ਪੁੱਤਰ ਨੂੰ ਲੈ ਕੇ ਹਸਪਤਾਲ ਤੋਂ ਨਿਕਲੀ ਭਾਰਤੀ ਸਿੰਘ, ਤਸਵੀਰਾਂ ਆਈਆਂ ਸਾਹਮਣੇ

04/07/2022 2:42:35 PM

ਮੁੰਬਈ- ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਅਤੇ ਪ੍ਰਡਿਊਸਰ ਹਰਸ਼ ਲਿੰਬਾਚੀਆ 3 ਅਪ੍ਰੈਲ ਨੂੰ ਮਾਤਾ-ਪਿਤਾ ਬਣੇ ਸਨ ਜਿਸ ਤੋਂ ਬਾਅਦ ਜੋੜੇ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। ਭਾਰਤੀ ਨੇ ਵਿਆਹ ਦੇ ਪੂਰੇ 5 ਸਾਲ ਬਾਅਦ ਪਿਆਰੇ ਜਿਹੇ ਪੁੱਤਰ ਨੂੰ ਜਨਮ ਦਿੱਤਾ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ।

ਉਧਰ ਪੁੱਤਰ ਦੇ ਜਨਮ ਦੇ 4 ਦਿਨ ਬਾਅਦ ਹੁਣ ਕਾਮੇਡੀਅਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਪਤੀ ਨਾਲ ਆਪਣੇ ਨਵਜੰਮੇ ਬੇਬੀ ਨੂੰ ਘਰ ਲੈ ਕੇ ਆਈ ਹੈ। ਹਸਪਤਾਲ ਤੋਂ ਡਿਸਚਾਰਜ ਹੁੰਦੇ ਸਮੇਂ ਜੋੜੇ ਨੂੰ ਉਨ੍ਹਾਂ ਦੇ ਪੁੱਤਰ ਦੇ ਨਾਲ ਹੱਸਦੇ ਚਿਹਰੇ ਦੇ ਨਾਲ ਸਪਾਟ ਕੀਤਾ ਗਿਆ, ਜਿਸ ਦੀਆਂ ਤਸਵੀਰਾਂ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।


ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਪੁੱਤਰ ਦੇ ਜਨਮ ਤੋ ਬਾਅਦ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਸਪਾਟ ਹੋਏ ਨਵੇਂ ਮਾਤਾ-ਪਿਤਾ ਦਾ ਚਿਹਰਾ ਖੁਸ਼ੀ ਨਾਲ ਖਿੜਿਆ ਨਜ਼ਰ ਆ ਰਿਹਾ ਹੈ।


ਹਰਸ਼ ਨੇ ਆਪਣੇ ਲਾਡਲੇ ਨੂੰ ਦੋਵਾਂ ਹੱਥਾਂ ਨਾਲ ਕੈਰੀ ਕੀਤਾ ਹੋਇਆ ਹੈ। ਉਨ੍ਹਾਂ ਨੇ ਆਪਣੇ ਪੁੱਤਰ ਨੂੰ ਬੇਬੀ ਪ੍ਰਿੰਟ ਕੱਪੜੇ ਨਾਲ ਕਵਰ ਕੀਤਾ ਹੋਇਆ ਹੈ।


ਉਧਰ ਨਿਊ ਮੰਮੀ ਭਾਰਤੀ ਸਿੰਘ ਇਸ ਦੌਰਾਨ ਪਰਪਲ ਡਰੈੱਸ 'ਚ ਪੋਜ਼ ਦਿੰਦੀ ਬਹੁਤ ਖੁਸ਼ ਲੱਗ ਰਹੀ ਹੈ। 


ਪੁੱਤਰ ਨਾਲ ਜੋੜਾ ਕੈਮਰੇ ਦੇ ਸਾਹਮਣੇ ਜ਼ਬਰਦਸਤ ਪੋਜ਼ ਦੇ ਰਿਹਾ ਹੈ। ਪ੍ਰਸ਼ੰਸਕ ਉਨ੍ਹਾਂ ਦੀਆਂ ਤਸਵੀਰਾਂ 'ਤੇ ਖੂਬ ਪਿਆਰ ਲੁਟਾ ਰਹੇ ਹਨ।


ਦੱਸ ਦੇਈਏ ਕਿ ਭਾਰਤੀ ਸਿੰਘ ਨੇ ਆਪਣੀ ਪ੍ਰੈਗਨੈਂਸੀ ਦੇ 9 ਮਹੀਨਿਆਂ 'ਚ ਖੂਬ ਕੰਮ ਕੀਤਾ ਹੈ। ਇਥੇ ਤੱਕ ਕਿ ਉਨ੍ਹਾਂ ਨੇ ਡਿਲਿਵਰੀ ਤੋਂ ਇਕ ਦਿਨ ਪਹਿਲੇ ਤੱਕ ਵੀ ਕੰਮ ਨਹੀਂ ਛੱਡਿਆ ਸੀ।  ਹੁਣ ਪੁੱਤਰ ਦੇ ਜਨਮ ਤੋਂ ਬਾਅਦ ਉਹ ਮੈਟਰਨਿਟੀ ਲੀਵ 'ਤੇ ਹੈ ਪਰ ਖ਼ਬਰਾਂ ਹਨ ਕਿ ਭਾਰਤੀ ਜਲਦ ਹੀ ਟੀ.ਵੀ. ਸ਼ੋਅ 'ਹੁਨਰਬਾਜ਼' 'ਚ ਕਮਬੈਕ ਕਰੇਗੀ। ਭਾਰਤੀ ਆਪਣੇ ਪਤੀ ਹਰਸ਼ ਨਾਲ ਇਸ ਸ਼ੋਅ 'ਚ ਹੋਸਟ ਦੇ ਤੌਰ 'ਤੇ ਨਜ਼ਰ ਆਉਂਦੀ ਹੈ। 

Aarti dhillon

This news is Content Editor Aarti dhillon