ਭਾਰਤੀ ਸਿੰਘ ਨੇ ਪੁੱਤਰ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ, ਪ੍ਰਸ਼ੰਸਕ ਕਰ ਰਹੇ ਨੇ ਪਸੰਦ

04/26/2022 11:37:15 AM

ਮੁੰਬਈ- ਕਾਮੇਡੀਅਨ ਭਾਰਤੀ ਸਿੰਘ 3 ਅਪ੍ਰੈਲ ਨੂੰ ਮਾਂ ਬਣੀ ਸੀ। ਭਾਰਤੀ ਦੇ ਘਰ ਪੁੱਤਰ ਦੀ ਕਿਲਕਾਰੀ ਗੂੰਜੀ ਸੀ। ਇਨੀਂ ਦਿਨੀਂ ਭਾਰਤੀ ਮਦਰਹੁੱਡ ਸਮੇਂ ਦਾ ਆਨੰਦ ਲੈ ਰਹੇ ਹਨ। ਇਸ ਦੇ ਨਾਲ ਭਾਰਤੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਨਜ਼ਰ ਆਉਂਦੀ ਹੈ। ਹਾਲ ਹੀ 'ਚ ਭਾਰਤੀ ਨੇ ਪੁੱਤਰ ਦੇ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜੋ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ।


ਤਸਵੀਰ 'ਚ ਭਾਰਤੀ ਪਿੰਕ ਆਊਟਫਿੱਟ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਬਨ ਨਾਲ ਭਾਰਤੀ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਭਾਰਤੀ ਪੁੱਤਰ ਨੂੰ ਛਾਤੀ ਨਾਲ ਲਗਾਏ ਹੋਏ ਦਿਖਾਈ ਦੇ ਰਹੀ ਹੈ। ਕਾਮੇਡੀਅਨ ਦੇ ਚਿਹਰੇ 'ਤੇ ਸੁਕੂਨ ਨਜ਼ਰ ਆ ਰਿਹਾ ਹੈ।

ਹਾਲਾਂਕਿ ਭਾਰਤੀ ਨੇ ਪੁੱਤਰ ਦਾ ਚਿਹਰਾ ਨਹੀਂ ਦਿਖਾਇਆ ਹੈ। ਤਸਵੀਰ ਸਾਂਝੀ ਕਰਦੇ ਹੋਏ ਭਾਰਤੀ ਨੇ ਲਿਖਿਆ-ਲਾਈਫ ਲਾਈਨ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ। 


ਦੱਸ ਦੇਈਏ ਕਿ ਭਾਰਤੀ ਨੇ ਪੁੱਤਰ ਦੇ ਜਨਮ ਦੇ 12 ਦਿਨ ਬਾਅਦ ਹੀ ਕੰਮ 'ਤੇ ਵਾਪਸੀ ਕਰ ਲਈ ਹੈ। ਹਰ ਕੋਈ ਭਾਰਤੀ ਦੇ ਇਸ ਕਦਮ ਦੀ ਤਾਰੀਫ ਕਰ ਰਿਹਾ ਹੈ। ਕਈ ਲੋਕਾਂ ਨੇ ਇਸ ਦੇ ਲਈ ਭਾਰਤੀ ਨੂੰ ਖਰੀ-ਖੋਟੀ ਵੀ ਸੁਣਾਈ ਹੈ ਅਤੇ ਕਿਹਾ ਕਿ ਬੱਚੇ ਤੋਂ ਜ਼ਿਆਦਾ ਪੈਸਾ ਜ਼ਰੂਰੀ ਹੈ। ਭਾਰਤੀ ਆਪਣੇ ਪਤੀ ਹਰਸ਼ ਲਿੰਬਾਚਿਆ ਦੇ ਨਾਲ ਰਿਐਲਟੀ ਸ਼ੋਅ ਨੂੰ ਹੋਸਟ ਕਰ ਰਹੀ ਹੈ। 

Aarti dhillon

This news is Content Editor Aarti dhillon