''ਹਾਫ ਗਰਲ ਫਰੈਂਡ'' ਦੇ ਲਈ ਅਰਜੁਨ ਕਪੂਰ ਨੇ ਨਿਭਾਇਆ ਇਹ ਕਿਰਦਾਰ
Wednesday, Jun 08, 2016 - 03:42 PM (IST)

ਮੁੰਬਈ—ਫਿਲਮ ''ਟੂ ਸਟੇਟਸ'' ਤੋਂ ਬਾਅਦ ਮਸ਼ਹੂਰ ਲੇਖਕ ਚੇਤਨ ਭਗਤ ਦੀ ਨਵੀਂ ਕਿਤਾਬ ''ਹਾਫ ਗਰਲ ਫਰੈਂਡ'' ਨੂੰ ਜਲਦ ਹੀ ਵੱਡੇ ਪਰਦੇ ਦਿਖਾਇਆ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸ ਫਿਲਮ ''ਚ ਮਾਧਵ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਅਦਾਕਾਰ ਅਰਜੁਨ ਕਪੂਰ ਦੀ ਆਉਣ ਵਾਲੀ ਫਿਲਮ ''ਹਾਫ ਗਰਲਫਰੈਂਡ'' ਹੈ। ਇਸ ਦੇ ਲਈ ਬਾਸਕਬਾਲ ਦੀ ਰਿਹਾਸਲ ਕਰ ਰਹੇ ਹਨ। ਫਿਲਮ ''ਚ ਸ਼ਰਧਾ ਕਪੂਰ ਵੀ ਮੁੱਖ ਭੂਮਿਕਾ ''ਚ ਹੈ। ਅਰਜੁਨ ਨੇ ਕੁਝ ਦਿਨ ਪਹਿਲਾਂ ਹੀ ਇੱਕ ਤਸਵੀਰ ਇੰਸਟਾਗ੍ਰਾਮ ''ਤੇ ਸ਼ੇਅਰ ਕੀਤੀ ਹੈ। ਜਿਸ ''ਚ ਅਰਜੁਨ ਬਾਸਕਟਬਾਲ ਦੇ ਨਾਲ ਨਜ਼ਰ ਆ ਰਹੇ ਹਨ।
ਜਾਣਕਾਰੀ ਅਨੁਸਾਰ ਇਸ ਫਿਲਮ ਦੇ ਡਾਇਰੈਕਟਰ ਮੋਹਿਤ ਸੂਰੀ ਹਨ। ਫਿਲਮ ਦੀ ਕਹਾਣੀ ਬਿਹਾਰ ਦੇ ਇੱਕ ਮਿਡਲ ਕਲਾਸ ਪਰਿਵਾਰ ਦੇ ਲੜਕੇ ਮਾਧਵ ਅਤੇ ਦਿੱਲੀ ਦੇ ਉੱਚ ਪਰਿਵਾਰ ਰਿਆ ''ਤੇ ਆਧਾਰਿਤ ਹੈ।