ਅਦਾਕਾਰਾ ਭੂਮੀ ਪੇਡਨੇਕਰ ਲਾਂਚ ਕਰੇਗੀ ‘ਦਿ ਭੂਮੀ ਫਾਊਂਡੇਸ਼ਨ’

07/19/2023 11:43:22 AM

ਮੁੰਬਈ (ਬਿਊਰੋ)– ਬਾਲੀਵੁੱਡ ਸਟਾਰ ਭੂਮੀ ਪੇਡਨੇਕਰ ਨੇ ਆਪਣੇ ਜਨਮਦਿਨ ਦੇ ਮੌਕੇ ਇਕ ਗੈਰ-ਲਾਭਕਾਰੀ ਸੰਸਥਾ ‘ਦਿ ਭੂਮੀ ਫਾਊਂਡੇਸ਼ਨ’ ਸ਼ੁਰੂ ਕਰਨ ਦੀ ਯੋਜਨਾ ਬਣਾ ਕੇ ਪੂਰੇ ਭਾਰਤ ’ਚ ਵਾਤਾਵਰਣ ਸਦਭਾਵਨਾ ਨੂੰ ਬਹਾਲ ਕਰਨ ਲਈ ਆਪਣੇ ਕੰਮ ’ਚ ਇਕ ਹੋਰ ਕਦਮ ਅੱਗੇ ਵਧਾਉਣ ਦਾ ਆਪਣਾ ਇਰਾਦਾ ਸਾਂਝਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਦੀ ਅਪੀਲ, ਨਵੇਂ ਕਲਾਕਾਰਾਂ ਨੂੰ ਫ਼ਿਲਮ ’ਚ ਕੰਮ ਦਿਵਾਉਣ ਵਾਲੇ ਫਰਜ਼ੀ ਕਾਲ ਤੋਂ ਚੌਕਸ ਰਹਿਣ ਨੌਜਵਾਨ

ਭੂਮੀ ਕੁਝ ਮਹੀਨਿਆਂ ’ਚ ਭੂਮੀ ਫਾਊਂਡੇਸ਼ਨ ਲਾਂਚ ਕਰੇਗੀ, ਜਿਸ ਦਾ ਮਕਸਦ ਸਾਡੇ ਦੇਸ਼ ’ਚ ਪ੍ਰਦੂਸ਼ਣ ਤੇ ਕਾਰਬਨ ਫੁੱਟਪ੍ਰਿੰਟ ਦੇ ਪ੍ਰਭਾਵ ਨੂੰ ਘਟਾਉਣ ਤੇ ਅਸਲ ਤਬਦੀਲੀ ਲਿਆਉਣ ਲਈ ਸੰਗਠਨਾਂ ਤੇ ਜਲਵਾਯੂ ਸੰਭਾਲ ਕਰਨ ਵਾਲਿਆਂ ਨੂੰ ਸ਼ਕਤੀ ਪ੍ਰਦਾਨ ਕਰਨਾ ਹੈ।

ਭੂਮੀ ਕਹਿੰਦੀ ਹੈ, ‘‘ਅਸਲ ਤਬਦੀਲੀ ਉਦੋਂ ਹੀ ਹੋ ਸਕਦੀ ਹੈ ਜਦੋਂ ਅਸੀਂ ਆਪਣੇ ਕੰਮਾਂ ਲਈ ਜਵਾਬਦੇਹੀ ਲੈਣਾ ਸ਼ੁਰੂ ਕਰਦੇ ਹਾਂ ਤੇ ਸਮਾਜ ਤੇ ਮਨੁੱਖਤਾ ਲਈ ਵੱਡੇ ਪੱਧਰ ’ਤੇ ਸਹੀ ਕੰਮ ਕਰਨ ਲਈ ਅੱਗੇ ਵਧਦੇ ਹਾਂ। ਮੈਂ ਆਪਣੇ ਗ੍ਰਹਿ ਲਈ ਸਹੀ ਕੰਮ ਕਰਨਾ ਚਾਹੁੰਦੀ ਹਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਵਧੀਆ ਗ੍ਰਹਿ ਛੱਡਣ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹਾਂ।’’

ਉਹ ਅੱਗੇ ਕਹਿੰਦੀ ਹੈ, ‘‘ਫਾਊਂਡੇਸ਼ਨ ਦੀ ਸ਼ੁਰੂਆਤ ਲਈ ਕੰਮ ਕਰਨਾ ਸ਼ੁਰੂ ਕਰਨਾ ਮੇਰੀ ਖ਼ੁਸ਼ੀ ਹੈ ਤੇ ਉਹ ਵੀ ਆਪਣੇ ਜਨਮਦਿਨ ’ਤੇ। ਮੇਰੇ ਨਾਂ ਦਾ ਅਰਥ ਹੈ ‘ਧਰਤੀ’। ਅੱਗੇ ਜਾ ਕੇ, ਮੇਰੀਆਂ ਫ਼ਿਲਮਾਂ, ਬ੍ਰਾਂਡ ਐਂਡੋਰਸਮੈਂਟਸ ਤੇ ਹੋਰ ਮਾਲੀਆ ਸਰੋਤਾਂ ਰਾਹੀਂ ਕਮਾਈ ਦਾ ਇਕ ਹਿੱਸਾ ਭੂਮੀ ਫਾਊਂਡੇਸ਼ਨ ਨੂੰ ਦਿੱਤਾ ਜਾਵੇਗਾ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh