ਫਿਲਮ ‘ਫ਼ਰਰੇ’ ਦਾ ‘ਘਰ ਪੇ ਪਾਰਟੀ’ ਟ੍ਰੈਕ ਤੁਹਾਡੀ ਪਾਰਟੀ ਦੇ ਮਾਹੌਲ ਨੂੰ ਬਣਾਏਗਾ ਹੋਰ ਜ਼ੋਰਦਾਰ

11/08/2023 2:29:09 PM

ਮੁੰਬਈ (ਬਿਊਰੋ) - ਘਰ ’ਚ ਪਾਰਟੀ ਕਰਨ ਲਈ ਤਿਆਰ ਹੋ ਜਾਓ, ਕਿਉਂਕਿ ਬਹੁਤ-ਉਡੀਕੀ ਜਾ ਰਹੀ ਫਿਲਮ ‘ਫਰਰੇ’ ਦੇ ਪਹਿਲੇ ਸ਼ਾਨਦਾਰ ਪਾਰਟੀ ਟਰੈਕ ‘ਘਰ ਪੇ ਪਾਰਟੀ’ ਦੇ ਸੰਗੀਤ ’ਤੇ ਖੁਦ ਨੂੰ ਨੱਚਣ ਤੋਂ ਰੋਕ ਨਹੀਂ ਸਕੋਗੇ, । ਅਲੀਜ਼ੇਹ, ਜੇਨ ਸ਼ਾਅ, ਸਾਹਿਲ ਮਹਿਤਾ ਤੇ ਪ੍ਰਸੰਨਾ ਬਿਸ਼ਟ ਇਕ ਸ਼ਾਨਦਾਰ ਕਲਾਕਾਰੀ ਨਾਲ, ਇਹ ਪਾਰਟੀ ਸਾਂਗ ਤੁਹਾਡੀ ਪਾਰਟੀ ਪਲੇ ਸੂਚੀ ਦਾ ਹਿੱਸਾ ਬਣਾਉਣ ਦਾ ਵਾਅਦਾ ਕਰਦੇ ਹਨ। ਗਾਣਾ ਜਵਾਨੀ, ਦੋਸਤੀ ਤੇ ਖੁਸ਼ੀ ਦੇ ਪਲਾਂ ਦਾ ਇਕ ਹਾਈ ਐਨਰਜੀ ਸੈਲੀਬ੍ਰੇਸ਼ਨ ਹੈ। 

ਬਾਦਸ਼ਾਹ, ਸਚਿਨ-ਜਿਗਰ ਤੇ ਆਸਥਾ ਗਿੱਲ ਦੇ ਗਤੀਸ਼ੀਲ ਵੋਕਲਾਂ ਨਾਲ ‘ਘਰ ਪੇ ਪਾਰਟੀ’ ਇਕ ਸੰਗੀਤਕ ਰਚਨਾ ਹੈ ਜੋ ਤੁਹਾਨੂੰ ਤੁਹਾਡੇ ਪੈਰਾਂ ’ਤੇ ਖੜ੍ਹਾ ਕਰਨ ਦਾ ਵਾਅਦਾ ਕਰਦੀ ਹੈ। ਇਹ ਹਾਈ ਸਕੂਲ ਥ੍ਰਿਲਰ ਡਰਾਮਾ ਅਨਵੀਨ ਯੇਰਨੇਨੀ, ਵਾਈ. ਰਵੀ ਸ਼ੰਕਰ, ਸੁਨੀਰ ਖੇਤਰਪਾਲ, ਅਤੁਲ ਅਗਨੀਹੋਤਰੀ, ਅਲਵੀਰਾ ਖਾਨ ਅਗਨੀਹੋਤਰੀ, ਨਿਖਿਲ ਦੁਆਰਾ ਤਿਆਰ ਕੀਤਾ ਗਿਆ ਹੈ। ‘ਫਰਰੇ’ 24 ਨਵੰਬਰ 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

sunita

This news is Content Editor sunita