ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਇਕੱਠੀਆਂ ਕਿਵੇਂ ਹੋਈਆਂ ਪ੍ਰੈਗਨੈਂਟ? ਟਰੋਲਿੰਗ ਤੋਂ ਬਾਅਦ ਖੋਲ੍ਹਿਆ ਰਾਜ਼

12/18/2022 3:57:33 PM

ਮੁੰਬਈ (ਬਿਊਰੋ)– ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਜਦੋਂ ਤੋਂ ਇਕੱਠੀਆਂ ਪ੍ਰੈਗਨੈਂਟ ਹੋਈਆਂ, ਉਦੋਂ ਤੋਂ ਉਹ ਲਗਾਤਾਰ ਸੁਰਖ਼ੀਆਂ ’ਚ ਹਨ। ਅਰਮਾਨ ਮਲਿਕ ਨੇ ਜਿਵੇਂ ਹੀ ਆਪਣੀਆਂ ਪਤਨੀਆਂ ਦੀ ਪ੍ਰੈਗਨੈਂਸੀ ਦੀ ਖ਼ਬਰ ਸਾਂਝੀ ਕੀਤੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਵਧਾਈਆਂ ਦੇਣ ਦੀ ਬਜਾਏ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਹਰ ਕਿਸੇ ਦੇ ਮਨ ’ਚ ਇਹ ਸਵਾਲ ਹੈ ਕਿ ਆਖਿਰ ਇਹ ਕਿਵੇਂ ਮੁਮਕਿਨ ਹੈ? ਹੁਣ ਖ਼ੁਦ ਅਰਮਾਨ ਤੇ ਉਸ ਦੀਆਂ ਪਤਨੀਆਂ ਨੇ ਇਸ ਰਾਜ਼ ਤੋਂ ਪਰਦਾ ਚੁੱਕਿਆ ਹੈ।

ਅਸਲ ’ਚ ਅਰਮਾਨ ਮਲਿਕ ਦੀਆਂ ਦੋ ਪਤਨੀਆਂ ਦੇ ਇਕੱਠਿਆਂ ਪ੍ਰੈਗਨੈਂਟ ਹੋਣ ਦੀ ਖ਼ਬਰ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਸੋਸ਼ਲ ਮੀਡੀਆ ’ਤੇ ਕਈ ਲੋਕਾਂ ਨੇ ਅਰਮਾਨ ਤੇ ਉਸ ਦੀਆਂ ਪਤਨੀਆਂ ਕੋਲੋਂ ਪੁੱਛਿਆ ਕਿ ਆਖਿਰ ਉਸ ਨੇ ਇਹ ਕਿਵੇਂ ਕੀਤਾ? ਦੋ ਪਤਨੀਆਂ ਇਕੱਠੀਆਂ ਕਿਵੇਂ ਪ੍ਰੈਗਨੈਂਟ ਹੋਈਆਂ? ਹੁਣ ਇਕ ਇੰਟਰਵਿਊ ’ਚ ਅਰਮਾਨ ਮਲਿਕ ਤੇ ਉਸ ਦੀਆਂ ਪਤਨੀਆਂ ਨੇ ਪ੍ਰੈਗਨੈਂਸੀ ’ਤੇ ਹੋਈ ਟਰੋਲਿੰਗ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਦੱਸਿਆ ਕਿ ਆਖਿਰ ਸੱਚ ਕੀ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਕਲਾਕਾਰਾਂ ਲਈ ਵਿਵਾਦਪੂਰਨ ਰਿਹਾ 2022, ਮਨਕੀਰਤ ਤੋਂ ਦਿਲਜੀਤ ਤੱਕ ਇਹ ਸਿਤਾਰੇ ਘਿਰੇ ਵੱਡੇ ਵਿਵਾਦਾਂ 'ਚ

ਅਰਮਾਨ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨੇ ਕਿਹਾ, ‘‘ਸਾਨੂੰ ਟਰੋਲਿੰਗ ਨਾਲ ਫਰਕ ਨਹੀਂ ਪੈਂਦਾ ਹੈ ਪਰ ਲੋਕਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ ਕਿ ਅਸੀਂ ਕਿਵੇਂ ਪ੍ਰੈਗਨੈਂਟ ਹੋਈਆਂ। ਅਸੀਂ ਆਪਣੇ ਬੇਬੀ ਬੰਪ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਸ ਨਾਲ ਬਹੁਤ ਵੱਡੀ ਖ਼ਬਰ ਬਣ ਗਈ ਕਿ ਕਿਵੇਂ ਦੋਵੇਂ ਇਕੱਠੀਆਂ ਪ੍ਰੈਗਨੈਂਟ ਹੋ ਗਈਆਂ?’’

ਕ੍ਰਿਤਿਕਾ ਨੇ ਅੱਗੇ ਕਿਹਾ, ‘‘ਪਾਇਲ ਨੈਚੁਰਲੀ ਕੰਸੀਵ ਨਹੀਂ ਕਰ ਸਕਦੀ ਸੀ ਕਿਉਂਕਿ ਪਾਇਲ ਦੀ ਇਕ ਹੀ ਫੈਲੋਪੀਅਨ ਟਿਊਬ ਹੈ, ਬਾਕੀ ਮਹਿਲਾਵਾਂ ’ਚ ਦੋ ਫੈਲੋਪੀਅਨ ਟਿਊਬਸ ਹੁੰਦੀਆਂ ਹਨ। ਇਸ ਲਈ ਡਾਕਟਰ ਨੇ ਪਾਇਲ ਨੂੰ ਕਿਹਾ ਕਿ ਉਸ ਨੂੰ ਆਈ. ਵੀ. ਐੱਫ. ਟ੍ਰਾਈ ਕਰਨਾ ਹੋਵੇਗਾ ਪਰ ਆਈ. ਵੀ. ਐੱਫ. ’ਚ ਪਾਇਲ ਦਾ ਪਹਿਲਾ ਰਿਜ਼ਲਟ ਫੇਲ ਹੋ ਗਿਆ ਸੀ। ਪਾਇਲ ਦਾ ਜਦੋਂ ਆਈ. ਵੀ. ਐੱਫ. ਫੇਲ ਹੋਇਆ ਸੀ ਤਾਂ ਉਸ ਦੇ ਦੋ-ਤਿੰਨ ਦਿਨਾਂ ਬਾਅਦ ਮੇਰੀ ਪ੍ਰੈਗਨੈਂਸੀ ਰਿਪੋਰਟ ਪਾਜ਼ੇਟਿਵ ਆ ਗਈ। ਇਸ ਤੋਂ ਬਾਅਦ ਅਸੀਂ ਪਾਇਲ ਦਾ ਮੁੜ ਤੋਂ ਆਈ. ਵੀ. ਐੱਫ. ਟ੍ਰਾਈ ਕਰਵਾਇਆ। ਦੂਜੀ ਵਾਰ ਪਾਇਲ ਦਾ ਆਈ. ਵੀ. ਐੱਫ. ਪ੍ਰੈਗਨੈਂਸੀ ਰਿਜ਼ਲਟ ਪਾਜ਼ੇਟਿਵ ਆਇਆ। ਇਸ ਤਰ੍ਹਾਂ ਅਸੀਂ ਦੋਵੇਂ ਪ੍ਰੈਗਨੈਂਟ ਹੋ ਗਈਆਂ। ਸਾਡੇ ਦੋਵਾਂ ਦੀ ਪ੍ਰੈਗਨੈਂਸੀ ’ਚ ਲਗਭਗ 1 ਮਹੀਨੇ ਦਾ ਫਰਕ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh