ਅਜਿਹੀ ਰਹੀ ਜੇਲ੍ਹ ''ਚ ਆਰੀਅਨ ਦੀ ਪਹਿਲੀ ਸਵੇਰੇ, 6 ਵਜੇ ਉਠਾਇਆ ਗਿਆ, ਨਾਸ਼ਤੇ ''ਚ ਮਿਲਿਆ ਸਾਦਾ ਖਾਣਾ

10/09/2021 12:38:46 PM

ਮੁੰਬਈ- ਸੁਪਰਸਟਾਰ ਸ਼ਾਹਰੁਖ ਖਾਨ ਦੇ ਲਾਡਲੇ ਆਰੀਅਨ ਖਾਨ ਡਰੱਗ ਮਾਮਲੇ 'ਚ ਆਰਥਰ ਰੋਡ ਜੇਲ੍ਹ ਪਹੁੰਚ ਚੁੱਕੇ ਹਨ। ਬੀਤੇ ਸ਼ੁੱਕਰਵਾਰ ਨੂੰ ਆਰੀਅਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ ਜਿਸ ਨਾਲ ਉਨ੍ਹਾਂ ਦੇ ਮਾਤਾ-ਪਿਤਾ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਕਾਫੀ ਪਰੇਸ਼ਾਨ ਹਨ। ਜੇਲ੍ਹ 'ਚ ਅੱਜ ਆਰੀਅਨ ਖਾਨ ਦਾ ਪਹਿਲਾਂ ਦਿਨ ਹੈ ਜਿਥੇ ਸਿਤਾਰੇ ਦਾ ਪੁੱਤਰ ਹੋਣ ਦੇ ਨਾਤੇ ਉਸ ਦੇ ਨਾਲ ਕੋਈ ਖਾਸ ਵਿਵਹਾਰ ਨਹੀਂ ਕੀਤਾ ਗਿਆ। ਉਸ ਨੂੰ ਹੋਰ ਕੈਦੀਆਂ ਦੀ ਤਰ੍ਹਾਂ ਹੀ ਟਰੀਟ ਕੀਤਾ ਗਿਆ।
ਜੇਲ੍ਹ 'ਚ ਆਰੀਅਨ ਦਾ ਪਹਿਲਾਂ ਦਿਨ
ਆਰਥਰ ਰੋਡ ਜੇਲ੍ਹ 'ਚ ਆਰੀਅਨ ਖਾਨ ਨੂੰ ਹੋਰ ਕੈਦੀਆਂ ਦੇ ਨਾਲ ਹੀ ਸਵੇਰੇ 6 ਵਜੇ ਉਠਾ ਦਿੱਤਾ ਗਿਆ। ਸਵੇਰੇ ਸੱਤ ਵਜੇ ਨਾਸ਼ਤੇ 'ਚ ਉਨ੍ਹਾਂ ਨੂੰ ਪੋਹਾ ਖਾਣ ਲਈ ਦਿੱਤਾ ਗਿਆ। ਦੁਪਿਹਰ ਦੇ ਖਾਣ 'ਚ ਆਰੀਅਨ ਨੂੰ ਹੋਰ ਕੈਦੀਆਂ ਦੇ ਨਾਲ 11 ਵਜੇ ਲੰਚ 'ਚ ਚਪਾਤੀ, ਸਬਜ਼ੀ, ਦਾਲ, ਚੌਲ ਦਿੱਤੇ ਜਾਣਗੇ। ਰਾਤ ਦੇ ਖਾਣੇ ਦੀ ਗੱਲ ਕਰੀਏ ਤਾਂ ਆਰੀਅਨ ਨੂੰ ਸ਼ਾਮ 6 ਵਜੇ ਡਿਨਰ 'ਚ ਸਾਦੀ ਰੋਟੀ, ਦਾਲ, ਸਬਜ਼ੀ ਅਤੇ ਚੌਲ ਦਿੱਤੇ ਜਾਣਗੇ।


ਨਹੀਂ ਮਿਲੇਗਾ ਸਪੈਸ਼ਲ ਟਰੀਟਮੈਂਟ
ਆਰੀਅਨ ਖਾਨ ਨੂੰ ਜੇਲ੍ਹ 'ਚ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨੂੰ ਘਰ ਦਾ ਖਾਣਾ ਖਾਣ ਲਈ ਪਹਿਲੇ ਕੋਰਟ ਤੋਂ ਪਰਮਿਸ਼ਨ ਲੈਣੀ ਹੋਵੇਗੀ। ਹਾਲਾਂਕਿ ਕੋਰਟ ਦੇ ਸਖਤ ਨਿਰਦੇਸ਼ ਹਨ ਕਿ ਕਿਸੇ ਨੂੰ ਬਾਹਰ ਦਾ ਖਾਣਾ ਨਹੀਂ ਦਿੱਤਾ ਜਾਵੇਗਾ। 


ਦੱਸ ਦੇਈਏ ਕਿ ਆਰੀਅਨ ਆਪਣੇ ਦੋਸ਼ੀ ਸਾਥੀ ਅਰਬਾਜ਼ ਦੇ ਨਾਲ ਨਵੀਂ ਜੇਲ ਦੀ ਪਹਿਲੀ ਮੰਜਿਲ 'ਤੇ ਬੈਰਕ ਨੰਬਰ 1 'ਚ ਰਹਿਣਗੇ। ਇਸ ਤੋਂ ਪਹਿਲੇ ਜੇਲ੍ਹ ਦੀ ਨਵੀਂ ਗਾਇਡਲਾਈਨਜ਼ ਦੇ ਮੁਤਾਬਕ ਨਵੇਂ ਦੋਸ਼ੀਆਂ ਨੂੰ 3 ਤੋਂ 5 ਦਿਨ ਲਈ ਕੁਆਰਨਟੀਨ ਸੇਲ 'ਚ ਰੱਖਿਆ ਜਾਵੇਗਾ। ਹੁਣ ਦੇ ਲਈ ਕਿਸੇ ਨੂੰ ਵੀ ਯੂਨੀਫਾਰਮ ਨਹੀਂ ਦਿੱਤੀ ਗਈ ਹੈ। ਦੱਸ ਦੇਈਏ ਕਿ ਸ਼ਾਹਰੁਖ ਖਾਨ ਦੇ ਪੁੱਤਰ ਨੂੰ ਐੱਨ.ਸੀ.ਬੀ. ਨੇ ਮੁੰਬਈ ਡਰੱਗ ਪਾਰਟੀ ਤੋਂ 2 ਅਕਤੂਬਰ ਨੂੰ ਆਪਣੀ ਹਿਰਾਸਤ 'ਚ ਲਿਆ ਗਿਆ ਸੀ। ਪੁਲਸ ਨੇ ਆਰੀਅਨ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਬੀਤੇ ਦਿਨ ਕੋਰਟ ਨੇ ਆਰੀਅਨ ਦੀ ਜ਼ਮਾਨਤ ਪਟੀਸ਼ਨ ਰੱਦ ਕਰਦੇ ਹੋਏ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ।

Aarti dhillon

This news is Content Editor Aarti dhillon