ਡਰੱਗਸ ਮਾਮਲੇ ’ਚ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਨੂੰ ਮਿਲੀ ਜ਼ਮਾਨਤ

11/23/2020 2:44:47 PM

ਜਲੰਧਰ (ਬਿਊਰੋ)– ਡਰੱਗਸ ਮਾਮਲੇ ’ਚ ਗ੍ਰਿਫਤਾਰ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਜ਼ਮਾਨਤ ਮਿਲ ਗਈ ਹੈ। ਕੁਝ ਦੇਰ ਪਹਿਲਾਂ ਹੋਈ ਸੁਣਵਾਈ ’ਚ ਐੱਨ. ਡੀ. ਪੀ. ਐੱਸ. ਕੋਰਟ ਨੇ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅੱਜ ਇਸ ਮਾਮਲੇ ’ਤੇ ਸੁਣਵਾਈ ਨਹੀਂ ਹੋ ਸਕੇਗੀ।

Maharashtra: Comedian Bharti Singh and her husband Haarsh Limbachiyaa granted bail by a Special NDPS court in Mumbai.

— ANI (@ANI) November 23, 2020

ਦੱਸਣਯੋਗ ਹੈ ਕਿ ਐੱਨ. ਸੀ. ਬੀ. ਨੇ ਭਾਰਤੀ ਸਿੰਘ ਦੇ ਘਰੋਂ ਛਾਪੇਮਾਰੀ ਦੌਰਾਨ 86.5 ਗ੍ਰਾਮ ਗਾਂਜਾ ਬਰਾਮਦ ਕੀਤਾ ਸੀ। ਅਦਲਾਤ ਨੇ ਕੱਲ ਭਾਰਤੀ ਤੇ ਉਸ ਦੇ ਪਤੀ ਹਰਸ਼ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਤੇ ਭੇਜਿਆ ਸੀ। ਅੱਜ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਦੋਵਾਂ ਨੂੰ ਸ਼ਨੀਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ ਸੀ। ਐੱਨ. ਸੀ. ਬੀ. ਦੀ ਟੀਮ ਵਲੋਂ ਭਾਰਤੀ ਸਿੰਘ ਦੀਆਂ 3 ਲੋਕੇਸ਼ਨਾਂ ’ਤੇ ਛਾਪੇਮਾਰੀ ਕੀਤੀ ਗਈ ਸੀ।

ਦੋਵਾਂ ਨੂੰ ਸ਼ਨੀਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ ਸੀ। ਐੱਨ. ਸੀ. ਬੀ. ਦੀ ਟੀਮ ਵਲੋਂ ਭਾਰਤੀ ਸਿੰਘ ਦੀਆਂ 3 ਲੋਕੇਸ਼ਨਾਂ ’ਤੇ ਛਾਪੇਮਾਰੀ ਕੀਤੀ ਗਈ ਸੀ।


Rahul Singh

Content Editor

Related News