Birthday Special: ਬਾਲੀਵੁੱਡ ਦੇ ''ਸੰਸਕਾਰੀ ਬਾਬੂ ਜੀ'' ਬਾਰੇ ਕੁਝ ਖਾਸ ਗੱਲਾਂ ਤੇ ਤਸਵੀਰਾਂ

07/10/2015 3:58:55 PM

ਮੁੰਬਈ- ਅਭਿਨੇਤਾ ਅਲੋਕਨਾਥ ਅੱਜ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 10 ਜੁਲਾਈ 1956 ਨੂੰ ਦਿੱਲੀ ''ਚ ਹੋਇਆ ਸੀ। ਆਲੋਕਨਾਥ ਰਾਸ਼ਟਰੀ ਨਾਟਕ ਵਿਦਿਆਲੇ ਤੋਂ ਗ੍ਰੈਜੂਏਟ ਹਨ ਤੇ ਹੁਣ ਤਕ 100 ਤੋਂ ਵੱਧ ਫਿਲਮਾਂ ''ਚ ਵੱਖ-ਵੱਖ ਭੂਮਿਕਾਵਾਂ ਨਿਭਾਅ ਚੁੱਕੇ ਹਨ। ਇੰਨਾ ਹੀ ਨਹੀਂ, ਉਹ ਇਕ ਦਰਜਨ ਤੋਂ ਵੱਧ ਟੀ. ਵੀ. ਸੀਰੀਅਲਾਂ ''ਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੇ 1986 ''ਚ ਆਏ ਟੀ. ਵੀ. ਸੀਰੀਅਲ ਬੁਨਿਆਦ ''ਚ ਮਾਸਟਰ ਹਵੇਲੀ ਰਾਮ ਦੀ ਭੂਮਿਕੀ ਨਿਭਾਅ ਕੇ ਆਪਣਾ ਟੀ. ਵੀ. ਕਰੀਅਰ ਸ਼ੁਰੂ ਕੀਤਾ ਸੀ।
ਉਨ੍ਹਾਂ ਨੇ ਆਪਣਾ ਬਾਲੀਵੁੱਡ ਡੈਬਿਊ 1982 ''ਚ ਆਈ ਫਿਲਮ ਗਾਂਦੀ ਨਾਲ ਕੀਤਾ ਸੀ। ਉਨ੍ਹਾਂ ਨੇ ਸਾਲ 1987 ''ਚ ਆਈ ਫਿਲਮ ਕਾਮਾਗਨੀ ''ਚ ਮੁੱਖ ਭੂਮਿਕਾ ਅਦਾ ਕੀਤੀ ਸੀ। ਵਿਵਾਹ, ਮੇਰੇ ਜੀਵਨ ਸਾਥੀ, ਮੈਨੇ ਪਿਆਰ ਕੀਆ, ਕਯਾਮਤ ਸੇ ਕਯਾਮਤ ਤਕ, ਦਯਾਵਾਨ, ਸਪਨੇ ਸਾਜਨ ਕੇ, ਤਿਰੰਗਾ, ਦੀਵਨਾ, ਹਮ ਆਪਕੇ ਹੈਂ ਕੌਨ, ਪਰਦੇਸ਼, ਜੀਤ, ਮੁਝੇ ਕੁਛ ਕਹਿਨਾ ਹੈ, ਕਭੀ ਖੁਸ਼ੀ ਕਭੀ ਗਮ ਆਦਿ ਫਿਲਮਾਂ ''ਚ ਉਨ੍ਹਾਂ ਨੇ ਕੰਮ ਕੀਤਾ ਹੈ।