ਸ਼ਾਹਰੁਖ ਖ਼ਾਨ ਦੇ ਪੁੱਤਰ ਦੀ ਡਰੱਗ ਪਾਰਟੀ ਕਰਦਿਆਂ ਦੀ ਵੀਡੀਓ ਵਾਇਰਲ

10/05/2021 10:39:37 AM

ਮੁੰਬਈ (ਬਿਊਰੋ) – ਬਾਲੀਵੁੱਡ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਐੱਨ. ਸੀ. ਬੀ. ਦੀ ਗ੍ਰਿਫ਼ਤ 'ਚ ਹੈ। ਐੱਨ. ਸੀ. ਬੀ. ਦੀ ਪੁੱਛਗਿੱਛ 'ਚ ਆਰੀਅਨ ਨੇ ਕਈ ਰਾਜ ਖੋਲ੍ਹੇ ਹਨ। ਆਰੀਅਨ ਨੂੰ ਮੁੰਬਈ 'ਚ ਇਕ ਕਰੂਜ ਜਹਾਜ਼ 'ਤੇ ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਆਰੀਅਨ ਖ਼ਾਨ 'ਤੇ ਦੋਸ਼ ਹੈ ਕਿ ਉਸ ਨੇ ਡਰੱਗ ਦਾ ਸੇਵਨ ਕੀਤਾ ਸੀ। ਪੁੱਛਗਿੱਛ 'ਚ ਆਰੀਅਨ ਨੇ ਇਸ ਗੱਲ ਨੂੰ ਸਵੀਕਾਰ ਵੀ ਕੀਤਾ ਹੈ। ਨਾਲ ਹੀ ਆਰੀਅਨ ਦਾ ਕਹਿਣਾ ਹੈ ਕਿ ਉਹ ਪਿਛਲੇ 4 ਸਾਲ ਤੋਂ ਡਰੱਗਜ਼ ਲੈ ਰਿਹਾ ਹੈ। ਇਸ ਦੌਰਾਨ ਉਸ ਕਰੂਜ ਪਾਰਟੀ ਦਾ ਇਨਸਾਈਡ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਸੈਂਕੜੇ ਲੋਕ ਪਾਰਟੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਐੱਨ. ਸੀ. ਬੀ. ਨੇ ਆਰੀਅਨ ਖ਼ਾਨ ਸਣੇ 8 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਉੱਥੇ ਇੰਨੇ ਲੋਕ ਮੌਜੂਦ ਸਨ ਪਰ ਆਰੀਅਨ ਨੂੰ ਸਿਰਫ਼ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਹ ਸ਼ਾਹਰੁਖ਼ ਖ਼ਾਨ ਦਾ ਮੁੰਡਾ ਹੈ।

 
 
 
 
View this post on Instagram
 
 
 
 
 
 
 
 
 
 
 

A post shared by Instant Bollywood (@instantbollywood)

7 ਅਕਤੂਬਰ ਤਕ ਐੱਨ. ਸੀ. ਬੀ. ਦੀ ਰਿਮਾਂਡ 'ਚ ਰਹੇਗਾ ਆਰੀਅਨ
ਆਰੀਅਨ ਖ਼ਾਨ ਨੂੰ 7 ਅਕਤੂਬਰ ਤਕ ਐੱਨ. ਸੀ. ਬੀ. ਦੀ ਰਿਮਾਂਡ 'ਚ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਰਬਾਜ਼ ਤੇ ਮੁਨਮੁਨ ਦੀ ਵੀ ਰਿਮਾਂਡ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨ ਕੋਰਟ 'ਚ ਲੰਮੀ ਬਹਿਸ ਚੱਲੀ, ਜਿਸ ਤੋਂ ਬਾਅਦ ਐੱਨ. ਸੀ. ਬੀ. ਨੂੰ ਆਰੀਅਨ ਖ਼ਾਨ ਦੀ ਰਿਮਾਂਡ ਮਿਲੀ ਹੈ। ਐੱਨ. ਸੀ. ਬੀ. ਦਾ ਕਹਿਣਾ ਸੀ ਕਿ ਆਰੀਅਨ ਡਰੱਗਸ ਕਿਥੋਂ ਲਿਆਂਦਾ ਹੈ, ਇਹ ਜਾਣਨ ਲਈ ਉਨ੍ਹਾਂ ਨੂੰ ਹੋਰ ਜਾਂਚ ਦੀ ਲੋੜ ਹੈ, ਜਿਸ ਲਈ ਆਰੀਅਨ ਦੀ ਰਿਮਾਂਡ ਜ਼ਰੂਰੀ ਹੈ।
ਐੱਨ. ਸੀ. ਬੀ. ਨੇ 11 ਅਕਤੂਬਰ ਤਕ ਆਰੀਅਨ ਖ਼ਾਨ ਦੀ ਰਿਮਾਂਡ ਮੰਗੀ ਸੀ ਪਰ ਕੋਰਟ ਨੇ ਸਿਰਫ਼ 7 ਅਕਤੂਬਰ ਤਕ ਹੀ ਰਿਮਾਂਡ ਮਨਜ਼ੂਰ ਕੀਤੀ ਹੈ। 

ਆਰੀਅਨ ਦੀ ਵ੍ਹਟਸਐਪ ਚੈਟ 'ਚ ਹੋਏ ਕਈ ਖ਼ੁਲਾਸੇ
ਆਰੀਅਨ ਖ਼ਾਨ ਦੀ ਵ੍ਹਟਸਐਪ ਚੈਟ 'ਚ ਗਾਂਜੇ ਬਾਰੇ ਵੀ ਚੈਟ ਮਿਲੀ ਹੈ। ਉਥੇ ਚੈਟ 'ਚ ਪੈਸਿਆਂ ਦੇ ਲੈਣ-ਦੇਣ ਦਾ ਵੀ ਖ਼ੁਲਾਸਾ ਹੋਇਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਰੀਅਨ ਦੇ ਫੋਨ ਤੋਂ ਤਸਵੀਰਾਂ ਤੇ ਚੈਟ ਦੇ ਰੂਪ 'ਚ ਕਈ ਲਿੰਕਸ ਮਿਲੇ ਹਨ, ਜੋ ਇੰਟਰਨੈਸ਼ਨਲ ਡਰੱਗਸ ਟ੍ਰੈਫਿਕਿੰਗ ਵੱਲ ਇਸ਼ਾਰਾ ਕਰਦੇ ਹਨ।

ਨੋਟ - ਆਰੀਅਨ ਖ਼ਾਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita