ਸੈਕਸੀ ਤੇ ਅਜੀਬੋ-ਗਰੀਬ ਫੋਟੋਸ਼ੂਟ ਨਾਲ ਕਿਮ ਕਾਰਦਸ਼ੀਆਂ ਇਕ ਵਾਰ ਮੁੜ ਆਈ ਚਰਚਾ ''ਚ (ਦੇਖੋ ਤਸਵੀਰਾਂ)

Sunday, Jul 12, 2015 - 10:29 PM (IST)

ਲੰਡਨ- ਹਾਲ ਹੀ ''ਚ ਰਿਐਲਿਟੀ ਟੀ. ਵੀ. ਸਟਾਰ ਤੇ ਮਾਡਲ ਕਿਮ ਕਾਰਦਸ਼ੀਆਂ ਦੀਆਂ ਨਿਊਡ ਬਾਡੀ ਸੂਟ ''ਚ ਤਸਵੀਰਾਂ ਨੇ ਮੀਡੀਆ ''ਚ ਚਰਚਾ ਵਧਾ ਦਿੱਤੀ ਹੈ। ਇਹ ਫੋਟੋਸ਼ੂਟ ਉਸ ਨੇ ਸਿਸਟਮ ਮੈਗਜ਼ੀਨ ਲਈ ਕਰਵਾਇਆ ਹੈ। ਦੱਸਣਯੋਗ ਹੈ ਕਿ ਇਹ ਫੋਟੋਸ਼ੂਟ ਬਸੰਤ ਰੁੱਤ ਲਈ ਹੈ। ਤਸਵੀਰਾਂ ''ਚ ਕਿਮ ਕਾਫੀ ਸੈਕਸੀ ਤੇ ਭੜਕਾਊ ਲੱਗ ਰਹੀ ਹੈ। ਉਸ ਦਾ ਨਿਊਡ ਬਾਡੀ ਸੂਟ ਉਸ ਨੂੰ ਹੋਰ ਵੀ ਖੂਬਸੂਰਤ ਤੇ ਸੈਕਸੀ ਬਣਾ ਰਿਹਾ ਹੈ।
ਇਸ ਦੇ ਨਾਲ-ਨਾਲ ਕਿਮ ਦੇ ਪਤੀ ਕਾਨਿਆ ਦੀਆਂ ਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਹੜੀਆਂ ਇਹ ਗੱਲ ਬਿਆਨ ਕਰਦੀਆਂ ਹਨ ਕਿ ਕਿਮ ਦੇ ਨਾਲ-ਨਾਲ ਕਾਨਿਆ ਵ ਕਿਸੇ ਤੋਂ ਘੱਟ ਨਹੀਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਿਮ ਨੇ ਮੈਗਜ਼ੀਨ ਪੇਪਰ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ, ਜਿਸ ਨਾਲ ਕਿਮ ਕਾਫੀ ਚਰਚਾ ਵਿਚ ਰਹੀ ਸੀ।

Related News