ਐਮੀ ਵਿਰਕ ਦੀ 'ਭੁਜ: ਦਿ ਪ੍ਰਾਈਡ ਆਫ ਇੰਡੀਆ' ਨਾਲ ਬਾਲੀਵੁੱਡ 'ਚ ਐਂਟਰੀ, ਸਾਹਮਣੇ ਆਈ ਪਹਿਲੀ ਝਲਕ

07/07/2021 12:27:32 PM

ਚੰਡੀਗੜ੍ਹ (ਬਿਊਰੋ) : ਜਲਦੀ ਹੀ ਅਜੇ ਦੇਵਗਨ ਦੀ ਫ਼ਿਲਮ 'ਭੁਜ: ਦਿ ਪ੍ਰਾਈਡ ਆਫ ਇੰਡੀਆ' ਰਿਲੀਜ਼ ਹੋਣ ਵਾਲੀ ਹੈ। ਇਸ ਦਾ ਐਲਾਨ ਕੁਝ ਸਮਾਂ ਪਹਿਲਾਂ ਅਜੇ ਦੇਵਗਨ ਨੇ ਸੋਸ਼ਲ ਮੀਡੀਆ 'ਤੇ ਕੀਤਾ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਵੀ ਇਸ ਫ਼ਿਲਮ 'ਚ ਖ਼ਾਸ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਅਜੇ ਦੇਵਗਨ ਵਲੋਂ ਸ਼ੇਅਰ ਕੀਤੇ ਮੋਸ਼ਨ ਪੋਸਟਰ 'ਚ ਅਜੇ, ਸੋਨਾਕਸ਼ੀ ਅਤੇ ਸੰਜੇ ਦੱਤ ਦੇ ਨਾਲ ਪੰਜਾਬੀ ਕਲਾਕਾਰ ਐਮੀ ਵਿਰਕ ਦਾ ਲੁੱਕ ਵੀ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਐਮੀ ਵਿਰਕ ਦੀ ਪਹਿਲੀ ਬਾਲੀਵੁੱਡ ਫ਼ਿਲਮ '83' ਨਹੀਂ ਸਗੋਂ ਹੁਣ 'ਭੁਜ' ਹੋਵੇਗੀ।
ਦੱਸ ਦਈਏ ਕਿ ਅਜੇ ਦੇਗਨ ਦੀ ਇਹ ਪਹਿਲੀ ਫ਼ਿਲਮ ਹੋਵੇਗੀ ਜੋ ਸਿੱਧੇ ਤੌਰ 'ਤੇ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਵੇਗੀ। ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਆਪਣੀ ਆਉਣ ਵਾਲੀ ਫ਼ਿਲਮ 'ਭੁਜ: ਦਿ ਪ੍ਰਾਈਡ ਆਫ ਇੰਡੀਆ' ਦੀ ਰਿਲੀਜ਼ਿੰਗ ਤਾਰੀਖ ਦਾ ਵੀ ਐਲਾਨ ਕੀਤਾ ਹੈ। 

13 ਅਗਸਤ ਨੂੰ ਰਿਲੀਜ਼ ਹੋਵੇਗੀ
ਦੱਸ ਦੇਈਏ ਕਿ 'ਭੁਜ: ਦਿ ਪ੍ਰਾਈਡ ਆਫ ਇੰਡੀਆ' 13 ਅਗਸਤ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਵੇਗੀ। ਫ਼ਿਲਮ 'ਚ ਅਜੇ ਦੇਵਗਨ, ਸੰਜੇ ਦੱਤ, ਐਮੀ ਵਿਰਕ, ਸੋਨਾਕਸ਼ੀ ਸਿਨਹਾ, ਸ਼ਰਦ ਕੇਲਕਰ ਅਤੇ ਨੋਰਾ ਫਤੇਹੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫ਼ਿਲਮ ਦਾ ਮੋਸ਼ਨ ਪੋਸਟਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। 'ਭੁਜ: ਦਿ ਪ੍ਰਾਈਡ ਆਫ ਇੰਡੀਆ' ਦੇ ਮੋਸ਼ਨ ਪੋਸਟਰ 'ਚ ਕਿਹਾ ਗਿਆ ਹੈ ਕਿ ਭੁਜ ਏਅਰਫੀਲਡ 'ਤੇ 14 ਦਿਨਾਂ 'ਚ 35 ਵਾਰ ਹਮਲਾ ਹੋਇਆ ਸੀ। ਇਨ੍ਹਾਂ ਹਮਲਿਆਂ 'ਚ 92 ਬੰਬ ਅਤੇ 22 ਰਾਕੇਟ ਵਰਤੇ ਗਏ ਸਨ। 

ਭਾਰਤ-ਪਾਕਿ ਜੰਗ 'ਤੇ ਅਧਾਰਤ ਹੈ ਇਹ ਫ਼ਿਲਮ 
'ਭੁਜ: ਦਿ ਪ੍ਰਾਈਡ ਆਫ ਇੰਡੀਆ' 1971 ਦੀ ਭਾਰਤ-ਪਾਕਿ ਜੰਗ 'ਤੇ ਅਧਾਰਤ ਇੱਕ ਫ਼ਿਲਮ ਹੈ। ਫ਼ਿਲਮ 'ਚ ਅਜੇ ਦੇਵਗਨ ਸਕੁਐਡ੍ਰੋਨ ਲੀਡਰ ਵਿਜੇ ਕਰਨਿਕ ਦੀ ਭੂਮਿਕਾ ਨਿਭਾਅ ਰਹੇ ਹਨ, ਜਿਸ ਨੇ ਭੁਜ 'ਚ ਇਕ ਏਅਰਬੇਸ ਸਥਾਪਤ ਕੀਤਾ ਸੀ। ਦੂਜੇ ਪਾਸੇ ਫ਼ਿਲਮ 'ਚ ਸੋਨਾਕਸ਼ੀ ਸਿਨਹਾ ਸੁੰਦਰਬੇਨ ਜੇਠਾ ਮਧੇਰਪ੍ਰਿਯ ਦੀ ਭੂਮਿਕਾ 'ਚ ਨਜ਼ਰ ਆਵੇਗੀ। ਕਿਹਾ ਜਾਂਦਾ ਹੈ ਕਿ ਸੁੰਦਰਬੇਨ ਨੇ ਭਾਰਤੀ ਫੌਜ ਦੇ ਸਮਰਧਨ ਲਈ 299 ਔਰਤਾਂ ਦੀ ਅਗਵਾਈ ਕੀਤੀ ਸੀ। ਫ਼ਿਲਮ ਦਾ ਟ੍ਰੇਲਰ 12 ਜੁਲਾਈ ਨੂੰ ਰਿਲੀਜ਼ ਹੋਵੇਗਾ।

 
 
 
 
 
View this post on Instagram
 
 
 
 
 
 
 
 
 
 
 

A post shared by Ammy Virk ( ਐਮੀ ਵਿਰਕ ) (@ammyvirk)

sunita

This news is Content Editor sunita