'ਆਸ਼ਰਮ' ਦੀ ਬਬੀਤਾ ਦੇ ਬੋਲਡ ਅੰਦਾਜ਼ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ (ਤਸਵੀਰਾਂ)

11/13/2021 12:42:06 PM

ਮੁੰਬਈ : ਸਾਲ 2020 'ਚ ਆਈ ਵੈੱਬ ਸੀਰੀਜ਼ 'ਆਸ਼ਰਮ' ਬਾਬਿਆਂ ਦੇ ਪਾਖੰਡ ਅਤੇ ਧੋਖੇ ਦਾ ਪਰਦਾਫਾਸ਼ ਕਰਨ ਵਾਲੀ ਕਹਾਣੀ ਸੀ। ਇਸ ਵੈੱਬ ਸੀਰੀਜ਼ ਨੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਹੈ। ਇਸ ਵੈੱਬ ਸੀਰੀਜ਼ 'ਚ ਬੌਬੀ ਦਿਓਲ ਮੁੱਖ ਕਿਰਦਾਰ 'ਚ ਨਜ਼ਰ ਆਏ ਸਨ। ਜਿਸ ਨੂੰ ਖੂਬ ਪਸੰਦ ਕੀਤਾ ਗਿਆ। ਉੱਥੇ ਹੀ ਇਸ ਸੀਰੀਜ਼ 'ਚ ਅਦਾਕਾਰਾ ਤ੍ਰਿਧਾ ਚੌਧਰੀ ਵੀ ਅਹਿਮ ਭੂਮਿਕਾ 'ਚ ਸੀ। ਸੀਰੀਜ਼ 'ਚ ਤ੍ਰਿਧਾ ਚੌਧਰੀ ਦਾ ਗਲੈਮਰਸ ਅੰਦਾਜ਼ ਵੀ ਦੇਖਣ ਨੂੰ ਮਿਲਿਆ ਸੀ। ਇਸ ਲਈ ਅਸਲ ਜ਼ਿੰਦਗੀ 'ਚ ਵੀ ਤ੍ਰਿਧਾ ਕਾਫੀ ਗਲੈਮਰਸ ਹੈ।

PunjabKesari
ਤ੍ਰਿਧਾ ਚੌਧਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਹਾਲ ਹੀ 'ਚ ਤ੍ਰਿਧਾ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਅਦਾਕਾਰਾ ਕਾਫੀ ਗਲੈਮਰਸ ਲੱਗ ਰਹੀ ਹੈ। ਤ੍ਰਿਧਾ ਚੌਧਰੀ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

PunjabKesari

ਤ੍ਰਿਧਾ ਚੌਧਰੀ ਨੇ ਇਹ ਤਸਵੀਰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਤ੍ਰਿਧਾ ਨੇ ਜਾਮਨੀ ਰੰਗ ਦੀ ਮੋਨੋਕਿਨੀ ਪਾਈ ਹੋਈ ਹੈ। ਕੁਰਸੀ 'ਤੇ ਬੈਠੀ ਤ੍ਰਿਧਾ ਨਾਸ਼ਤਾ ਕਰ ਰਹੀ ਹੈ। ਉਸ ਦੇ ਹੱਥ ਵਿਚ ਨਿਊਜ਼ ਪੇਪਰ ਹੈ ਜਦੋਂ ਕਿ ਉਸ ਨੇ ਐਨਕਾਂ ਲਗਾਈਆਂ ਹੋਈਆਂ ਹਨ।

PunjabKesari

ਤਸਵੀਰ 'ਚ ਤ੍ਰਿਧਾ ਨੇ ਆਪਣੇ ਵਾਲਾਂ 'ਚ ਜਾਮਨੀ ਰੰਗ ਦਾ ਤੌਲੀਆ ਵੀ ਪਾਇਆ ਹੋਇਆ ਹੈ। ਤ੍ਰਿਧਾ ਦੇ ਇਸ ਗਲੈਮਰਸ ਲੁੱਕ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari
ਤ੍ਰਿਧਾ ਦੀ ਇਸ ਤਸਵੀਰ 'ਤੇ ਕੁਮੈਂਟ ਕਰਦੇ ਹੋਏ ਉਸ ਦੇ ਪ੍ਰਸ਼ੰਸਕ ਉਸ ਦੀ ਖੂਬ ਤਾਰੀਫ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਤ੍ਰਿਧਾ ਚੌਧਰੀ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਅਦਾਕਾਰਾ ਕਈ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਜਿਸ 'ਚ ਉਹ ਬਿਕਨੀ ਜਾਂ ਗਲੈਮਰਸ ਅਵਤਾਰ 'ਚ ਨਜ਼ਰ ਆਈ ਸੀ।

PunjabKesari

ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ 'ਆਸ਼ਰਮ' ਵੈੱਬ ਸੀਰੀਜ਼ ਦੇ ਦੋਵੇਂ ਹਿੱਸਿਆਂ 'ਚ ਸੀ। ਇਸ ਤੋਂ ਬਾਅਦ ਅਦਾਕਾਰਾ 'ਬੰਦਿਸ਼ ਬਦਿਟਸ' 'ਚ ਵੀ ਨਜ਼ਰ ਆਈ ਸੀ।

PunjabKesari

PunjabKesari


Aarti dhillon

Content Editor

Related News