ਬੱਪੀ ਲਹਿਰੀ ਹਾਲੇ ਵੀ ਨੇ ਆਈ. ਸੀ. ਯੂ. ਦਾਖ਼ਲ, ਪੁੱਤਰ ਨੇ ਕਿਹਾ ‘ਥੋੜਾ ਮੁਸ਼ਕਿਲ ਹੈ ਕਿਉਂਕਿ ਪਿਤਾ...’

04/01/2021 6:52:45 PM

ਨਵੀਂ ਦਿੱਲੀ (ਬਿਊਰੋ) — ਹਿੰਦੀ ਸਿਨੇਮਾ ਦੇ ਦਿੱਗਜ਼ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਬੱਪੀ ਲਹਿਰੀ ਕੋਰੋਨਾ ਵਾਇਰਸ ਦੀ ਚਪੇਟ ’ਚ ਆ ਚੁੱਕੇ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਇਕ ਬੁਲਾਰੇ ਨੇ ਬਿਆਨ ਜਾਰੀ ਕਰਕੇ ਦਿੱਤੀ ਹੈ। ਨਾਲ ਹੀ ਇਹ ਵੀ ਦੱਸਿਆ ਹੈ ਕਿ ਬੱਪੀ ਲਹਿਰੀ ਆਪਣਾ ਇਲਾਜ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਕਰਵਾ ਰਹੇ ਹਨ। ਉਥੇ ਹੀ ਇਸ ਦੌਰਾਨ ਬੱਪੀ ਲਹਿਰੀ ਦੇ ਪੁੱਤਰ ਨੇ ਪਿਤਾ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। ਬੱਪੀ ਲਹਿਰੀ ਇਨ੍ਹੀਂ ਦਿਨੀਂ ਲਾਂਸ ਏਂਜਲਸ ’ਚ ਸੰਗੀਤ ਦੀ ਪੜ੍ਹਾਈ ਕਰ ਰਿਹਾ ਹੈ ਪਰ ਪਿਤਾ ਦੀ ਸਿਹਤ ਵਿਗੜਦੇ ਹੀ ਉਹ ਮੁੰਬਈ ਆ ਗਿਆ। ਪਿਤਾ ਦੀ ਜਾਣਕਾਰੀ ਦਿੰਦੇ ਹੋਏ ਬੱਪਾ ਨੇ ਦੱਸਿਆ ਹੈ ਕਿ ਉਹ ਆਈ. ਸੀ. ਯੂ. ’ਚ ਦਾਖ਼ਲ ਹੈ।  ਬੱਪਾ ਲਹਿਰੀ ਨੇ ਕਿਹਾ ਕਿ ਪਿਤਾ ਜੀ ਦੀ ਹਾਲਤ ਹੁਣ ਸਥਿਰ ਹੈ ਪਰ ਉਹ ਹਾਲੇ ਵੀ ਆਈ. ਸੀ. ਯੂ. ’ਚ ਹੀ ਹੈ। 

ਬੱਪਾ ਨੇ ਅੱਗੇ ਗੱਲ ਕਰਦਿਆਂ ਕਿਹਾ ‘ਬੁੱਧਵਾਰ ਨੂੰ ਉਨ੍ਹਾਂ ਦੇ ਸਰੀਰ ’ਚ ਹਲਕੇ ਕੋਵਿਡ-19 ਦੇ ਲੱਛਣ ਪਾਏ ਗਏ ਸਨ। ਉਨ੍ਹਾਂ ਨੂੰ ਪਹਿਲਾਂ ਹੀ ਫੇਫੜਿਆਂ ਦੀ ਪ੍ਰੇਸ਼ਾਨੀ ਹੈ। ਡਾ. ਉਦਵਾਡੀਆ ਉਨ੍ਹਾਂ ਦਾ ਇਲਾਜ ਕਰ ਰਿਹਾ ਹੈ। ਅਸੀਂ ਰਾਹਤ ਮਹਿਸੂਸ ਕਰ ਰਹੇ ਹਾਂ ਕਿਉਂਕਿ ਉਨ੍ਹਾਂ ਨੂੰ ਚੰਗੀ ਦੇਖਭਾਲ ’ਚ ਰੱਖਿਆ ਗਿਆ ਹੈ। ਥੋੜਾ ਮੁਸ਼ਕਿਲ ਇਸ ਲਈ ਹੈ ਕਿਉਂਕਿ ਪਿਤਾ ਜੀ ਇਕੱਲੇ ਨੇ। ਸਾਨੂੰ ਉਨ੍ਹਾਂ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ ਗਈ। ਅਸੀਂ ਉਨ੍ਹਾਂ ਨੂੰ ਕਦੇ ਵੀ ਇਕੱਲੇ ਨਹੀਂ ਛੱਡਿਆ, ਹਮੇਸ਼ਾ ਪਰਿਵਾਰ ਦਾ ਇਕ ਮੈਂਬਰ ਉਨ੍ਹਾਂ ਨਾਲ ਜ਼ਰੂਰ ਰਹਿੰਦਾ ਹੈ। 

ਦੱਸਣਯੋਗ ਹੈ ਕਿ ਬੱਪੀ ਲਹਿਰੀ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਉਨ੍ਹਾਂ ਦੇ ਇਕ ਬੁਲਾਰੇ ਵਲੋਂ ਦਿੱਤੀ ਗਈ ਹੈ। ਸੰਗੀਤਕਾਰ ਦੇ ਬੁਲਾਰੇ ਨੇ ਕਿਹਾ, ‘ਕਾਫ਼ੀ ਸਾਵਧਾਨੀਆਂ ਦੇ ਬਾਵਜੂਦ ਬੱਪੀ ਲਹਿਰੀ ਕੋਵਿਡ-19 ਦੀ ਚਪੇਟ ’ਚ ਆ ਗਏ। ਉਨ੍ਹਾਂ ਨੂੰ ਬ੍ਰੀਚ ਕੈਂਡੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਬੱਪੀ ਲਹਿਰੀ ਦੇ ਪਰਿਵਾਰ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ, ਜਿਹੜੇ ਉਨ੍ਹਾਂ ਦੇ ਸੰਪਰਕ ’ਚ ਆਏ ਹਨ। ਬੱਪੀ ਲਹਿਰੀ ਦੇ ਬੁਲਾਰੇ ਨੇ ਕਿਹਾ ‘ਉਹ ਭਾਰਤ ਤੇ ਵਿਦੇਸ਼ਾਂ ’ਚ ਮੌਜੂਦ ਆਪਣੇ ਸਾਰੇ ਪ੍ਰਸ਼ੰਸਕਾਂ ਤੇ ਦੋਸਤਾਂ ਦਾ ਆਸ਼ੀਰਵਾਦ ਚਾਹੁੰਦੇ ਹਨ। 

sunita

This news is Content Editor sunita