ਕਿਸਾਨੀ ਸੰਘਰਸ਼ ਲਈ ਚੁੱਕਿਆ ਬੱਬੂ ਮਾਨ ਨੇ ਨੇਕ ਕਦਮ, ਸੋਸ਼ਲ ਮੀਡੀਆ ਅਕਾਊਂਟਸ ਕੀਤੇ ਅੰਦੋਲਨ ਨੂੰ ਸਮਰਪਿਤ

12/01/2020 4:46:11 PM

ਜਲੰਧਰ (ਬਿਊਰੋ)– ਬੱਬੂ ਮਾਨ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ’ਚ ਹੈ। ਬੱਬੂ ਮਾਨ ਦੇ ਪ੍ਰਸ਼ੰਸਕ ਉਸ ਦੇ ਹੁਕਮ ’ਤੇ ਡੱਟ ਕੇ ਪਹਿਰਾ ਦਿੰਦੇ ਹਨ। ਕਿਸਾਨ ਸੰਘਰਸ਼ ’ਚ ਬੱਬੂ ਮਾਨ ਸ਼ੁਰੂ ਤੋਂ ਹੀ ਡਟੇ ਹੋਏ ਹਨ। ਆਪਣੇ ਗੀਤਾਂ ਰਾਹੀਂ ਕਿਸਾਨੀ ਦਾ ਜ਼ਿਕਰ ਬੱਬੂ ਮਾਨ ਅਕਸਰ ਕਰਦੇ ਰਹਿੰਦੇ ਹਨ।

ਦਿੱਲੀ ’ਚ ਇਸ ਸਮੇਂ ਕਿਸਾਨ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਤੇ ਇਸ ’ਚ ਵੀ ਬੱਬੂ ਮਾਨ ਨੇ ਸਾਥ ਦਿੱਤਾ ਹੈ। ਬੱਬੂ ਮਾਨ ਨੇ ਕੈਨੇਡਾ ਤੋਂ ਦਿੱਲੀ ਆ ਕੇ ਕਿਸਾਨਾਂ ਦਾ ਸਮਰਥਨ ਕੀਤਾ ਤੇ ਹੁਣ ਸੋਸ਼ਲ ਮੀਡੀਆ ’ਤੇ ਵੱਡਾ ਐਲਾਨ ਕੀਤਾ ਹੈ।

ਅਸਲ ’ਚ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰ ਦਿੱਤੇ ਹਨ। ਬੱਬੂ ਮਾਨ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਲਿਖਦੇ ਹਨ, ‘ਮੇਰੇ ਸੋਸ਼ਲ ਮੀਡੀਆ ਅਕਾਊਂਟਸ ਸਮਰਪਿਤ ਨੇ ਇਸ ਕਿਸਾਨ ਮਜ਼ਦੂਰ ਅੰਦੋਲਨ ਨੂੰ, ਇਸ ਕਿਸਾਨੀ ਸੰਘਰਸ਼ ਨੂੰ। ਇਕ ਸੰਘਰਸ਼ ਦਾ ਹਿੱਸਾ ਬਣਨ ਵਾਲੇ ਬਾਪੂ, ਵੱਡੇ-ਛੋਟੇ ਵੀਰ, ਨੌਜਵਾਨ, ਮਾਵਾਂ, ਭੈਣਾਂ ਨੂੰ ਮੇਰਾ ਝੁਕ ਕੇ ਸਲਾਮ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।’

 
 
 
 
 
View this post on Instagram
 
 
 
 
 
 
 
 
 
 
 

A post shared by Babbu Maan (@babbumaaninsta)

ਸਿਰਫ ਇਹੀ ਨਹੀਂ ਬੱਬੂ ਮਾਨ ਨੇ ਕੁਝ ਘੰਟੇ ਪਹਿਲਾਂ ਹੀ ਇਕ ਬਜ਼ੁਰਗ ਮਹਿਲਾ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਨਾਲ ਬੱਬੂ ਮਾਨ ਲਿਖਦੇ ਹਨ, ‘ਸਲਾਮ ਹੈ ਮਾਤਾ ਜੀ ਨੂੰ।’

 
 
 
 
 
View this post on Instagram
 
 
 
 
 
 
 
 
 
 
 

A post shared by Babbu Maan (@babbumaaninsta)

ਵੀਡੀਓ ਤੋਂ ਬਾਅਦ ਉਹ ਕੁਝ ਤਸਵੀਰਾਂ ਸਾਂਝੀਆਂ ਕਰਕੇ ਲਿਖਦੇ ਹਨ, ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।’

 
 
 
 
 
View this post on Instagram
 
 
 
 
 
 
 
 
 
 
 

A post shared by Babbu Maan (@babbumaaninsta)

Rahul Singh

This news is Content Editor Rahul Singh