ਬੰਗਲਾਦੇਸ਼ ਸਰਕਾਰ ਨੇ ਰੱਦ ਕੀਤਾ ਨੋਰਾ ਫਤੇਹੀ ਦਾ ਸ਼ੋਅ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

10/18/2022 3:40:15 PM

ਨਵੀਂ ਦਿੱਲੀ: ਨੋਰਾ ਫਤੇਹੀ ਬਾਲੀਵੁੱਡ ਦੀਆਂ ਮਸ਼ਹੂਰ ਡਾਂਸਰਾਂ ’ਚੋਂ ਇਕ ਹੈ। ਨੋਰਾ ਫਤੇਹੀ ਨੇ ਆਪਣੇ ਡਾਂਸ ਨਾਲ ਪ੍ਰਸ਼ੰਸਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾਈ ਹੈ। ਅਦਾਕਾਰਾ ਦੇ ਡਾਂਸ ਮੂਵਜ਼ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਧੜਕਣ ਲੱਗਦਾ ਹੈ। ਨੋਰਾ ਆਪਣੇ ਡਾਂਸ ਨਾਲ ਹਰ ਕਿਸੇ ਨੂੰ ਉਤਸ਼ਾਹਿਤ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ : ਫ਼ਿਲਮੀ ਅਤੇ ਟੀ.ਵੀ ਅਦਾਕਾਰਾਂ ਵੱਲੋਂ ਬਣਾਈ ਗਈ ਰੰਗੋਲੀ ਹੈ ਦੇਖਣਯੋਗ, ਦੋਖੋ ਤਸਵੀਰਾਂ

ਹਾਲ ਹੀ ’ਚ ਖ਼ਬਰ ਆਈ ਹੈ ਕਿ ਨੋਰਾ ਨੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ’ਚ ਇਕ ਈਵੈਂਟ ਦੌਰਾਨ ਪਰਫ਼ਾਰਮ ਕਰਨਾ ਸੀ ਪਰ ਹੁਣ ਬੰਗਲਾਦੇਸ਼ ਸਰਕਾਰ ਨੇ ਨੋਰਾ ਫਤੇਹੀ ਨੂੰ ਈਵੈਂਟ ’ਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਬੰਗਲਾਦੇਸ਼ ਸਰਕਾਰ ਨੇ ਡਾਲਰ ਬਚਾਉਣ ਲਈ ਅਜਿਹਾ ਫ਼ੈਸਲਾ ਲਿਆ ਹੈ। 

ਦੱਸ ਦੇਈਏ ਬੰਗਲਾਦੇਸ਼ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਨੇ ਸੋਮਵਾਰ ਨੂੰ ਇਕ ਨੋਟਿਸ ਜਾਰੀ ਕੀਤਾ, ਅਦਾਕਾਰਾ ਜਿਸ ਅਨੁਸਾਰ ਭਾਰਤੀ ਫ਼ਿਲਮ ਇੰਡਸਟਰੀ ’ਚ ਆਪਣੇ ਕੰਮ ਲਈ ਜਾਣੀ ਜਾਂਦੀ ਸੀ ਉਸ ਨੂੰ ‘ਵਿਸ਼ਵ ਸਥਿਤੀਆਂ ਦੇ ਮੱਦੇਨਜ਼ਰ ਅਤੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਣਾਈ ਰੱਖਣ ਦੇ ਉਦੇਸ਼ ਨਾਲ’ ਉਸ ਨੂੰ ਸਮਾਰੋਹ ’ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੈ।

ਮਹਿਲਾ ਲੀਡਰਸ਼ਿਪ ਕਾਰਪੋਰੇਸ਼ਨ ਦਾ ਸੀ ਸਮਾਗਮ

ਨੋਰਾ ਨੂੰ ਵੂਮੈਨ ਲੀਡਰਸ਼ਿਪ ਕਾਰਪੋਰੇਸ਼ਨ ਵੱਲੋਂ ਆਯੋਜਿਤ ਇਕ ਸਮਾਗਮ ’ਚ ਡਾਂਸ ਕਰਨ ਅਤੇ ਅਵਾਰਡ ਦੇਣ ਲਈ ਸੱਦਾ ਦਿੱਤਾ ਗਿਆ ਸੀ। ਇਸ ਦੇ ਨਾਲ ਦੱਸ ਦੇਈਏ ਸੱਭਿਆਚਾਰਕ ਮੰਤਰਾਲੇ ਨੇ ਘਟਦੇ ਵਿਦੇਸ਼ੀ ਮੁਦਰਾ ਭੰਡਾਰ ਵਿਚਕਾਰ ਡਾਲਰ ਦੇ ਭੁਗਤਾਨ ’ਤੇ ਕੇਂਦਰੀ ਬੈਂਕ ਦੀਆਂ ਪਾਬੰਦੀਆਂ ਦਾ ਹਵਾਲਾ ਦਿੱਤਾ, ਜੋ 12 ਅਕਤੂਬਰ ਤੱਕ ਘੱਟ ਕੇ 36.33 ਬਿਲੀਅਨ ਡਾਲਰ ’ਤੇ ਆ ਗਿਆ ਹੈ। ਇਕ ਸਾਲ ਪਹਿਲਾਂ ਇਹ 46.13 ਅਰਬ ਡਾਲਰ ਸੀ।

ਇਹ ਵੀ ਪੜ੍ਹੋ : ਕਰਨ ਜੌਹਰ ਨੇ ਇੰਸਟਾ ’ਤੇ ਨੋਟ ਕੀਤਾ ਸਾਂਝਾ, ਲਿਖਿਆ- ‘ਮਿਹਨਤ ਸੜਕਾਂ ’ਤੇ ਧੱਕੇ ਖਾ ਰਹੀ ਹੈ...’

ਨੋਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਹੁਣ ‘ਝਲਕ ਦਿਖਲਾ ਜਾ’ ਤੇ ਸੈਲੀਬ੍ਰਿਟੀ ਮੁਕਾਬਲੇਬਾਜ਼ਾਂ ਦੇ ਡਾਂਸ ਨੂੰ ਜੱਜ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਅਜੇ ਦੇਵਗਨ ਅਤੇ ਸਿਧਾਰਥ ਮਲਹੋਤਰਾ ਦੀ ਫ਼ਿਲਮ ‘ਥੈਂਕ ਗੌਡ’ ’ਚ ਨਜ਼ਰ ਆਉਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ 2023 ’ਚ ਨੋਰਾ ਫਤੇਹੀ ਜਾਨ ਅਬ੍ਰਾਹਮ ਨਾਲ ਇਕ ਕਾਮੇਡੀ ਫ਼ਿਲਮ ’ਚ ਨਜ਼ਰ ਆਉਣ ਵਾਲੀ ਹੈ।

Shivani Bassan

This news is Content Editor Shivani Bassan