‘ਬਾਹੂਬਲੀ’ ਦੀ ਵੈੱਬ ਸੀਰੀਜ਼ ਨਾਲ ਜੁੜਿਆ ਮਸ਼ਹੂਰ ਸਾਊਥ ਅਦਾਕਾਰਾ ਨਯਨਤਾਰਾ ਦਾ ਨਾਂ, ਨਿਭਾਏਗੀ ਅਹਿਮ ਭੂਮਿਕਾ

07/17/2021 10:47:02 AM

ਮੁੰਬਈ (ਬਿਊਰੋ)– ਵੱਡੇ ਪਰਦੇ ’ਤੇ ਧੂਮ ਮਚਾ ਚੁੱਕੀ ਫ਼ਿਲਮ ‘ਬਾਹੂਬਲੀ’ ਦੀ ਸਫਲਤਾ ਤੋਂ ਬਾਅਦ ਹੁਣ ਨੈੱਟਫਲਿਕਸ ‘ਬਾਹੂਬਲੀ : ਬਿਫ਼ੌਰ ਦਿ ਬਿਗਨਿੰਗ’ ਵੈੱਬ ਸੀਰੀਜ਼ ਬਣਾਉਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵੈੱਬ ਸੀਰੀਜ਼ ’ਚ ਸ਼ਿਵਗਾਮੀ ਦੇ ਜੀਵਨ ਬਾਰੇ ਦਿਖਾਇਆ ਜਾਵੇਗਾ।

ਇਕ ਵਾਰ ਮਨ੍ਹਾ ਕਰਨ ਦੇ ਬਾਵਜੂਦ ਨਵੀਂ ਟੀਮ ਨੇ ਨੈੱਟਫਲਿਕਸ ਨੂੰ ਦੁਬਾਰਾ ਪਹੁੰਚ ਕੀਤੀ ਹੈ ਤੇ ਕਾਸਟ ’ਚ ਪਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਵਾਮਿਕਾ ਗਾਬੀ ਨੂੰ ਮਹਾਰਾਣੀ ‘ਸ਼ਿਵਗਾਮੀ’ ਦੇ ਕਿਰਦਾਰ ਵਜੋਂ ਦੇਖਿਆ ਜਾ ਸਕਦਾ ਹੈ।

‘ਬਾਹੂਬਲੀ : ਬਿਫ਼ੌਰ ਦਿ ਬਿਗਨਿੰਗ’ ’ਚ ਮਾਹੇਸ਼ਮਤੀ ਰਾਜ ਦੇ ਦੌਰਾਨ ਸ਼ਿਵਗਾਮੀ ਦੇ ਜੀਵਨ ਬਾਰੇ ਦਿਖਾਇਆ ਜਾਵੇਗਾ। ਨੈੱਟਫਲਿਕਸ ਇਸ ਦੀ ਸ਼ੂਟਿੰਗ ਵਿਸ਼ੇਸ਼ ਬਣੇ ਸੈੱਟ ’ਤੇ ਸਤੰਬਰ ਮਹੀਨੇ ਸ਼ੁਰੂ ਕਰ ਸਕਦਾ ਹੈ।

ਵੱਡੀ ਖ਼ਬਰ ਇਹ ਨਿਕਲ ਕੇ ਆ ਰਹੀ ਹੈ ਕਿ ਇਸ ਵੈੱਬ ਸੀਰੀਜ਼ ’ਚ ਸਾਊਥ ਦੀ ਮਸ਼ਹੂਰ ਅਦਾਕਾਰਾ ਨਯਨਤਾਰਾ ਦਾ ਨਾਮ ਵੀ ਕਾਸਟ ’ਚ ਸ਼ਾਮਲ ਹੋ ਗਿਆ ਹੈ ਪਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਅਜੇ ਤੱਕ ਨਯਨਤਾਰਾ ਦੇ ਕਿਰਦਾਰ ਨੂੰ ਪਰਦੇ ’ਚ ਹੀ ਰੱਖਿਆ ਗਿਆ ਹੈ। ਇਹ ਇਕ ਵੱਡਾ ਤੇ ਕਾਫੀ ਮਹਿੰਗਾ ਪ੍ਰਾਜੈਕਟ ਹੈ ਤੇ ਇਸ ਨਾਲ ਨਯਨਤਾਰਾ ਡਿਜੀਟਲ ਪਲੇਟਫਾਰਮ ’ਤੇ ਡੈਬਿਊ ਕਰਨ ਜਾ ਰਹੀ ਹੈ।

‘ਬਾਹੂਬਲੀ : ਬਿਫ਼ੌਰ ਦਿ ਬਿਗਨਿੰਗ’ ਐੱਸ. ਐੱਸ. ਰਾਜਾਮੌਲੀ ਵਲੋਂ ਬਣਾਈ ‘ਬਾਹੂਬਲੀ’ ਦਾ ਪਹਿਲਾ ਹਿੱਸਾ ਹੋਵੇਗੀ। ਅਜੇ ਇਸ ਬਾਰੇ ਜ਼ਿਆਦਾ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ ਪਰ ਉਮੀਦ ਹੈ ਕਿ ਛੇਤੀ ਹੀ ਹੋਰ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

ਹੁਣ ਤੱਕ ਨਯਨਤਾਰਾ ਨੂੰ ਸਿਰਫ਼ ਸਾਊਥ ਇੰਡੀਅਨ ਫ਼ਿਲਮਾਂ ’ਚ ਹੀ ਦੇਖਿਆ ਗਿਆ ਹੈ ਪਰ ਹੁਣ ਨਯਨਤਾਰਾ ਬਾਰੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਛੇਤੀ ਹੀ ਉਹ ਸ਼ਾਹਰੁਖ ਖ਼ਾਨ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਜਾ ਰਹੀ ਹੈ। ਇਕ ਸਾਲ ’ਚ ਦੋ ਵੱਡੇ ਪਲੇਟਫਾਰਮਜ਼ ’ਤੇ ਡੈਬਿਊ ਨਯਨਤਾਰਾ ਲਈ ਇਕ ਬਹੁਤ ਵੱਡੀ ਪ੍ਰਾਪਤੀ ਹੈ।

ਨੋਟ– ‘ਬਾਹੂਬਲੀ’ ਦੀ ਇਸ ਵੈੱਬ ਸੀਰੀਜ਼ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ।

Rahul Singh

This news is Content Editor Rahul Singh