾਂ ਅਤੇ ਆਲੀਆ, ਜਯਾ ਆਂਟੀ ਵਾਂਗ ਥੋੜ੍ਹੀ ਛੋਟੀ ਹੈ।'
ਇਹ ਵੀ ਪੜ੍ਹੋ: ਮਸ਼ਹੂਰ ਬਾਲੀਵੁੱਡ ਗਾਇਕਾ ਨੇ ਪਤੀ ਤੋਂ ਵੱਖ ਹੋਣ ਦਾ ਕੀਤਾ ਐਲਾਨ ! ਵਿਆਹ ਦੇ 4 ਸਾਲਾਂ ਬਾਅਦ ਅੱਡ ਹੋਏ ਰਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
