ਫਲੋਰਲ ਡਰੈੱਸ 'ਚ ਨੇਹਾ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਪ੍ਰਾਈਵੇਟ ਜੈੱਟ ਦੇ ਅੰਦਰ ਗਾਇਕਾ ਨੇ ਕਰਵਾਇਆ ਮੇਕਅਪ

04/05/2022 10:40:32 AM

ਮੁੰਬਈ- ਗਾਇਕਾ ਨੇਹਾ ਕੱਕੜ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਗਾਇਕਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਨੇਹਾ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ। 


ਲੁੱਕ ਦੀ ਗੱਲ ਕਰੀਏ ਤਾਂ ਨੇਹਾ ਫਲੋਰਲ ਡਰੈੱਸ 'ਚ ਨਜ਼ਰ ਆ ਰਹੀ ਹੈ। ਨੇਹਾ ਨੇ ਲਾਈਟ ਮੇਕਅਪ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ। ਇਸ ਲੁੱਕ 'ਚ ਨੇਹਾ ਬਹੁਤ ਖੂਬਸੂਰਤ ਲੱਗ ਰਹੀ ਹੈ।


ਗਾਇਕਾ ਆਪਣੇ ਪ੍ਰਾਈਵੇਟ ਜੈੱਟ ਦੇ ਕਦੇ ਬਾਹਰ ਤਾਂ ਕਦੇ ਅੰਦਰ ਦਿਲਕਸ਼ ਅੰਦਾਜ਼ 'ਚ ਪੋਜ਼ ਦਿੰਦੀ ਹੋਈ ਦਿਖਾਈ ਦੇ ਰਹੀ ਹੈ। ਇਕ ਤਸਵੀਰ 'ਚ ਨੇਹਾ ਪ੍ਰਾਈਵੇਟ ਜੈੱਟ ਦੇ ਅੰਦਰ ਬੈਠ ਕੇ ਮੇਕਅਪ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ। 


ਤਸਵੀਰਾਂ ਸਾਂਝੀਆਂ ਕਰਦੇ ਹੋਏ ਨੇਹਾ ਨੇ ਲਿਖਿਆ-'ਮੈਂ ਇਕ ਪੱਛੀ ਹਾਂ ਜੋ ਆਸਮਾਨ 'ਚ ਉੱਡਦਾ ਹੈ ਪਰ ਜ਼ਮੀਨ 'ਤੇ ਰਹਿਣਾ ਪਸੰਦ ਕਰਦਾ ਹੈ। ਪ੍ਰਸ਼ੰਸਕ ਨੇਹਾ ਦੀਆਂ ਇਨ੍ਹਾਂ ਤਸਵੀਰਾਂ ਤੋਂ ਨਜ਼ਰਾਂ ਨਹੀਂ ਹਟਾ ਪਾ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਿਆਰ ਦੇ ਰਹੇ ਹਨ।


ਕੰਮ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਨੇਹਾ ਦਾ ਗਾਣਾ 'ਨਾਰਾਜ਼ਗੀ' ਰਿਲੀਜ਼ ਹੋਇਆ ਸੀ। ਇਸ ਗਾਣੇ 'ਚ ਨੇਹਾ ਦੇ ਨਾਲ ਅਕਸ਼ੈ ਓਬਰਾਏ ਨਜ਼ਰ ਆਏ। ਇਸ ਗਾਣੇ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ।

Aarti dhillon

This news is Content Editor Aarti dhillon