ਤਾਲਾਬੰਦੀ ਤੋਂ ਬਾਅਦ ਵੱਡੇ ਪਰਦੇ ’ਤੇ ਆਪਣੀ ਫ਼ਿਲਮ ਰਿਲੀਜ਼ ਹੋਣ ਕਾਰਨ ਬੇਹੱਦ ਖ਼ੁਸ਼ ਹੈ ਆਯੂਸ਼ਮਾਨ ਖੁਰਾਣਾ

11/11/2021 12:00:15 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਇਸ ਗੱਲ ਤੋਂ ਬੇਹੱਦ ਖ਼ੁਸ਼ ਹੈ ਕਿ ‘ਸੂਰਿਆਵੰਸ਼ੀ’ ਦੇ ਨਾਲ ਬਾਲੀਵੁੱਡ ਫ਼ਿਲਮਾਂ ਦੀ ਸਿਨੇਮਾਘਰਾਂ ’ਚ ਧਮਾਕੇਦਾਰ ਵਾਪਸੀ ਹੋਈ ਹੈ।

ਕੋਰੋਨਾ ਮਹਾਮਾਰੀ ਹੌਲੀ-ਹੌਲੀ ਘੱਟ ਹੋ ਰਹੀ ਹੈ ਤੇ ਇਸ ਕਾਰਨ ਆਯੂਸ਼ਮਾਨ ਨੂੰ ਲਗਦਾ ਹੈ ਕਿ ਲੋਕ ਸਿਰਫ ਵੱਡੇ ਪਰਦੇ ’ਤੇ ਫ਼ਿਲਮਾਂ ਦੇਖਣਾ ਚਾਹੁਣਗੇ। ਉਹ ਰੋਮਾਂਚਿਤ ਹੈ ਕਿ ਉਸ ਦੀ ਅਗਲੀ ਫ਼ਿਲਮ ‘ਚੰਡੀਗੜ੍ਹ ਕਰੇ ਆਸ਼ਿਕੀ’ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : ਰਾਜ ਕੁਮਾਰ ਰਾਓ ਤੇ ਪਤਰਲੇਖਾ 13 ਨਵੰਬਰ ਨੂੰ ਕਰਵਾਉਣਗੇ ਵਿਆਹ, ਚੋਣਵੇਂ ਮਹਿਮਾਨ ਹੀ ਹੋਣਗੇ ਸ਼ਾਮਲ

ਆਯੂਸ਼ਮਾਨ ਨੇ ਕਿਹਾ, ‘ਮੇਰੇ ਜੀਵਨ ਦੀਆਂ ਕਈ ਪਸੰਦੀਦਾ ਯਾਦਾਂ ਸਿਨੇਮਾਘਰਾਂ ’ਚ ਫ਼ਿਲਮਾਂ ਦੇਖਣ ਨਾਲ ਜੁਡ਼ੀਆਂ ਹੋਈਆਂ ਹਨ। ਸੱਚ ਕਹਾਂ ਤਾਂ ਮੈਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਹਿੰਦੀ ਫ਼ਿਲਮਾਂ ਹੁਣ ਸਿਨੇਮਾਘਰਾਂ ’ਚ ਰਿਲੀਜ਼ ਹੋਣ ਤੇ ਧਮਾਕੇਦਾਰ ਤਰੀਕੇ ਨਾਲ ਵਾਪਸੀ ਕਰਨ ਲਈ ਤਿਆਰ ਹਨ।’

 
 
 
 
 
View this post on Instagram
 
 
 
 
 
 
 
 
 
 
 

A post shared by Ayushmann Khurrana (@ayushmannk)

ਬੈਕ-ਟੂ-ਬੈਕ ਅੱਠ ਹਿੱਟ ਫ਼ਿਲਮਾਂ ਦੇਣ ਵਾਲੇ ਅਦਾਕਾਰ ਆਪਣੀ ਆਉਣ ਵਾਲੀ ਰੋਮਾਂਟਿਕ-ਕਾਮੇਡੀ ਫ਼ਿਲਮ ‘ਚੰਡੀਗੜ੍ਹ ਕਰੇ ਆਸ਼ਿਕੀ’ ਦੇ ਨਾਲ ਵੱਡੇ ਪਰਦੇ ’ਤੇ ਵਾਪਸੀ ਲਈ ਤਿਆਰ ਹਨ ਤੇ ਯਕੀਨੀ ਤੌਰ ’ਤੇ ਇਹ ਫ਼ਿਲਮ ਦਰਸ਼ਕਾਂ ਨੂੰ ਸੱਚੇ ਪ੍ਰੇਮ ਦੀ ਪਰਿਭਾਸ਼ਾ ਦਾ ਸੁਨੇਹਾ ਦੇਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh