ਆਸਿਮ ਰਿਆਜ਼ ਵਲੋਂ ਚਾਹੁਣ ਵਾਲਿਆਂ ਨੂੰ ਖ਼ਾਸ ਤੋਹਫਾ, ਹਿਮਾਂਸ਼ੀ ਖੁਰਾਣਾ ਵੀ ਆਈ ਨਜ਼ਰ (ਵੀਡੀਓ)

07/14/2021 9:40:39 AM

ਚੰਡੀਗੜ੍ਹ (ਬਿਊਰੋ) - ਬੀਤੇ ਦਿਨ ਆਸਿਮ ਰਿਆਜ਼ ਦਾ ਜਨਮਦਿਨ ਸੀ। ਇਸ ਮੌਕੇ ਉਸ ਦਾ ਇਕ ਗੀਤ ਰਿਲੀਜ਼ ਹੋਇਆ । 'ਸਕਾਈ ਹਾਈ' ਨਾਂ ਦੇ ਟਾਈਟਲ ਹੇਠ ਰਿਲੀਜ਼ ਹੋਏ ਗੀਤ ਨੂੰ ਆਸਿਮ ਰਿਆਜ਼ ਨੇ ਆਪਣੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਰਿਲੀਜ਼ ਕੀਤਾ। ਇਸ ਗੀਤ ਦੇ ਬੋਲ ਖ਼ੁਦ ਆਸਿਮ ਰਿਆਜ਼ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਗਨ, ਜਿਸ ਨੂੰ ਮਿਊਜ਼ਿਕ ਚਰਨ ਨੇ ਦਿੱਤਾ ਹੈ। ਫੀਚਰਿੰਗ 'ਚ ਆਸਿਮ ਰਿਆਜ਼ ਨਾਲ ਹਿਮਾਂਸ਼ੀ ਖੁਰਾਣਾ ਨਜ਼ਰ ਆ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Himanshi Khurana 👑 (@iamhimanshikhurana)


ਇਸ ਗੀਤ ਨੂੰ ਆਸਿਮ ਰਿਆਜ਼ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਹੈ। ਇਸ ਗੀਤ 'ਚ ਆਸਿਮ ਰਿਆਜ਼ ਨੇ ਅੱਜ-ਕੱਲ੍ਹ ਦੇ ਜ਼ਮਾਨੇ ਦੇ ਲੋਕਾਂ ਦੇ ਨਜ਼ਰੀਏ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਲੋਕ ਉੱਪਰੋਂ ਮਿੱਠੇ ਰਹਿੰਦੇ ਹਨ ਜਦੋਂਕਿ ਉਹ ਦਿਲ 'ਚ ਵੈਰ ਵਿਰੋਧ ਰੱਖਦੇ ਹਨ ਪਰ ਅਜਿਹੇ ਲੋਕਾਂ ਨੂੰ ਉਹ ਜਵਾਬ ਦੇਣਾ ਵੀ ਜਾਣਦੇ ਹਨ। ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੀ ਜੋੜੀ ਨੂੰ 'ਬਿੱਗ ਬੌਸ' 'ਚ ਪਛਾਣ ਮਿਲੀ ਸੀ। ਇਥੇ ਹੀ ਦੋਵਾਂ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ।

ਨੋਟ - ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦੇ ਇਸ ਗੀਤ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਦਿਓ।

sunita

This news is Content Editor sunita