B''Day Spl : ਕਦੇ ਫਲਾਪ ਫ਼ਿਲਮਾਂ ਕਾਰਨ ਬਾਲੀਵੁੱਡ ਛੱਡਣਾ ਚਾਹੁੰਦੀ ਸੀ ਜੀਨਤ, ਇਸ ਅਦਾਕਾਰ ਨੇ ਬਦਲ ਦਿੱਤੀ ਜ਼ਿੰਦਗੀ

11/19/2020 11:21:55 AM

ਮੁੰਬਈ: 70 ਅਤੇ 80 ਦੇ ਦਹਾਕਿਆਂ 'ਚ ਅਦਾਕਾਰਾ ਜੀਨਤ ਅਮਾਨ ਦਾ ਨਾਂ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਚੁੱਕਾ ਸੀ। ਗਲੈਮਰ ਦੀ ਚਕਾਚੌਥ 'ਚ ਜੀਨਤ ਦੀ ਖ਼ੂਬਸੂਰਤੀ ਦੂਰ ਤੋਂ ਹੀ ਚਮਕਦੀ ਸੀ ਪਰ ਉਨ੍ਹਾਂ ਦੀ ਸ਼ੁਰੂਆਤ ਬਾਲੀਵੁੱਡ 'ਚ ਕੁਝ ਖ਼ਾਸ ਨਹੀਂ ਰਹੀ। ਜੇਕਰ ਅਦਾਕਾਰ ਦੇਵ ਆਨੰਦ ਨਾ ਹੁੰਦੇ ਤਾਂ ਸ਼ਾਇਦ ਜੀਨਤ ਅਮਾਨ ਇਸ ਮੁਕਾਮ 'ਤੇ ਨਾ ਪਹੁੰਚਦੀ। 


ਅਦਾਕਾਰਾ ਜੀਨਤ ਅਮਾਨ ਦਾ ਜਨਮ 19 ਨਵੰਬਰ 1951 ਨੂੰ ਮੁੰਬਈ 'ਚ ਹੋਇਆ ਸੀ। ਫਿਲਮਾਂ 'ਚ ਕੰਮ ਕਰਨ ਤੋਂ ਪਹਿਲਾਂ ਉਹ ਇਕ ਪੱਤਰਕਾਰ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ ਦੀ ਦੁਨੀਆ 'ਚ ਕਦਮ ਰੱਖਿਆ ਅਤੇ 19 ਸਾਲ ਦੀ ਉਮਰ 'ਚ ਫੇਮਿਨਾ ਮਿਸ ਇੰਡੀਆ ਦਾ ਖ਼ਿਤਾਬ ਜਿੱਤਿਆ। ਸਾਲ 1970 'ਚ ਉਨ੍ਹਾਂ ਨੇ ਮਿਸ ਏਸ਼ੀਆ ਪੈਸੀਫਿਕ ਇੰਟਰਨੈਸ਼ਨਲ ਦਾ ਵੀ ਖ਼ਿਤਾਬ ਜਿੱਤਿਆ। 


ਸਾਲ 1970 'ਚ ਹੀ ਜੀਨਤ ਨੇ 'ਦਿ ਏਵਿਲ ਵਿਦਇਨ' ਅਤੇ 1971 'ਚ 'ਹਲਚਲ' ਵਰਗੀ ਫ਼ਿਲਮ 'ਚ ਕੰਮ ਕੀਤਾ। ਇਹ ਫ਼ਿਲਮ ਫਲਾਪ ਰਹੀ ਪਰ ਲੋਕਾਂ ਨੇ ਜੀਨਤ ਅਮਾਨ ਨੂੰ ਕਾਫ਼ੀ ਪਸੰਦ ਕੀਤਾ। ਇਨ੍ਹਾਂ ਫ਼ਿਲਮਾਂ ਦੇ ਫਲਾਪ ਹੋਣ ਨਾਲ ਜੀਨਤ ਕਾਫ਼ੀ ਨਿਰਾਸ਼ ਹੋ ਗਈ ਸੀ ਅਤੇ ਉਨ੍ਹਾਂ ਨੇ ਬਾਲੀਵੁੱਡ 'ਚ ਕੰਮ ਨਾ ਕਰਨ ਦਾ ਮਨ ਬਣਾ ਲਿਆ।


ਮਸ਼ਹੂਰ ਅਦਾਕਾਰ ਦੇਵ ਆਨੰਦ ਦੇ ਕਹਿਣ 'ਤੇ ਉਨ੍ਹਾਂ ਨੇ ਫ਼ਿਲਮ 'ਹਰੇ ਰਾਮ ਹਰੇ ਕ੍ਰਿਸ਼ਨਾ' 'ਚ ਉਨ੍ਹਾਂ ਦੀ ਭੈਣ ਦਾ ਕਿਰਦਾਰ ਨਿਭਾਇਆ ਅਤੇ ਇਸ ਤੋਂ ਬਾਅਦ ਜੀਨਤ ਦੇ ਚਰਚੇ ਹਰ ਜ਼ੁਬਾਨ 'ਤੇ ਸਨ। ਇਸ ਫ਼ਿਲਮ ਲਈ ਉਨ੍ਹਾਂ ਨੂੰ ਫ਼ਿਲਮਫੇਅਰ ਬੈਸਟ ਸਪੋਰਟਿੰਗ ਅਦਾਕਾਰ ਦਾ ਐਵਾਰਡ ਵੀ ਮਿਲਿਆ ਸੀ।  


ਸਾਲ 1978 'ਚ ਫਿਲਮ 'ਸੱਤਿਅਮ ਸ਼ਿਵਮ ਸੰਦਰਮ' 'ਚ ਜੀਨਤ ਅਮਾਨ ਨੇ ਬੋਲਡ ਸੀਨ ਦੇ ਕੇ ਸਨਸਨੀ ਫੈਲਾ ਦਿੱਤੀ ਸੀ। ਇਸ ਫਿਲਮ ਦੀ ਲੋਕਾਂ ਨੇ ਕਾਫ਼ੀ ਆਲੋਚਨਾ ਕੀਤੀ ਸੀ ਪਰ ਇਸ ਦੇ ਬਾਵਜੂਦ ਵੀ ਜੀਨਤ ਨੂੰ ਫ਼ਿਲਮਫੇਅਰ ਐਵਾਰਡ ਲਈ ਨਾਮੀਨੇਟ ਕੀਤਾ ਗਿਆ। ਇਸ ਦੇ ਬਾਅਦ ਉਨ੍ਹਾਂ ਦਾ ਅਕਸ ਇਕ ਗਲੈਮਰਸ ਅਤੇ ਹੌਟ ਅਦਾਕਾਰਾ ਦਾ ਬਣ ਗਿਆ। 

Aarti dhillon

This news is Content Editor Aarti dhillon