''ਬਜਰੰਗੀ ਭਾਈਜਾਨ'' ਦੀ ਕਮਾਈ ਪੁੱਜੀ 350 ਕਰੋੜ ਦੇ ਪਾਰ

07/28/2015 10:45:12 PM

ਮੁੰਬਈ- ਸਲਮਾਨ ਖਾਨ ਤੇ ਕਰੀਨਾ ਕਪੂਰ ਸਟਾਰਰ ਫਿਲਮ ਬਜਰੰਗੀ ਭਾਈਜਾਨ ਦਾ ਬਾਕਸ ਆਫਿਸ ''ਤੇ ਕਮਾਈ ਦਾ ਸਿਲਸਿਲਾ ਜਾਰੀ ਹੈ। ਫਿਲਮ ਨੇ ਦੂਜੇ ਐਤਵਾਰ 24.05 ਕਰੋੜ ਰੁਪਏ ਦੀ ਕਮਾਈ ਕੀਤੀ। ਘਰੇਲੂ ਬਾਕਸ ਆਫਿਸ ''ਤੇ ਇਸ ਦੀ ਹੁਣ ਤਕ ਦੀ ਕਮਾਈ 240.72 ਕਰੋੜ ਰੁਪਏ ਹੋ ਚੁੱਕੀ ਹੈ। ਟਰੈਂਡ ਐਨਾਲਿਸਟ ਤਰਨ ਆਦਰਸ਼ ਮੁਤਾਬਕ ਬਜਰੰਗੀ ਭਾਈਜਾਨ ਪਿਛਲੀ ਫਿਲਮ ਕਿੱਕ ਦਾ ਰਿਕਾਰਡ ਤੋੜਦਾਂ ਸਲਮਾਨ ਦੀ ਹੁਣ ਤਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।
ਦੱਸਣਯੋਗ ਹੈ ਕਿ ਫਿਲਮ ਨੇ ਪਹਿਲੇ ਹਫਤੇ ਓਵਰਸੀਜ਼ ''ਚ 83.29 ਕਰੋੜ ਦਾ ਬਿਜ਼ਨੈੱਸ ਕੀਤਾ ਸੀ। ਕੁਝ ਵੈੱਬਸਾਈਟਾਂ ਦੀ ਮੰਨੀਏ ਤਾਂ ਦੂਜੇ ਐਤਵਾਰ ਤਕ ਫਿਲਮ ਦਾ ਓਵਰਸੀਜ਼ ਬਿਜ਼ਨੈੱਸ ਵੀ 100 ਕਰੋੜ ਤੋਂ ਪਾਰ ਹੋ ਗਿਆ ਹੈ ਤੇ ਇਸ ਦੀ ਵਰਲਡਵਾਈਡ ਕਮਾਈ 350 ਕਰੋੜ ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਇਹ ਦੁਨੀਆਭਰ ''ਚ ਸਭ ਤੋਂ ਵੱਧ ਕਮਾਈ ਕਰਨ ਵਾਲੀ 8ਵੀਂ ਬਾਲੀਵੁੱਡ ਫਿਲਮ ਬਣ ਗਈ ਹੈ।