ਅਜੇ ਦੇਵਗਨ ਦੀ ਫ਼ਿਲਮ ‘ਭੋਲਾ’ ਦਾ ਐਕਸ਼ਨ ਭਰਪੂਰ ਟੀਜ਼ਰ ਰਿਲੀਜ਼ (ਵੀਡੀਓ)

01/24/2023 12:52:29 PM

ਮੁੰਬਈ (ਬਿਊਰੋ)– ਅਜੇ ਦੇਵਗਨ ਦੀ 30 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਭੋਲਾ’ ਦਾ ਦੂਜਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ ਸ਼ੁਰੂ ਤੋਂ ਲੈ ਕੇ ਅਖੀਰ ਤਕ ਐਕਸ਼ਨ ਨਾਲ ਭਰਪੂਰ ਨਜ਼ਰ ਆ ਰਿਹਾ ਹੈ।

‘ਭੋਲਾ’ ਨੂੰ ਅਜੇ ਦੇਵਗਨ ਵਲੋਂ ਹੀ ਡਾਇਰੈਕਟ ਤੇ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ’ਚ ਅਜੇ ਦੇਵਗਨ ਤੋਂ ਇਲਾਵਾ ਤੱਬੂ, ਦੀਪਕ ਡੋਬਰੀਆਲ, ਗਜਰਾਜ ਰਾਓ ਤੇ ਸੰਜੇ ਮਿਸ਼ਰਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਦੱਸ ਦੇਈਏ ਕਿ ‘ਭੋਲਾ’ ਸਾਲ 2019 ’ਚ ਰਿਲੀਜ਼ ਹੋਈ ਅਦਾਕਾਰ ਕਾਰਥੀ ਦੀ ਫ਼ਿਲਮ ‘ਕੈਥੀ’ ਦੀ ਹਿੰਦੀ ਰੀਮੇਕ ਹੈ। ਤਾਮਿਲ ਭਾਸ਼ਾਈ ਇਸ ਫ਼ਿਲਮ ਨੂੰ ਲੋਕੇਸ਼ ਕਨਗਰਾਜ ਨੇ ਡਾਇਰੈਕਟ ਕੀਤਾ ਸੀ, ਜਿਨ੍ਹਾਂ ਨੇ ਬਾਅਦ ’ਚ ਕਮਲ ਹਾਸਨ ਦੀ ‘ਵਿਕਰਮ’ ਬਣਾਈ।

ਲੋਕੇਸ਼ ਕਨਗਰਾਜ ਦਾ ਆਪਣਾ ਇਕ ‘ਲੋਕੀ’ ਯੂਨੀਵਰਸ ਹੈ, ਜਿਸ ਦਾ ਪੂਰਾ ਨਾਂ ਲੋਕੇਸ਼ ਸਿਨੇਮੈਟਿਕ ਯੂਨੀਵਰਸ ਹੈ। ਜੇਕਰ ਅਜੇ ਦੇਵਗਨ ਦੀ ‘ਭੋਲਾ’ ਹਿੱਟ ਹੁੰਦੀ ਹੈ ਤਾਂ ਉਮੀਦ ਲਗਾਈ ਜਾ ਰਹੀ ਹੈ ਕਿ ‘ਲੋਕੀ’ ਯੂਨੀਵਰਸ ਦੀਆਂ ਹੋਰ ਫ਼ਿਲਮਾਂ ਨੂੰ ਵੀ ਅਜੇ ਦੇਵਗਨ ਬਣਾ ਸਕਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh